ਬੰਗਲਾਦੇਸ਼ ਸਰਹੱਦ ''ਤੇ 3.12 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਜ਼ਬਤ
Sunday, Aug 27, 2023 - 11:09 AM (IST)
ਬਾਰਾਸਾਤ (ਭਾਸ਼ਾ)- ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਬੰਗਲਾਦੇਸ਼ ਸਰਹੱਦ 'ਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਇਕ ਟਰੱਕ ਤੋਂ 3.12 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਬਿਸਕੁਟ ਜ਼ਬਤ ਕੀਤੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਚੰਨ ਤੋਂ ਬਾਅਦ ਹੁਣ ਸੂਰਜ ਦੀ ਵਾਰੀ, ਇਸ ਦਿਨ ਲਾਂਚ ਹੋਵੇਗਾ ਇਸਰੋ ਦਾ ਸੂਰਜ ਮਿਸ਼ਨ
ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਪੇਟ੍ਰਾਪੋਲ ਚੌਕੀ 'ਤੇ ਇਕ ਟਰੱਕ ਦੀ ਤਲਾਸ਼ੀ ਦੌਰਾਨ ਬੀ.ਐੱਸ.ਐੱਫ. ਦੀ 145 ਬਟਾਲੀਅਨ ਦੇ ਜਵਾਨਾਂ ਨੂੰ ਵਾਹਨ ਦੇ ਵੱਖ-ਵੱਖ ਹਿੱਸਿਆਂ 'ਚ ਲੁਕਾਏ ਗਏ ਸੋਨੇ ਦੇ ਬਿਸਕੁਟ ਦੇ 2 ਪੈਕੇਟ ਮਿਲੇ। ਅਧਿਕਾਰੀਆਂ ਅਨੁਸਾਰ ਬੰਗਲਾਦੇਸ਼ ਤੋਂ ਭਾਰਤ ਆਇਆ ਇਕ ਟਰੱਕ ਖ਼ਾਲੀ ਸੀ। ਉਨ੍ਹਾਂ ਦੱਸਿਆ ਕਿ ਟਰੱਕ ਤੋਂ 5.24 ਕਿਲੋਗ੍ਰਾਮ ਭਾਰ ਦੇ ਸੋਨੇ ਦੇ 45 ਬਿਸਕੁਟ ਜ਼ਬਤ ਕੀਤੇ ਗਏ ਅਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8