ਦੇਸ਼ ’ਚ ਮਾਨਸੂਨ ਦਾ ਪਹਿਲਾ ਅਨੁਮਾਨ ਜਾਰੀ, ਇਸ ਸਾਲ ਸਾਧਾਰਨ ਰਹੇਗੀ ਬਾਰਿਸ਼

04/15/2020 1:54:03 PM

ਨੈਸ਼ਨਲ ਡੈਸਕ: ਮੌਸਮ ਵਿਭਾਗ ਨੇ ਮਾਨਸੂਨ ਦਾ ਪਹਿਲਾ ਅਨੁਮਾਨ ਜਾਰੀ ਕਰ ਦਿੱਤਾ ਹੈ। ਭਾਰਤੀ ਮੌਸਮ ਵਿਭਾਗ ਦੇ ਲੰਬੀ ਰੇਜ ਵਾਲੇ ਅਨੁਮਾਨ ’ਚ ਕਿਹਾ ਗਿਆ ਹੈ ਕਿ ਦੱਖਣੀ ਪੱਛਮੀ ਮਾਨਸੂਨ ਇਸ ਵਾਰ ਸਾਧਾਰਨ ਰਹੇਗਾ। ਚਾਰ ਮਹੀਨੇ ਦਾ ਦੱਖਣੀ-ਪੱਛਮੀ ਮਾਨਸੂਨ ਆਮ ਤੌਰ ’ਤੇ 1 ਜੂਨ ਨੂੰ ਕੇਰਲ ਤੋਂ ਸ਼ੁਰੂ ਹੁੰਦਾ ਹੈ। ਇਹ ਕ੍ਰਿਸ਼ੀ ਅਰਥ ਵਿਵਸਥਾ ਦੇ ਲਈ ਬੇਹੱਦ ਮਹੱਤਵਪੂਰਨ ਹੈ, ਕਿਉਂਕਿ ਦੇਸ਼ ’ਚ ਸਲਾਨਾ ਹੋਣ ਵਾਲੀ ਬਾਰਿਸ਼ ਦਾ 75 ਫੀਸਦੀ ਇਸ ਮਾਨਸੂਨ ਨਾਲ ਹੁੰਦਾ ਹੈ। 

PunjabKesari
ਜਾਣਕਾਰੀ ਮੁਤਾਬਕ ਲਾਂਗ ਰੇਂਜ ਮਾਨਸੂਨ ਫੋਰਕਾਸਟ ਹਰ ਸਾਲ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਜਾਂਦੀ ਹੈ, ਜਿਸ ’ਚ ਉਸ ਸਾਲ ਦੇ ਮਾਨਸੂਨ ਦੌਰਾਨ ਦੇਸ਼ ’ਚ ਬਾਰਸ਼ ਦਾ ਅਨੁਮਾਨ ਜਤਾਇਆ ਜਾਂਦਾ ਹੈ। ਮੌਸਮ ਵਿਭਾਗ ਦੇ ਪਹਿਲੇ ਇਕ ਨਿੱਜੀ ਏਜੰਸੀ ਪਹਿਲਾਂ ਹੀ ਇਸ ਸਾਲ ਦੇ ਮਾਨਸੂਨ ਦੀ ਭਵਿੱਖਬਾਣੀ ਕਰ ਚੁੱਕੀ ਹੈ। ਇਸ ਦੇ ਮੁਤਾਬਕ ਇਸ ਸਾਲ ਮਾਨਸੂਨ ਸਾਧਾਰਨ ਤੋਂ ਵਧ ਹੋਵੇਗਾ ਅਤੇ ਜ਼ਰੂਰਤ ਤੋਂ ਜਿਆਦਾ ਬਰਸਾਤ ਹੋਵੇਗੀ। ਦੇਸ਼ ’ਚ ਅਜਿਹਾ ਮੌਸਮਲਾ ਨੀਨਾ ਦੀ ਸਥਿਤੀਆਂ ਦੇ ਕਾਰਨ ਹੋਵੇਗਾ।

PunjabKesari

ਆਈ.ਐੱਮ.ਡੀ. ਨੇ 15 ਅਪ੍ਰੈਲ 2019 ਨੂੰ ਮਾਨਸੂਨ 2019 ਦਾ ਆਪਣੀ ਭਵਿੱਖਬਾਣੀ ਜਾਰੀ ਕੀਤੀ ਸੀ। ਮੌਸਮ ਵਿਭਾਗ ਨੇ ਲੰਬੀ ਮਿਆਦ ਔਸਤ ਦੀ ਤੁਲਨਾ ’ਚ 96 ਫੀਸਦੀ ਮਾਨਸੂਨ ਵਰਖਾ ਦੀ ਸੰਭਾਵਨਾ ਜਤਾਈ ਸੀ। ਇਸ ’ਚ 5 ਫੀਸਦੀ ਦਾ ਐਰਰ ਮਾਰਜਿਨ ਵੀ ਰੱਖਿਆ ਗਿਆ ਸੀ। 4 ਮਹੀਨਿਆਂ ਦੇ ਮਾਨਸੂਨ ਸੀਜ਼ਨ ’ਚ ਔਸਤਨ 887 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਪਰ ਪਿਛਲੇ ਸਾਲ ਇੰਨੀ ਬਾਰਸ਼ ਨਹੀਂ ਹੋਈ।

PunjabKesari


Shyna

Content Editor

Related News