ਸਲਵਾਰ-ਸੂਟ ਪਾ ਗਰਲਫ੍ਰੈਂਡ ਨੂੰ ਮਿਲਣ ਪੁੱਜਾ ਨੌਜਵਾਨ, ਲੋਕਾਂ ''ਬੱਚਾ ਚੋਰ'' ਸਮਝ ਚਾੜਿਆ ਕੁਟਾਪਾ

Sunday, Mar 01, 2020 - 07:14 PM (IST)

ਸਲਵਾਰ-ਸੂਟ ਪਾ ਗਰਲਫ੍ਰੈਂਡ ਨੂੰ ਮਿਲਣ ਪੁੱਜਾ ਨੌਜਵਾਨ, ਲੋਕਾਂ ''ਬੱਚਾ ਚੋਰ'' ਸਮਝ ਚਾੜਿਆ ਕੁਟਾਪਾ

ਜੈਪੁਰ- ਪਿਛਲੇ ਕੁਝ ਸਾਲਾਂ ਵਿਚ ਦੇਸ਼ ਵਿਚ ਬੱਚਾ ਚੋਰੀ ਦੇ ਨਾਂ 'ਤੇ ਮਾਬ ਲਿੰਚਿੰਗ ਦੇ ਮਾਮਲੇ ਸਾਹਮਣੇ ਆਏ ਹਨ। ਤਮਾਮ ਜਾਗਰੂਕਤਾ ਮੁਹਿੰਮਾਂ ਤੋਂ ਬਾਅਦ ਅਜੇ ਵੀ ਇਹਨਾਂ ਮਾਮਲਿਆਂ ਵਿਚ ਕੋਈ ਰਾਹਤ ਹੁੰਦੀ ਦਿਖਾਈ ਨਹੀਂ ਦਿਖ ਰਹੀ ਹੈ। ਇਸੇ ਵਿਚਾਲੇ ਰਾਜਸਥਾਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਟੈਕਸੀ ਚਾਲਕ ਆਪਣੀ ਮਹਿਲਾ ਮਿੱਤਰ ਨੂੰ ਮਿਲਣ ਲਈ ਪਹੁੰਚਿਆ ਤੇ ਲੋਕਾਂ ਨੇ ਉਸ ਦਾ ਬੱਚਾ ਚੋਰ ਸਮਝ ਕੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ।

ਇਸ ਘਟਨਾ ਦਾ ਪੂਰਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ। ਇਹ ਮਾਮਲਾ ਰਾਜਸਥਾਨ ਦੇ ਪਾਲੀ ਛੋਟਾ ਜ਼ਿਲੇ ਦਾ ਹੈ, ਜਿਥੋਂ ਦੇ ਗਣੇਸ਼ ਨਗਰ ਇਲਾਕੇ ਵਿਚ ਸੁਨਸਾਨ ਥਾਂ 'ਤੇ ਆਪਣੀ ਟੈਕਸੀ ਖੜ੍ਹੀ ਕਰਕੇ ਸਲਵਾਰ-ਸੂਟ ਪਾ ਕੇ ਤੁਰ ਪਿਆ। ਇਸ ਦੌਰਾਨ ਸਥਾਨਕ ਔਰਤਾਂ ਨੂੰ ਉਸ 'ਤੇ ਸ਼ੱਕ ਹੋਇਆ ਤੇ ਉਹਨਾਂ ਨੇ ਅਚਾਨਕ ਰੌਲਾ ਪਾ ਦਿੱਤਾ। ਔਰਤਾਂ ਦਾ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਤੇ ਜਦੋਂ ਲੋਕਾਂ ਨੇ ਉਸ ਤੋਂ ਸਵਾਲ ਪੁੱਛੇ ਤਾਂ ਉਹ ਉਹਨਾਂ ਦਾ ਜਵਾਬ ਨਹੀਂ ਦੇ ਸਕਿਆ। ਇਸ ਤੋਂ ਬਾਅਦ ਲੋਕਾਂ ਨੇ ਟੈਕਸੀ ਚਾਲਕ ਦੀ ਕੁਟਾਪਾ ਚਾੜ੍ਹ ਦਿੱਤਾ। ਲੋਕਾਂ ਨੇ ਟੈਕਸੀ ਚਾਲਕ ਦੀ ਤਲਾਸ਼ੀ ਵੀ ਲਈ ਪਰ ਉਹਨਾਂ ਦੇ ਹੱਥ ਕੁਝ ਵੀ ਨਾ ਲੱਗਿਆ। ਬਾਅਦ ਵਿਚ ਪਤਾ ਲੱਗਿਆ ਕਿ ਟੈਕਸੀ ਚਾਲਕ ਆਪਣੀ ਮਹਿਲਾ ਮਿੱਤਰ ਨਾਲ ਮਿਲਣ ਸਲਵਾਰ-ਸੂਟ ਪਾ ਕੇ ਪਹੁੰਚਿਆ ਸੀ।

ਇਸੇ ਦੌਰਾਨ ਕਿਸੇ ਨੇ ਪੁਲਸ ਨੂੰ ਇਸ ਦੀ ਸੂਚਨਾ ਦੇ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟੈਕਸੀ ਚਾਲਕ ਨੂੰ ਛੁਡਾਇਆ। ਪੁਲਸ ਮੁਤਾਬਕ ਟੈਕਸੀ ਚਾਲਕ ਦਾ ਨਾਂ ਮੁਹੰਮਦ ਇਕਬਾਲ ਹੈ। ਪੁਲਸ ਨੇ ਉਸ ਨੂੰ ਇਲਾਕੇ ਦੀ ਸ਼ਾਂਤੀ ਭੰਗ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ ਤੇ ਨਾਲ ਹੀ ਉਸ ਦੀ ਟੈਕਸੀ ਵੀ ਜ਼ਬਤ ਕਰ ਲਈ ਹੈ।


author

Baljit Singh

Content Editor

Related News