ਕਲਯੁੱਗੀ ਪਿਓ ਦਾ ਕਾਰਾ, 6 ਸਾਲਾ ਪੁੱਤਰ ਨੂੰ ਤਾਲਾਬ ''ਚ ਡੁਬੋ ਕੇ ਮਾਰਿਆ

Saturday, May 28, 2022 - 06:07 PM (IST)

ਕਲਯੁੱਗੀ ਪਿਓ ਦਾ ਕਾਰਾ, 6 ਸਾਲਾ ਪੁੱਤਰ ਨੂੰ ਤਾਲਾਬ ''ਚ ਡੁਬੋ ਕੇ ਮਾਰਿਆ

ਬਰੂਈਪੁਰ (ਭਾਸ਼ਾ)- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ 'ਚ ਇਕ ਪਿਤਾ ਨੇ ਆਪਣੇ 6 ਸਾਲਾ ਪੁੱਤਰ ਨੂੰ ਤਾਲਾਬ 'ਚ ਡੁੱਬੋ ਕੇ ਉਸ ਦੀ ਜਾਨ ਲੈ ਲਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਗੋਸਾਬਾ ਪਠਾਨਖਲੀ ਦੀਪ 'ਤੇ ਹੋਈ। ਪੁਲਸ ਅਨੁਸਾਰ, ਸਵੇਰੇ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵਾਲੇ ਉਸ ਦੀ ਤਲਾਸ਼ ਕਰਨ ਲੱਗੇ। ਬਾਅਦ 'ਚ ਉਸ ਦੀ ਲਾਸ਼ ਇਕ ਤਾਲਾਬ ਕੋਲ ਮਿਲੀ।

ਇਹ ਵੀ ਪੜ੍ਹੋ : ਹੈਰਾਨੀਜਨਕ! 40 ਦਿਨ ਦੇ ਬੱਚੇ ਦੇ ਢਿੱਡ 'ਚੋਂ ਮਿਲਿਆ ਭਰੂਣ, ਡਾਕਟਰਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਪੁਲਸ ਨੇ ਦੱਸਿਆ ਕਿ ਬੱਚੇ ਦਾ ਪਿਤਾ ਵੀ ਬਾਅਦ 'ਚ ਲਾਪਤਾ ਹੋ ਗਿਆ ਸੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਨੂੰ ਸ਼ਨੀਵਾਰ ਤੜਕੇ ਭਾਂਗੋਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਪੁੱਤਰ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ ਹੈ। ਅਧਿਕਾਰੀ ਨੇ ਕਿਹਾ,''ਪਤਨੀ ਨਾਲ ਉਸ ਦੇ ਸੰਬੰਧ ਚੰਗੇ ਨਹੀਂ ਸਨ ਅਤੇ ਉਹ ਕਿਤੇ ਹੋਰ ਰਹਿੰਦੀ ਹੈ, ਜਦੋਂ ਕਿ ਉਹ (ਵਿਅਕਤੀ) ਆਪਣੇ ਪੁੱਤਰ ਨਾਲ ਰਹਿੰਦਾ ਸੀ।'' ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ 'ਚ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਆਰਥਿਕ ਤੰਗੀ ਤੋਂ ਪਰੇਸ਼ਾਨ ਵਿਅਕਤੀ ਨੇ ਪਤਨੀ ਅਤੇ ਮਾਸੂਮ ਬੱਚਿਆਂ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ


author

DIsha

Content Editor

Related News