ਮੱਧ ਪ੍ਰਦੇਸ਼, ਛੱਤੀਸਗੜ੍ਹ ''ਚ ਅਸੀਂ ਪੱਕਾ ਜਿੱਤ ਰਹੇ ਹਾਂ, ਰਾਜਸਥਾਨ ''ਚ ਹੋਵੇਗਾ ਕਰੀਬੀ ਮੁਕਾਬਲਾ: ਰਾਹੁਲ

Sunday, Sep 24, 2023 - 06:18 PM (IST)

ਮੱਧ ਪ੍ਰਦੇਸ਼, ਛੱਤੀਸਗੜ੍ਹ ''ਚ ਅਸੀਂ ਪੱਕਾ ਜਿੱਤ ਰਹੇ ਹਾਂ, ਰਾਜਸਥਾਨ ''ਚ ਹੋਵੇਗਾ ਕਰੀਬੀ ਮੁਕਾਬਲਾ: ਰਾਹੁਲ

ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਚੰਗਾ ਪ੍ਰਦਰਸ਼ਨ ਕਰਨ ਦਾ ਭਰੋਸਾ ਜਤਾਇਆ। ਰਾਹੁਲ ਨੇ ਕਿਹਾ ਕਿ ਹੁਣ ਦੀ ਸਥਿਤੀ ਮੁਤਾਬਕ ਕਾਂਗਰਸ ਨਿਸ਼ਚਿਤ ਰੂਪ ਨਾਲ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਜਿੱਤ ਰਹੀ ਹੈ। ਉਹ ਤੇਲੰਗਾਨਾ ਵਿਚ ਵੀ ਜਿੱਤ ਦਰਜ ਕਰੇਗੀ ਅਤੇ ਰਾਜਸਥਾਨ 'ਚ ਬੇਹੱਦ ਕਰੀਬੀ ਮੁਕਾਬਲਾ ਹੋ ਸਕਦਾ ਹੈ। ਪਾਰਟੀ ਨੂੰ ਭਰੋਸਾ ਹੈ ਕਿ ਉਹ ਉੱਥੇ ਵੀ ਜੇਤੂ ਹੋਵੇਗੀ। 

ਇਹ ਵੀ ਪੜ੍ਹੋ-  7ਵੀਂ ਜਮਾਤ ਦੀ ਵਿਦਿਆਰਥਣ ਨੇ 11 ਸਾਲ ਦੀ ਉਮਰ 'ਚ ਖੋਲ੍ਹੀਆਂ 7 ਲਾਇਬ੍ਰੇਰੀਆਂ, PM ਮੋਦੀ ਨੇ ਕੀਤੀ  ਤਾਰੀਫ਼

ਰਾਹੁਲ ਨੇ ਕਿਹਾ ਕਿ ਭਾਜਪਾ ਨੂੰ 2024 ਦੀਆਂ ਲੋਕ ਸਭਾ ਚੋਣਾਂ 'ਝਟਕਾ' ਲੱਗੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਕੱਲ ਸਵੇਰੇ ਲਾਗੂ ਹੋ ਸਕਦਾ ਹੈ, ਬਸ ਇੰਨਾ ਕਹਿਣਾ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ 33 ਫ਼ੀਸਦੀ ਸੀਟਾਂ ਰਾਖਵੀਂਆਂ ਹੋਣਗੀਆਂ। ਰਾਹੁਲ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ, ਜਨਗਣਨਾ ਅਤੇ ਹੱਦਬੰਦੀ ਵਿਚਾਲੇ ਕੋਈ ਸਬੰਧ ਨਹੀਂ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਪਹਿਲਾਂ ਇੰਡੀਆ ਦਾ ਨਾਂ ਬਦਲ ਕੇ ਭਾਰਤ ਕਰਨ ਦੀ ਯੋਜਨਾ ਬਣਾ ਰਹੀ ਸੀ ਪਰ ਇਸ ਦਾ ਕਾਫੀ ਵਿਰੋਧ ਹੋਇਆ। ਉਨ੍ਹਾਂ ਨੂੰ ਲੱਗਾ ਕਿ ਲੋਕਾਂ ਨੂੰ ਇਹ ਪਸੰਦ ਨਹੀਂ ਆਵੇਗਾ, ਇਸ ਲਈ ਇਸ ਨੂੰ ਛੱਡ ਦਿੱਤਾ। ਸਰਕਾਰ ਕਹਿ ਰਹੀ ਹੈ ਕਿ ਔਰਤਾਂ ਨੂੰ ਇਸ ਬਿੱਲ ਦਾ ਲਾਭ 10 ਸਾਲ ਬਾਅਦ ਮਿਲੇਗਾ ਪਰ ਕਾਂਗਰਸ ਚਾਹੁੰਦੀ ਹੈ ਕਿ ਹੁਣੇ ਇਸ ਦਾ ਫਾਇਦਾ ਮਿਲੇ। 

ਇਹ ਵੀ ਪੜ੍ਹੋ- 'ਮਨ ਕੀ ਬਾਤ' 'ਚ PM ਮੋਦੀ ਬੋਲੇ- ਦੇਸ਼ 'ਚ ਚੰਦਰਯਾਨ-3 ਅਤੇ G-20 ਦੀ ਚਰਚਾ

ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ 4,000 ਕਿਲੋਮੀਟਰ ਤੋਂ ਵੱਧ ਦੀ ਆਪਣੀ 'ਭਾਰਤ ਜੋੜੋ' ਯਾਤਰਾ ਤੋਂ ਸਿੱਖੇ ਸਬਕ ਬਾਰੇ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ 21ਵੀਂ ਸਦੀ ਦੇ ਭਾਰਤ 'ਚ ਸੰਚਾਰ ਪ੍ਰਣਾਲੀ 'ਤੇ ਭਾਜਪਾ ਨੇ ਇਸ ਹੱਦ ਤੱਕ ਕਬਜ਼ਾ ਕਰ ਲਿਆ ਹੈ ਕਿ ਇਸ ਰਾਹੀਂ ਭਾਰਤ ਦੇ ਲੋਕ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਗੱਲ ਕਰਨਾ ਅਮਲੀ ਤੌਰ 'ਤੇ ਅਸੰਭਵ ਹੈ। ਉਸਨੇ ਕਿਹਾ, "ਇਹ ਬਿਲਕੁਲ ਸਪੱਸ਼ਟ ਹੈ ਕਿ ਮੇਰਾ ਯੂਟਿਊਬ ਚੈਨਲ, ਮੇਰਾ ਟਵਿੱਟਰ ਅਕਾਉਂਟ, ਸਭ ਨੂੰ ਦਬਾ ਦਿੱਤਾ ਗਿਆ ਸੀ। ਇਹ ਯਾਤਰਾ ਸਾਡੇ ਲਈ ਮਹੱਤਵਪੂਰਨ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Tanu

Content Editor

Related News