ਕੋਰੋਨਾ ਨਾਲ ਬਜ਼ੁਰਗ ਦੀ ਮੌਤ, ਪਰਿਵਾਰ ਨੂੰ 2 ਦਿਨ ਤੱਕ ਫਰੀਜ਼ਰ ''ਚ ਰੱਖਣੀ ਪਈ ਲਾਸ਼

Thursday, Jul 02, 2020 - 01:04 PM (IST)

ਕੋਰੋਨਾ ਨਾਲ ਬਜ਼ੁਰਗ ਦੀ ਮੌਤ, ਪਰਿਵਾਰ ਨੂੰ 2 ਦਿਨ ਤੱਕ ਫਰੀਜ਼ਰ ''ਚ ਰੱਖਣੀ ਪਈ ਲਾਸ਼

ਕੋਲਕਾਤਾ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਕੋਰੋਨਾ ਵਾਇਰਸ ਨਾਲ ਮਰੇ ਇਕ ਬਜ਼ੁਰਗ ਮਰੀਜ਼ ਨੂੰ ਦਫਨਾਉਣ ਲਈ ਅਧਿਕਾਰੀਆਂ ਵਲੋਂ ਕੋਈ ਮਦਦ ਨਹੀਂ ਮਿਲੀ। ਜਿਸ ਤੋਂ ਬਾਅਦ ਪਰਿਵਾਰ ਨੂੰ ਮਜ਼ਬੂਰਨ 2 ਦਿਨ ਤੱਕ ਲਾਸ਼ ਨੂੰ ਆਈਸਕ੍ਰੀਮ ਫਰੀਜ਼ਰ 'ਚ ਰੱਖਣਾ ਪਿਆ। ਉੱਥੇ ਹੀ ਬਜ਼ੁਰਗ ਦੀ ਜਾਂਚ ਰਿਪੋਰਟ ਮੰਗਲਵਾਰ ਨੂੰ ਆਈ, ਜਿਸ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਗਈ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਸਾਹ 'ਚ ਤਕਲੀਫ਼ ਨਾਲ ਜੂਝ ਰਹੇ 71 ਸਾਲਾ ਇਸ ਵਿਅਕਤੀ ਦੀ ਮੱਧ ਕੋਲਕਾਤਾ ਦੇ ਰਾਜਾ ਰਾਮਮੋਹਨਰਾਏ ਸਰਾਨੀ ਇਲਾਕੇ ਸਥਿਤ ਉਸ ਦੇ ਘਰ ਸੋਮਵਾਰ ਨੂੰ ਮੌਤ ਹੋ ਗਈ ਸੀ। ਜਿਸ ਡਾਕਟਰ ਕੋਲ ਉਹ ਸੋਮਵਾਰ ਨੂੰ ਦਿਖਾਉਣ ਗਏ ਸਨ, ਉਸ ਨੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਕਰਵਾਉਣ ਲਈ ਕਿਹਾ ਸੀ ਅਤੇ ਉਨ੍ਹਾਂ ਨੇ ਜਾਂਚ ਵੀ ਕਰਵਾਈ।

ਪਰਿਵਾਰ ਦੇ ਮੈਂਬਰ ਨੇ ਦੱਸਿਆ ਕਿ ਪਰ ਘਰ ਆਉਣ ਤੋਂ ਬਾਅਦ ਉਨ੍ਹਾਂ ਦੀ ਸਥਿਤੀ ਵਿਗੜ ਗਈ। ਦੁਪਹਿਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਦੇ ਮੈਂਬਰ ਅਨੁਸਾਰ ਸੂਚਨਾ ਪਾ ਕੇ ਸੰਬੰਧਤ ਡਾਕਟਰ ਪੀਪੀਈ ਕਿੱਟ 'ਚ ਉਸ ਵਿਅਕਤੀ ਦੇ ਘਰ ਗਿਆ ਪਰ ਉਸ ਨੇ ਇਹ ਕਹਿੰਦੇ ਹੋਏ ਡੈੱਥ ਸਰਟੀਫਿਕੇਟ ਜਾਰੀ ਨਹੀਂ ਕੀਤਾ ਕਿ ਇਹ ਕੋਵਿਡ-19 ਮਾਮਲਾ ਹੈ। ਡਾਕਟਰ ਨੇ ਪਰਿਵਾਰ ਵਾਲਿਆਂ ਨੂੰ ਥਾਣੇ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ।

ਪੁਲਸ ਨੇ ਪਰਿਵਾਰ ਨੂੰ ਸਥਾਨਕ ਕੌਂਸਲਰ ਨਾਲ ਸੰਪਰਕ ਕਰਨ ਲਈ ਕਿਹਾ। ਪਰਿਵਾਰ ਦੇ ਮੈਂਬਰ ਨੇ ਕਿਹਾ,''ਉੱਥੇ ਵੀ ਸਾਨੂੰ ਕੋਈ ਮਦਦ ਨਹੀਂ ਮਿਲੀ ਅਤੇ ਸਾਨੂੰ ਰਾਜ ਸਿਹਤ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ,''ਪਰਿਵਾਰ ਦੇ ਦੂਜੇ ਮੈਂਬਰ ਨੇ ਕਿਹਾ ਕਿ ਅਸੀਂ ਹੈਲਪਲਾਈਨ ਨੰਬਰ 'ਤੇ ਸਿਹਤ ਵਿਭਾਗ ਨੂੰ ਵੀ ਫੋਨ ਕੀਤਾ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ, ਉਦੋਂ ਪਰਿਵਾਰ ਨੇ ਕਈ ਮੁਰਦਾਘਰਾਂ ਨਾਲ ਸੰਪਰਕ ਕੀਤਾ ਪਰ ਉੱਥੋਂ ਵੀ ਮਦਦ ਨਹੀਂ ਮਿਲੀ। ਫਿਰ ਪਰਿਵਾਰ ਨੇ ਅੰਤਿਮ ਸੰਸਕਾਰ ਤੱਕ ਲਾਸ਼ ਰੱਖਣ ਲਈ ਆਈਸਕ੍ਰੀਮ ਫਰੀਜ਼ਰ ਦਾ ਇੰਤਜ਼ਾਮ ਕੀਤਾ। ਬਜ਼ੁਰਗ ਦੀ ਜਾਂਚ ਰਿਪੋਰਟ ਮੰਗਲਵਾਰ ਨੂੰ ਆਈ, ਜਿਸ 'ਚ ਕੋਵਿਡ-19 ਦੀ ਪੁਸ਼ਟੀ ਹੋਈ। ਬੁੱਧਵਾਰ ਨੂੰ ਪਰਿਵਾਰ ਨੂੰ ਸਿਹਤ ਵਿਭਾਗ ਦਾ ਫੋਨ ਆਇਆ, ਉਦੋਂ ਉਨ੍ਹਾਂ ਨੇ ਸਾਰੀ ਗੱਲ ਦੱਸੀ। ਫਿਰ ਕੋਲਕਾਤਾ ਨਗਰ ਨਿਗਮ ਦੇ ਲੋਕ ਆਏ ਅਤੇ ਲਾਸ਼ ਨੂੰ ਅੰਤਿਮ ਸੰਸਕਾਰ ਲਈ ਲੈ ਗਏ।


author

DIsha

Content Editor

Related News