ਆਦਿਲਾਬਾਦ ਦੇ ਹਸਪਤਾਲ 'ਚ ਲੱਗ ਗਈ ਅੱਗ ! 5 ਦਿਨਾਂ ਦੇ ਜਵਾਕ ਦੀ ਮੌਤ, ਕਈਆਂ ਦੀ ਮਸਾਂ ਬਚੀ ਜਾਨ
Tuesday, Sep 22, 2026 - 09:13 AM (IST)
ਨੈਸ਼ਨਲ ਡੈਸਕ- ਤੇਲੰਗਾਨਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਆਦਿਲਾਬਾਦ ਸਥਿਤ RIMS (ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼) ਹਸਪਤਾਲ 'ਚ ਸੋਮਵਾਰ ਦੇਰ ਰਾਤ ਲਗਭਗ 11:50 ਵਜੇ ਅੱਗ ਲੱਗ ਗਈ। ਇਸ ਹਾਦਸੇ 'ਚ 5 ਦਿਨਾਂ ਦੇ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ, ਜਦਕਿ ਵਾਰਡ ਵਿੱਚ ਦਾਖ਼ਲ 28 ਹੋਰ ਬੱਚਿਆਂ ਨੂੰ ਮੁਸਤੈਦੀ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ ਹਾਲਾਂਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ, ਪਰ ਪੁਲਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫ਼ਾਇਰ ਵਿਭਾਗ ਦੇ ਅਧਿਕਾਰੀ ਅਨੁਸਾਰ, "ਆਦਿਲਾਬਾਦ ਦੇ RIMS ਹਸਪਤਾਲ ਵਿੱਚ ਰਾਤ 11:50 ਵਜੇ ਅੱਗ ਲੱਗੀ। ਫਾਇਰ ਟੈਂਡਰ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਇਸ ਹਾਦਸੇ ਵਿੱਚ 5 ਦਿਨਾਂ ਦੇ ਨਵਜੰਮੇ ਬੱਚੇ ਦੀ ਜਾਨ ਚਲੀ ਗਈ, ਜਦਕਿ 28 ਬੱਚਿਆਂ ਨੂੰ ਵਾਰਡ 'ਚੋਂ ਸੁਰੱਖਿਅਤ ਰੈਸਕਿਊ ਕਰ ਕੇ ਬਾਹਰ ਕੱਢ ਲਿਆ ਗਿਆ ਹੈ।"
