2222 ਜੋੜੇ ਵਿਆਹ ਦੇ ਬੰਧਨ 'ਚ ਬੱਝੇ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ ਸਮੂਹਿਕ ਵਿਆਹ ਸਮਾਗਮ

Monday, May 29, 2023 - 12:26 PM (IST)

2222 ਜੋੜੇ ਵਿਆਹ ਦੇ ਬੰਧਨ 'ਚ ਬੱਝੇ, ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋਇਆ ਸਮੂਹਿਕ ਵਿਆਹ ਸਮਾਗਮ

ਰਾਜਸਥਾਨ- ਬੀਤੇ ਦਿਨੀਂ ਰਾਜਸਥਾਨ ਦੇ ਬਾਰਾਂ 'ਚ ਵੱਡਾ ਰਿਕਾਰਡ ਸਥਾਪਤ ਕੀਤਾ ਗਿਆ। ਦਰਅਸਲ ਸਮੂਹਿਕ ਵਿਆਹ ਦੇ ਹਜ਼ਾਰਾਂ ਲੋਕ ਗਵਾਹ ਬਣੇ। ਇਕੱਠਿਆਂ 2222 ਲਾੜਾ-ਲਾੜੀ ਹਮਸਫ਼ਰ ਬਣੇ ਹਨ, ਇਨ੍ਹਾਂ 'ਚੋਂ 2111 ਹਿੰਦੂ ਜੋੜਿਆਂ ਨੇ ਫੇਰੇ ਲਏ ਹਨ ਅਤੇ 111 ਜੋੜਿਆਂ ਨੇ ਨਿਕਾਹ ਪੜ੍ਹਿਆ ਹੈ। ਦਰਅਸਲ ਬਾਰਾਂ ਸ਼ਹਿਰ ਵਿਚ ਮਹਾਵੀਰ ਗਊਸ਼ਾਲਾ ਕਲਿਆਣ ਸੰਸਥਾ ਵਲੋਂ ਸਰਵ ਧਰਮ ਫਰੀ ਸਮੂਹਿਕ ਵਿਆਹ ਸੰਮੇਲਨ 'ਚ ਇਕ ਹੀ ਕੰਪਲੈਕਸ 'ਚ 2222 ਜੋੜੇ ਵਿਆਹ ਦੇ ਬੰਧਨ 'ਚ ਬੱਝੇ।

ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ 'ਚ PM ਮੋਦੀ ਬੋਲੇ- ਇਹ 140 ਕਰੋੜ ਦੇਸ਼ਵਾਸੀਆਂ ਦੇ ਸੁਫ਼ਨਿਆ ਦਾ ਪ੍ਰਤੀਬਿੰਬ

ਇਸ ਵਿਆਹ ਸਮਾਰੋਹ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਜੋੜਿਆਂ ਨੂੰ ਆਸ਼ੀਰਵਾਦ ਦੇਣ ਬਾਰਾਂ ਪਹੁੰਚੇ ਸਨ। ਜੈਮਾਲਾ ਪ੍ਰੋਗਰਾਮ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ, ਰਾਜਸਥਾਨ ਕਾਂਗਰਸ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ, ਰਾਜਸਥਾਨ ਵਿਧਾਨ ਸਭਾ ਸਪੀਕਰ ਸੀ. ਪੀ. ਜੋਸ਼ੀ ਵੀ ਸ਼ਾਮਲ ਹੋਏ। ਲਾੜਾ-ਲਾੜੀ ਨੂੰ ਆਸ਼ੀਰਵਾਦ ਦੇਣ ਇਹ ਸਾਰੇ ਨੇਤਾ ਹੈਲੀਕਾਪਟਰ ਤੋਂ ਬਾਰਾਂ ਪਹੁੰਚੇ। ਹਜ਼ਾਰਾਂ ਦੀ ਗਿਣਤੀ 'ਚ ਸੂਬੇ ਭਰ ਤੋਂ ਹੋਰ ਸੂਬਿਆਂ ਤੋਂ ਲਾੜਾ-ਲਾੜੀ ਜੋੜੇ ਵਿਚ ਅਤੇ ਉਨ੍ਹਾਂ ਦੇ ਮਹਿਮਾਨ ਸੰਮੇਲਨ ਵਿਚ ਪਹੁੰਚੇ।

PunjabKesari

ਓਧਰ ਸੰਸਥਾ ਦੇ ਪ੍ਰਧਾਨ ਗੌਤਮ ਕੁਮਾਰ ਜੈਨ ਨੇ ਦੱਸਿਆ ਕਿ 2222 ਜੋੜਿਆਂ ਲਈ ਸਮੂਹਿਕ ਵਿਆਹ ਸੰਮੇਲਨ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿਚ ਲੱਖਾਂ ਦੀ ਗਿਣਤੀ 'ਚ ਮਹਿਮਾਨਾਂ ਦੀ ਹਾਜ਼ਰੀ ਰਹੀ। ਧਾਰਮਿਕ ਰੀਤੀ-ਰਿਵਾਜ ਨਾਲ ਵਿਆਹ ਪ੍ਰੋਗਰਾਮ ਸੰਪੰਨ ਕਰਾਇਆ ਗਿਆ। ਉੱਥੇ ਹੀ ਮੁਸਲਿਮ ਸਮਾਜ ਦੇ ਲਾੜਾ-ਲਾੜੀ ਦੀ ਸ਼ਹਿਰ ਕਾਜੀ ਸਮੇਤ ਹੋਰ ਕਾਜੀਆਂ ਨੇ ਨਿਕਾਹ ਪੜ੍ਹਵਾ ਕੇ ਵਿਆਹ ਕਰਵਾਇਆ। ਬਾਰਾਂ ਦੇ ਇਤਿਹਾਸ ਵਿਚ ਇੰਨਾ ਵਿਸ਼ਾਲ ਇਹ ਪਹਿਲਾ ਸਮੂਹਿਕ ਵਿਆਹ ਸੰਮੇਲਨ ਹੋਇਆ।

ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ 'ਚ PM ਮੋਦੀ ਨੇ ਡਾਕ ਟਿਕਟ ਅਤੇ 75 ਰੁਪਏ ਦਾ ਸਿੱਕਾ ਕੀਤਾ ਜਾਰੀ

ਇਸ ਸਮੂਹਿਕ ਵਿਆਹ ਸੰਮੇਲਨ 'ਚ ਕਈ ਰਿਕਾਰਡ ਸਥਾਪਤ ਹੋਏ ਹਨ। ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਇਨ੍ਹਾਂ ਰਿਕਾਰਡਜ਼ ਨੂੰ ਦਰਜ ਕਰਨ ਲਈ ਲੰਡਨ ਤੋਂ ਗਿਨੀਜ਼ ਬੁੱਕ ਦੀ ਟੀਮ ਵੀ ਸੰਮੇਲਨ ਵਿਚ ਪਹੁੰਚੀ। ਓਧਰ ਮੰਤਰੀ ਪ੍ਰਮੋਦ ਜੈਨ ਨੇ ਕਿਹਾ ਕਿ ਇਸ ਵਿਚ ਹਿੰਦੂ ਅਤੇ ਮੁਸਲਿਮ ਸਮਾਜ ਦੇ ਜੋੜੇ ਸ਼ਾਮਲ ਹੋਏ। ਗਰੀਬ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ  ਲਈ ਕਈ ਵਾਰ ਗਹਿਣੇ ਗਿਰਵੀ ਰੱਖਣ ਅਤੇ ਜ਼ਮੀਨ ਵੇਚਣ ਨੂੰ ਮਜਬੂਰ ਹੋ ਜਾਂਦੇ ਹਨ। ਇਸ ਲਈ ਅਸੀਂ ਸਮੂਹਿਕ ਵਿਆਹ ਦਾ ਆਯੋਜਨ ਕੀਤਾ ਹੈ।

ਇਹ ਵੀ ਪੜ੍ਹੋ-  PM ਮੋਦੀ ਦੀ ਅਪੀਲ 'ਤੇ ਅੱਗੇ ਆਏ ਇਹ ਅਦਾਕਾਰ, ਨਵੇਂ ਸੰਸਦ ਭਵਨ ਦੇ ਵੀਡੀਓ ਨੂੰ ਦਿੱਤੀ ਆਪਣੀ ਆਵਾਜ਼


author

Tanu

Content Editor

Related News