ਰਾਹੁਲ ਗਾਂਧੀ ਵੱਲੋਂ ਸਿੱਖ ਕੌਮ ਬਾਰੇ ਆਖ਼ੀਆਂ ਗੱਲਾਂ ''ਤੇ ਭੜਕੇ ਸੁਖਬੀਰ ਸਿੰਘ ਬਾਦਲ
Tuesday, May 06, 2025 - 10:58 AM (IST)

ਚੰਡੀਗੜ੍ਹ (ਅੰਕੁਰ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਵਲੋਂ ਕੀਤੀ ਗਈ ਟਿੱਪਣੀ ਲਈ ਉਨ੍ਹਾਂ ਦੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਨੇ ਕਾਂਗਰਸ ਵਲੋਂ ਦਲੇਰ, ਬਹਾਦਰ ਤੇ ਦੇਸ਼ ਭਗਤ ਸਿੱਖ ਕੌਮ ਖ਼ਿਲਾਫ਼ ਕੀਤੇ ਗੁਨਾਹਾਂ ਬਦਲੇ ‘ਪਖੰਡੀ, ਝੂਠੇ ਤੇ ਆਧਾਰਹੀਣ’ ਸ਼ਬਦਾਂ ਦੀ ਵਰਤੋਂ ਕਰਨ ’ਤੇ ਅਨੇਕਾਂ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਨੇ ਜੋ ਸ਼ਬਦਾਵਲੀ ਵਰਤੀ, ਉਹ ਸਿੱਖਾਂ ਦੀਆਂ ਭਾਵਨਾਵਾਂ ਪ੍ਰਤੀ ਉਨ੍ਹਾਂ ਦੇ ਗ਼ੈਰ-ਗੰਭੀਰ ਰਵੱਈਏ ਦਾ ਝਲਕਾਰਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਕਦਮ! SC ਭਾਈਚਾਰੇ ਲਈ ਲਿਆ ਇਤਿਹਾਸਕ ਫ਼ੈਸਲਾ
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸਿੱਖਾਂ ਵੱਲੋਂ ਹਰ ਰੋਜ਼ ਪੁੱਛੇ ਜਾਂਦੇ ਮੌਲਿਕ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਕਾਂਗਰਸੀ ਆਗੂ ਵਲੋਂ ਅੱਜ ਵੀ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਦੀ ਨਾ ਸਿਰਫ਼ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ, ਸਗੋਂ ਪਾਰਟੀ ’ਚ ਉਨ੍ਹਾਂ ਨੂੰ ਉੱਚੇ ਅਹੁਦੇ ਦਿੱਤੇ ਜਾ ਰਹੇ ਹਨ, ਅਜਿਹਾ ਕਿਉਂ ? ਕੀ ਉਹ ਸੱਚਮੁੱਚ ਨਹੀਂ ਜਾਣਦੇ ਕਿ 1984 ’ਚ ਸਾਡੀ ਕੌਮ ਦੇ ਕਤਲੇਆਮ ਲਈ ਕੌਣ ਜ਼ਿੰਮੇਵਾਰ ਸੀ ? ਜਦੋਂ ਸਿੱਖਾਂ ਖ਼ਿਲਾਫ਼ ਇਹ ਗੁਨਾਹ ਉਨ੍ਹਾਂ ਦੀ ਪਾਰਟੀ ਤੇ ਉਨ੍ਹਾਂ ਦੇ ਪੁਰਖਿਆਂ ਵੱਲੋਂ ਕੀਤੇ ਗਏ, ਉਸ ਵੇਲੇ ਉਨ੍ਹਾਂ ਦੇ ਨਾਬਾਲਗ ਹੋਣ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਸੱਚਮੁੱਚ ਉਹ ਨਾਬਾਲਗ ਸਨ ਪਰ ਹੁਣ ਉਹ 55 ਸਾਲਾਂ ਦੇ ਹਨ। ਉਹ ਪਿਛਲੇ 37 ਜਾਂ ਇਸ ਤੋਂ ਵੱਧ ਸਾਲਾਂ ਤੋਂ ਬਾਲਗ ਹਨ ਤਾਂ ਇੰਨੇ ਸਾਲ ਉਹ ਚੁੱਪ ਕਿਉਂ ਰਹੇ ?
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: 'ਜੰਗ' ਦੀ ਤਿਆਰੀ ਵਿਚਾਲੇ ਪਾਕਿਸਤਾਨ ਨੇ ਪੰਜਾਬ 'ਚ ਭੇਜੇ ਰਾਕੇਟ, ਗ੍ਰਨੇਡ ਤੇ IED
ਉਨ੍ਹਾਂ ਨੂੰ ਆਪਣੇ ਪੁਰਖਿਆਂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਿੱਖਾਂ ਖ਼ਿਲਾਫ਼ ਕੀਤੇ ਗੁਨਾਹਾਂ ਬਾਰੇ ਗੱਲ ਕਰਨ ਨੂੰ ਇੰਨਾ ਸਮਾਂ ਕਿਉਂ ਲੱਗ ਗਿਆ ? ਹੁਣ ਵੀ ਉਹ ਜਦੋਂ ਗੱਲ ਕਰਦੇ ਹਨ ਤਾਂ ਉਨ੍ਹਾਂ ’ਚ ਦੋਸ਼ੀਆਂ ਦਾ ਨਾਂ ਲੈਣ ਦਾ ਹੌਸਲਾ ਨਹੀਂ ਹੁੰਦਾ ਤੇ ਉਹ ਸਿੱਖਾਂ ਤੋਂ ਮੁਆਫ਼ੀ ਮੰਗਣ ਲਈ ਇਕ ਸ਼ਬਦ ਵੀ ਨਹੀਂ ਉਚਰਦੇ। ਅਜਿਹਾ ਕਿਉਂ ?
ਉਨ੍ਹਾਂ ਕਿਹਾ ਕਿ ਕੀ ਹਾਲੇ ਵੀ ਰਾਹੁਲ ਗਾਂਧੀ ਨੂੰ ਇਹ ਨਹੀਂ ਪਤਾ ਕਿ ਇਹ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਹੀ ਸੀ, ਜਿਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਨ ਦੇ ਹੁਕਮ ਫ਼ੌਜ ਨੂੰ ਦਿੱਤੇ ਤਾਂ ਜੋ ਸਾਡੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਦਿੱਤਾ ਜਾਵੇ ? ਕੀ ਕਾਂਗਰਸੀ ਆਗੂ ਮੰਨਣਗੇ ਕਿ ਨਵੰਬਰ 1984 ’ਚ ਸਿੱਖਾਂ ਦੇ ਕਤਲੇਆਮ ’ਚ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਦੀ ਹੀ ਕਾਤਲਾਨਾ ਭੂਮਿਕਾ ਸੀ ਤੇ ਉਨ੍ਹਾਂ ਨੇ ਹੀ ਜਦੋਂ ਇਕ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ, ਵਰਗੇ ਬਿਆਨ ਨਾਲ ਇਸ ਕਤਲੇਆਮ ਨੂੰ ਵਾਜਬ ਠਹਿਰਾਇਆ ? ਕੀ ਇਸ ਨਾਲੋਂ ਵੀ ਬੇਰਹਿਮ ਕੋਈ ਹੋਰ ਹੋ ਸਕਦਾ ਹੈ ?
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ! ਇਕ ਵਾਰ ਫ਼ਿਰ...
ਰਾਹੁਲ ਗਾਂਧੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਵਾਸਤੇ ਜਾਣ ਦੇ ਦਿੱਤੇ ਹਵਾਲਿਆਂ ’ਤੇ ਉਨ੍ਹਾਂ ਕਿਹਾ ਕਿ ਕੀ ਤੁਸੀਂ ਸਾਡੇ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਵਾਸਤੇ ਜਾ ਕੇ ਸਾਡੇ ਜਾਂ ਸਾਡੇ ਅਸਥਾਨ ’ਤੇ ਕੋਈ ਅਹਿਸਾਨ ਕੀਤਾ ਹੈ ? ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪਹਿਲਾਂ ਸਿੱਖਾਂ ਦੇ ਕਾਤਲਾਂ ਸੱਜਣ ਕੁਮਾਰ, ਕਮਲਨਾਥ ਅਤੇ ਜਗਦੀਸ਼ ਟਾਈਟਲਰ ਨੂੰ ਆਪਣੀ ਪਾਰਟੀ ’ਚੋਂ ਬਾਹਰ ਕੱਢਣ। ਉਨ੍ਹਾਂ ਕਿਹਾ ਕਿਹਾ ਹੁਣ ਗਾਂਧੀ ਆਪਣੇ ਮਗਰਮੱਛ ਦੇ ਹੰਝੂਆਂ ਨਾਲ ਜਾਂ ਖੋਖਲੇ ਸ਼ਬਦਾਂ, ਸਿਆਸੀ ਚੁਸਤ ਚਲਾਕੀਆਂ ਤੇ ਡਰਾਮੇਬਾਜ਼ੀਆਂ ਨਾਲ ਸਿੱਖਾਂ ਨੂੰ ਮੂਰਖ ਨਹੀਂ ਬਣਾ ਸਕਦੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8