ਅਸੀਂ ਭਾਰਤ ਨਾਲ ਖੜ੍ਹੇ ਹਾਂ, ਭਾਰਤ-ਰੂਸ ਦੇ ਸਬੰਧ ਉਸ ਸਮੇਂ ਵਿਕਸਿਤ ਹੋਏ ਜਦ ਅਸੀਂ ਤਿਆਰ ਨਹੀਂ ਸੀ : US
Friday, Jun 17, 2022 - 08:20 PM (IST)
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਦੁਹਰਾਇਆ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਖੜ੍ਹਾ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਰੂਸ ਨਾਲ ਭਾਰਤ ਦੇ ਸਬੰਧਾਂ ਨੂੰ ਲੈ ਕੇ ਕਿਹਾ ਕਿ ਇਹ ਦਹਾਕਿਆਂ ਦੌਰਾਨ ਵਿਕਸਿਤ ਹੋਏ ਜਦ ਯੂ.ਐੱਸ. ਇਸ ਦੇ ਲਈ ਤਿਆਰ ਨਹੀਂ ਸਨ ਜਾਂ ਭਾਰਤ ਸਰਕਾਰ ਲਈ ਪਸੰਦ ਦਾ ਭਾਈਵਾਲ ਨਹੀਂ ਬਣ ਪਾਇਆ ਸੀ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਨੂੰ ਆਪਣੀ ਪ੍ਰੈੱਸ ਕਾਨਫਰੰਸ 'ਚ ਕਿਹਾ, ''ਅਸੀਂ ਆਪਣੇ ਭਾਰਤੀ ਭਾਈਵਾਲਾਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਹੈ ਅਤੇ ਸਾਰੇ ਬਿੰਦੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਸਾਡਾ ਸਿੱਟਾ ਇਹ ਨਿਕਲਿਆ ਹੈ ਕਿ ਹਰੇਕ ਦੇਸ਼ ਦਾ ਰੂਸ ਨਾਲ ਵੱਖ ਸਬੰਧ ਹੈ।'
ਇਹ ਵੀ ਪੜ੍ਹੋ :ਅਮਰੀਕਾ ਨਾਲ ਕੋਈ ਫੌਜੀ ਸਮਝੌਤਾ ਨਹੀਂ ਹੋਇਆ : ਨੇਪਾਲੀ ਫੌਜ
ਅਸੀਂ ਭਾਰਤ ਦੇ ਨਾਲ ਖੜ੍ਹੇ ਹਾਂ-ਬਿਡੇਨ
ਪ੍ਰਾਈਸ ਨੇ ਕਿਹਾ ਕਿ ਇਹ ਦਿਨਾਂ, ਹਫ਼ਤਿਆਂ ਜਾਂ ਮਹੀਨਿਆਂ ਦੇ ਦੌਰਾਨ ਬਣੀ ਭਾਈਵਾਲੀ ਨਹੀਂ ਹੈ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ, ''ਮੈਂ ਪਹਿਲਾਂ ਵੀ ਕਿਹਾ ਸੀ ਕਿ ਰੂਸ ਨਾਲ ਭਾਰਤ ਦੇ ਸਬੰਧ ਕਈ ਦਹਾਕਿਆਂ ਤੋਂ ਵਿਕਸਿਤ ਹੋਏ ਹਨ, ਕਿਉਂਕਿ ਕਈ ਦੇਸ਼ ਮਾਸਕੋ ਨਾਲ ਆਪਣੇ ਸਬੰਧਾਂ ਨੂੰ ਨਵੇਂ ਸਿਰੇ ਤੋਂ ਵਿਕਸਿਤ ਕਰ ਰਹੇ ਹਨ, ਜਿਵੇਂ ਅਸੀਂ ਉਨ੍ਹਾਂ 'ਚੋਂ ਕਈਆਂ ਨੂੰ ਕਰਦਿਆ ਦੇਖਿਆ ਹੈ। ਪ੍ਰਾਈਸ ਨੇ ਕਿਹਾ, “ਪਰ ਇਸ ਸਭ ਦੌਰਾਨ, ਅਸੀਂ ਆਪਣੇ ਭਾਰਤੀ ਭਾਈਵਾਲਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਅਸੀਂ ਤਿਆਰ ਅਤੇ ਸਮਰੱਥ ਹਾਂ ਅਤੇ ਉਨ੍ਹਾਂ ਨਾਲ ਸਾਂਝੇਦਾਰੀ ਕਰਨ ਦੇ ਚਾਹਵਾਨ ਹਾਂ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ