ਪਟਿਆਲਾ ਵਿਚ ਬਾਕਸਿੰਗ ਦੀ ਖੇਡ ਦੌਰਾਨ ਛਿੜਿਆ ਵਿਵਾਦ, ਖਿਡਾਰਣ ਨੇ ਲਾਏ ਗੰਭੀਰ ਦੋਸ਼
Friday, Sep 25, 2026 - 02:21 PM (IST)
ਪਟਿਆਲਾ (ਸੁਖਮੀਤ ਸਿੰਘ)- ਪਟਿਆਲਾ ਦੇ ਮਲਟੀਪਰਪਸਜ ਸਕੂਲ 'ਚ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਸਕੂਲੀ ਅੰਡਰ 17 ਬਾਕਸਿੰਗ ਗੇਮਾਂ ਦੌਰਾਨ ਕੁੜੀਆਂ ਵਿਚ ਉਸ ਸਮੇਂ ਕਲੇਸ਼ ਛਿੜ ਗਿਆ ਜਦੋਂ ਇਕ ਸੰਗਰੂਰ ਤੋਂ ਆਈ ਸਿਮਰਨਜੀਤ ਕੌਰ ਨਾਮ ਦੀ ਪਲੇਅਰ ਵੱਲੋਂ ਇਹ ਇਲਜ਼ਾਮ ਲਗਾਏ ਗਏ ਕਿ ਉਸ ਨੂੰ ਜਾਣਬੂਝ ਕੇ ਬਾਊਟ ਹਰਾਈ ਗਈ ਹੈ।
ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਚਾਂ ਦੇ ਉੱਪਰ ਇਲਜ਼ਾਮ ਲਗਾਏ ਗਏ ਕਿ ਉਨ੍ਹਾਂ ਵੱਲੋਂ ਜਾਣ ਬੁੱਝ ਕੇ ਬੱਚੀ ਨੂੰ ਹਰਾਇਆ ਗਿਆ ਹੈ ਜਦਕਿ ਇਸ ਸਬੰਧ ਦੇ ਵਿੱਚ ਜ਼ਿਲ੍ਹਾ ਖੇਡ ਕੋਆਰਡੀਨੇਟਰ ਪਟਿਆਲਾ ਦਲਜੀਤ ਸਿੰਘ ਨੇ ਦੱਸਿਆ ਕਿ ਜੋ ਵੀ ਕੋਚ ਫ਼ੈਸਲਾ ਦੇ ਰਹੇ ਸਨ ਉਹ ਸਭ ਪ੍ਰੋਫੈਸ਼ਨਲ ਹਨ ਅਤੇ ਜੇਕਰ ਕਿਸੇ ਬੱਚੇ ਨੂੰ ਆਪਣੇ ਨਾਲ ਨਾ ਇਨਸਾਫੀ ਹੋਈ ਪ੍ਰਤੀਤ ਹੁੰਦੀ ਹੈ ਤਾਂ ਉਹ ਅੱਗੇ ਇਸਦੀ ਅਪੀਲ ਵੀ ਪਾ ਸਕਦੇ ਹਨ । ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ਤੋਂ ਆਈ ਟੀਮ ਦੇ ਨਾਲ ਉਨ੍ਹਾਂ ਦੇ ਸਕੂਲਾਂ ਦੇ ਇੰਚਾਰਜ ਨਾਲ ਹਨ ਅਤੇ ਉਨ੍ਹਾਂ ਦੇ ਦੁਆਰਾ ਹਰ ਨਤੀਜੇ ਦੇ ਨਾਲ ਸਹਿਮਤੀ ਪ੍ਰਗਟਾਈ ਗਈ ਹੈ ਅਤੇ ਫਿਰ ਵੀ ਜੇਕਰ ਕਿਸੇ ਬੱਚੇ ਨੂੰ ਕਿਸੇ ਰਿਜ਼ਲਟ ਦੇ ਉੱਪਰ ਕੋਈ ਦਿੱਕਤ ਹੈ ਤਾਂ ਉਹ ਇਸ ਦੀ ਅਪੀਲ ਕਰ ਸਕਦਾ ਹੈ।
ਇਹ ਵੀ ਪੜ੍ਹੋ- ਕਾਂਗਰਸ ਵੱਲੋਂ ਚੋਣ ਕਮਿਸ਼ਨ ਦਫ਼ਤਰ ਦਾ ਘਿਰਾਓ, ਰਾਜਾ ਵੜਿੰਗ ਸਣੇ ਵੱਡੇ ਆਗੂ ਡਿਟੇਨ
ਇਸ ਸਬੰਧ 'ਚ ਸਕੂਲ ਦੇ ਨਾਲ ਆਏ ਟੀਚਰ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਬਾਕਸਿੰਗ ਦੇ ਮੈਚ ਦੀ ਪੂਰੀ ਜਾਣਕਾਰੀ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਬਾਸਕਿਟ ਬਾਲ ਦੀ ਜਾਣਕਾਰੀ ਰੱਖਦੀ ਹਾਂ ਮੈਨੂੰ ਬਾਕਸਿੰਗ ਬਾਰੇ ਪਤਾ ਨਹੀਂ ਸੀ ਅਤੇ ਮੈਨੂੰ ਜੋ ਕਿਹਾ ਗਿਆ ਮੈਂ ਉਸ ਦੇ ਉੱਪਰ ਸਾਈਨ ਕਰ ਦਿੱਤੇ । ਇਸ ਪੂਰੇ ਕਾਟੋ-ਕਲੇਸ਼ ਦੇ ਵਿਚਾਲੇ ਬੱਚਿਆਂ ਦੇ ਦੁਆਰਾ ਬਾਕਸਿੰਗ ਦੇ ਦਿੱਤੇ ਰਿਜ਼ਲਟਾਂ ਦੇ ਉੱਪਰ ਸਵਾਲ ਚੱਕਦਿਆਂ ਹੋਇਆ ਕਿਹਾ ਕਿ ਉਹ ਇਨੀ ਮਿਹਨਤ ਦੇ ਨਾਲ ਜਿਲੇ ਦੇ ਵਿੱਚੋਂ ਮੋਹਰੀ ਆ ਕੇ ਇੱਥੇ ਤੱਕ ਪਹੁੰਚਦੇ ਹਨ ਅਤੇ ਇੱਥੇ ਜਦੋਂ ਪਲੇਅਰਾਂ ਦੇ ਨਾਲ ਬੇਇਨਸਾਫੀ ਹੁੰਦੀ ਹੈ ਤਾਂ ਮਨ ਨਿਰਾਸ਼ ਹੋ ਜਾਂਦਾ ਹੈ। ਦੱਸ ਦੇਈਏ ਕਿ ਪਟਿਆਲਾ ਦੇ ਮਲਟੀਪਰਪਸਜ ਸਕੂਲ ਦੇ ਵਿੱਚ 70 ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਸੈਸ਼ਨ 26 -27 ਅੰਡਰ 17 ਲੜਕੀਆਂ ਬਾਕਸਿੰਗ ਦੀਆਂ ਗੇਮਾਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ- ਚੰਡੀਗੜ੍ਹ 'ਚ ਵੱਡੀ ਵਾਰਦਾਤ! ਹੈੱਡ ਕਾਂਸਟੇਬਲ ਦਾ ਗੋਲ਼ੀ ਮਾਰ ਕੇ ਕਤਲ, ਬੈੱਡ ਤੋਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
