LA ''ਚ ਕ੍ਰੈਸ਼ ਹੋ ਗਿਆ ਹੈਲੀਕਾਪਟਰ ! ਘੱਟੋ-ਘੱਟ 3 ਲੋਕਾਂ ਦੀ ਮੌਤ

Wednesday, Sep 16, 2026 - 09:03 AM (IST)

LA ''ਚ ਕ੍ਰੈਸ਼ ਹੋ ਗਿਆ ਹੈਲੀਕਾਪਟਰ ! ਘੱਟੋ-ਘੱਟ 3 ਲੋਕਾਂ ਦੀ ਮੌਤ

ਲਾਸ ਏਂਜਲਸ : ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਦੌਰਾਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਦੀ ਜਾਂਚ ਦੌਰਾਨ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਹੈਲੀਕਾਪਟਰ ਵਿਚ ਸਵਾਰ ਵਿਅਕਤੀਆਂ ਵਿੱਚੋਂ ਕੋਈ ਬਚ ਗਿਆ ਹੈ ਜਾਂ ਨਹੀਂ।

ਇਸ ਹਾਦਸੇ ਦੇ ਸਬੰਧ ਵਿਚ ਲਾਸ ਏਂਜਲਸ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਕੈਪਟਨ ਬ੍ਰੈਂਡਨ ਸਿਲਵਰਮੈਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੈਲੀਕਾਪਟਰ ਦੇ ਅੰਦਰ ਕਿੰਨੇ ਲੋਕ ਸਨ।" ਇਹ ਹਾਦਸਾ ਉਸ ਥਾਂ 'ਤੇ ਹੋਇਆ ਜਿੱਥੇ ਹਾਲ ਹੀ ਵਿੱਚ ਇੱਕ ਵੱਡਾ ਬੱਸ ਹਾਦਸਾ ਹੋਇਆ ਸੀ।


author

rajwinder kaur

Content Editor

Related News