ਤਰਬੂਜ ਖਾਂਦੇ ਬੀਮਾਰ ਹੋ ਗਿਆ ਪੂਰਾ ਟੱਬਰ, ਮੁਟਿਆਰ ਦੀ ਮੌਤ, ਕਈਆਂ ਦੀ ਹਾਲਤ ਗੰਭੀਰ

Saturday, May 09, 2026 - 10:58 AM (IST)

ਤਰਬੂਜ ਖਾਂਦੇ ਬੀਮਾਰ ਹੋ ਗਿਆ ਪੂਰਾ ਟੱਬਰ, ਮੁਟਿਆਰ ਦੀ ਮੌਤ, ਕਈਆਂ ਦੀ ਹਾਲਤ ਗੰਭੀਰ

ਬਿਜਨੌਰ (ਇੰਟ.) : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿਚ ਤਰਬੂਜ਼ ਖਾਣ ਤੋਂ ਬਾਅਦ ਇਕੋ ਪਰਿਵਾਰ ਦੇ 3 ਜੀਆਂ ਦੀ ਤਬੀਅਤ ਅਚਾਨਕ ਵਿਗੜ ਜਾਣ ਦੀ ਸੂਚਨਾ ਮਿਲੀ। ਜਿਥੇ ਇਲਾਜ ਦੌਰਾਨ ਇਕ ਮੁਟਿਆਰ ਦੀ ਮੌਤ ਹੋ ਗਈ। ਇਹ ਦੁੱਖਦ ਘਟਨਾ ਕੋਤਵਾਲੀ ਦਿਹਾਤ ਥਾਣੇ ਦੇ ਇਲਾਕੇ ਪਿੰਡ ਸ਼ੇਰਨਗਰ ਨਰੈਣੀ ਵਿਚ ਵਾਪਰੀ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਰਹਿਣ ਵਾਲੇ ਡਾ. ਜ਼ਿਆਉਲ ਰਹਿਮਾਨ, ਉਨ੍ਹਾਂ ਦੀ ਪਤਨੀ ਅਤੇ 21 ਸਾਲਾ ਧੀ ਮੁਸਕਾਨ ਨੇ ਬੁੱਧਵਾਰ ਨੂੰ ਦੁਪਹਿਰ ਦੇ ਸਮੇਂ ਤਰਬੂਜ਼ ਖਾਧਾ ਸੀ। ਕੁਝ ਘੰਟਿਆਂ ਬਾਅਦ ਤਿੰਨਾਂ ਨੂੰ ਉਲਟੀਆਂ ਅਤੇ ਬੇਚੈਨੀ ਦੀ ਸ਼ਿਕਾਇਤ ਹੋਣ ਲੱਗੀ।

ਇਹ ਵੀ ਪੜ੍ਹੋ - 96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ ‘ਚ ਹੜਕੰਪ

ਇਸ ਦੌਰਾਨ ਹਾਲਤ ਵਿਗੜਨ ’ਤੇ ਉਨ੍ਹਾਂ ਨੂੰ ਬਿਜਨੌਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਵੀਰਵਾਰ ਨੂੰ ਮੁਸਕਾਨ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਦੂਜੇ ਪਾਸੇ ਸੀ.ਐੱਚ.ਸੀ. ਸੁਪਰਡੈਂਟ ਡਾ. ਵਿਸ਼ਾਲ ਨੇ ਮਾਮਲੇ ਦੀ ਜਾਣਕਾਰੀ ਤੋਂ ਅਣਜਾਣਤਾ ਪ੍ਰਗਟਾਉਂਦੇ ਹੋਏ ਜਾਂਚ ਲਈ ਟੀਮ ਭੇਜਣ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਮੁੰਬਈ ਵਿਚ ਵੀ ਤਰਬੂਜ਼ ਖਾਣ ਤੋਂ ਬਾਅਦ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਸ਼ੁਰੂਆਤੀ ਜਾਂਚ ਵਿਚ ਫੂਡ ਪੁਆਇਜ਼ਨਿੰਗ ਅਤੇ ਜ਼ਹਿਰੀਲੇ ਰਸਾਇਣਾਂ ਦਾ ਸ਼ੱਕ ਪ੍ਰਗਟਾਇਆ ਗਿਆ ਸੀ।

ਇਹ ਵੀ ਪੜ੍ਹੋ - 3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਚੋਣਾਂ ਨੂੰ ਲੈ ਕੇ ਬੰਦ ਰਹਿਣਗੇ ਹਿਮਾਚਲ ਦੇ ਇਹ ਸਕੂਲ ਤੇ ਦਫ਼ਤਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News