ਮਹਾਰਾਸ਼ਟਰ ’ਚ ਤਾਲਾਬੰਦੀ; ਸੜਕਾਂ ਵੀਰਾਨ, ਘਰਾਂ ’ਚ ਕੈਦ ਲੋਕ (ਵੇਖੋ ਤਸਵੀਰਾਂ)

Saturday, Apr 10, 2021 - 04:31 PM (IST)

ਮਹਾਰਾਸ਼ਟਰ ’ਚ ਤਾਲਾਬੰਦੀ; ਸੜਕਾਂ ਵੀਰਾਨ, ਘਰਾਂ ’ਚ ਕੈਦ ਲੋਕ (ਵੇਖੋ ਤਸਵੀਰਾਂ)

ਮੁੰਬਈ— ਮਹਾਰਾਸ਼ਟਰ ਵਿਚ ਸ਼ੁੱਕਰਵਾਰ ਤੋਂ ਦੋ ਦਿਨ ਦੀ ਸਖ਼ਤ ਤਾਲਾਬੰਦੀ ਲਾਈ ਗਈ ਹੈ। ਇਹ ਸੋਮਵਾਰ ਸਵੇਰੇ 7 ਵਜੇ ਤੱਕ ਚਲੇਗੀ। ਤਾਲਾਬੰਦੀ ਨੇ 24 ਘੰਟੇ ਦੌੜਦੀ ਮੁੰਬਈ ਦੀ ਰਫ਼ਤਾਰ ’ਤੇ ਬਰੇਕ ਲਾ ਦਿੱਤੀ ਹੈ। ਸੜਕਾਂ ਸੁੰਨਸਾਨ ਹਨ ਅਤੇ ਇਸ ਦੇ ਨਾਲ ਹੀ ਸਮੁੰਦਰੀ ਕੰਢੇ ਵੀ ਵੀਰਾਨ ਪਏ ਹਨ। ਸਰਕਾਰ ਦੇ ਐਲਾਨ ਮਗਰੋਂ ਸ਼ਨੀਵਾਰ ਨੂੰ ਤਾਲਾਬੰਦੀ ਦਾ ਪਹਿਲਾ ਦਿਨ ਹੈ। ਦਰਅਸਲ ਮਹਾਰਾਸ਼ਟਰ, ਦੇਸ਼ ਦਾ ਅਜਿਹਾ ਸੂਬਾ ਹੈ, ਜਿੱਥੇ ਕੋਰੋਨਾ ਕੇਸ ਸਭ ਤੋਂ ਜ਼ਿਆਦਾ ਹਨ। ਕੋਰੋਨਾ ਵਾਇਰਸ ਨੂੰ ਰੋਕਣ ਲਈ ਸੂਬਾ ਸਰਕਾਰ ਨੇ 30 ਅਪੈ੍ਰਲ ਤੱਕ ਹਫ਼ਤਾਵਾਰੀ ’ਤੇ ਤਾਲਾਬੰਦੀ ਲਾਉਣ ਅਤੇ ਨਾਈਟ ਕਰਫਿਊ ਸਮੇਤ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਹੈ।

PunjabKesari

ਤਾਲਾਬੰਦੀ ਦੌਰਾਨ ਕਿਸੇ ਨੂੰ ਸੜਕ ’ਤੇ ਨਿਕਲਣ ਦੀ ਆਗਿਆ ਨਹੀਂ ਦਿੱਤੀ ਗਈ। ਸਿਰਫ਼ ਜ਼ਰੂਰੀ ਸੇਵਾ ਵਿਚ ਲੱਗੇ ਕਾਮਿਆਂ ਅਤੇ ਹੋਰ ਲੋਕਾਂ ਨੂੰ ਤਾਲਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਹ ਤਾਲਾਬੰਦੀ ਕੋਰੋਨਾ ਲੜੀ ਨੂੰ ਤੋੜਨ ਲਈ ਸੋਮਵਾਰ ਸਵੇਰੇ 7 ਵਜੇ ਤੱਕ ਚਲੇਗੀ। ਸ਼ਨੀਵਾਰ ਅਤੇ ਐਤਵਾਰ ਨੂੰ ਖੁਰਾਕ ਪਦਾਰਥਾਂ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਹੋਰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। 

PunjabKesari

ਜੁਹੂ ਬੀਚ ਵੀ ਤਾਲਾਬੰਦੀ ਕਰ ਕੇ ਸੁੰਨਸਾਨ ਨਜ਼ਰ ਆ ਰਿਹਾ ਹੈ। ਮੁੰਬਈ ਦੀ ਲਾਈਫਲਾਈਨ ਯਾਨੀ ਕਿ ਲੋਕਨ ਟਰੇਨ ’ਚ ਨਾ ਦੇ ਬਰਾਬਰ ਮੁਸਾਫ਼ਰ ਹਨ। ਸਿਰਫ ਬੇਹੱਦ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕ ਹੀ ਸਫ਼ਰ ਕਰਦੇ ਦਿੱਸ ਰਹੇ ਹਨ। ਉੱਥੇ ਹੀ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਸਟੇਸ਼ਨ ’ਤੇ ਵੀ ਸੰਨਾਟਾ ਹੈ, ਜਦਕਿ ਆਮ ਦਿਨਾਂ ਵਿਚ ਇੱਥੇ ਭਾਰੀ ਭੀੜ ਵੇਖਣ ਨੂੰ ਮਿਲਦੀ ਹੈ।

PunjabKesari

ਤਾਲਾਬੰਦੀ ਦੇ ਬਾਵਜੂਦ ਹਾਈਵੇਅ ਨੂੰ ਬੰਦ ਨਹੀਂ ਕੀਤਾ ਗਿਆ ਹੈ। ਸ਼ਨੀਵਾਰ ਸਵੇਰੇ ਮੁੰਬਈ ਦੇ ਪੱਛਮੀ ਐਕਸਪ੍ਰੈੱਸ ਹਾਈਵੇਅ ਅਤੇ ਪੂਰਬੀ ਐਕਸਪ੍ਰੈੱਸ ਹਾਈਵੇਅ ’ਤੇ ਪੁਲਸ ਦੀਆਂ ਗੱਡੀਆਂ ਅਤੇ ਐਂਬੂਲੈਂਸ ਹੀ ਦੌੜਦੀਆਂ ਨਜ਼ਰ ਆਈਆਂ। ਆਮ ਦਿਨ ਵਿਚ ਇੱਥੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲਦੀਆਂ ਹਨ। ਕਈ ਵਾਰ ਤਾਂ 2 ਤੋਂ 5 ਘੰਟੇ ਦਾ ਜਾਮ ਵੀ ਲੱਗ ਜਾਂਦਾ ਹੈ।

PunjabKesari

ਸਰਕਾਰ ਦੀ ਸਖ਼ਤੀ ਅਤੇ ਕੋੋਰੋਨਾ ਦੇ ਡਰ ਤੋਂ ਮੁੰਬਈ ਦੇ ਭੀੜ ਵਾਲੇ ਇਲਾਕਿਆਂ ਵਿਚ ਸੜਕਾਂ ਵੀਰਾਨ ਪਈਆਂ ਹਨ। ਬਿਨਾਂ ਕੰਮ ਦੇ ਬਾਹਰ ਨਿਕਲਣ ਵਾਲਿਆਂ ਨੂੰ ਦਾ ਸਿਰਫ਼ ਚਲਾਨ ਕੱਟਿਆ ਜਾ ਰਿਹਾ ਹੈ, ਸਗੋਂ ਕਿ ਕਈ ਥਾਂ ਉਨ੍ਹਾਂ ਨੂੰ ਕੰਨ ਫੜ੍ਹ ਕੇ ਦੰਡ-ਬੈਠਕਾਂ ਵੀ ਲਵਾਈਆਂ ਜਾ ਰਹੀਆਂ ਹਨ।
 


author

Tanu

Content Editor

Related News