ਵਿਆਹ ''ਤੇ ਬੁੱਕ ਕੀਤਾ ਹੈਲੀਕਾਪਟਰ ਹੋ ਗਿਆ ਕ੍ਰੈਸ਼ ! ਲਾੜੇ ਦੀ ਮੌਤ, ਲਾੜੀ ਨੇ ਦਰਜ ਕਰਾਇਆ ਮਾਮਲਾ

Thursday, Sep 24, 2026 - 01:27 PM (IST)

ਵਿਆਹ ''ਤੇ ਬੁੱਕ ਕੀਤਾ ਹੈਲੀਕਾਪਟਰ ਹੋ ਗਿਆ ਕ੍ਰੈਸ਼ ! ਲਾੜੇ ਦੀ ਮੌਤ, ਲਾੜੀ ਨੇ ਦਰਜ ਕਰਾਇਆ ਮਾਮਲਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਜੌਰਜੀਆ 'ਚ ਇੱਕ ਨਵੇਂ ਵਿਆਹੇ ਜੋੜੇ ਦੀਆਂ ਖੁਸ਼ੀਆਂ ਵੈਣ 'ਚ ਬਦਲ ਗਈਆਂ। ਵਿਆਹ ਮਗਰੋਂ ਉਨ੍ਹਾਂ ਨੂੰ ਲੈ ਕੇ ਜਾ ਰਿਹਾ ਇੱਕ ਹੈਲੀਕਾਪਟਰ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਦਰੱਖਤਾਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਲਾੜੇ ਅਤੇ ਪਾਇਲਟ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਨਵੀਂ ਵਿਆਹੀ ਲਾੜੀ ਗੰਭੀਰ ਜ਼ਖ਼ਮੀ ਹਾਲਤ 'ਚ 6 ਘੰਟਿਆਂ ਤੱਕ ਮ੍ਰਿਤਕ ਪਤੀ ਦੀ ਲਾਸ਼ ਹੇਠਾਂ ਫਸੀ ਰਹੀ।

29 ਮਈ 2026 ਨੂੰ ਵਾਪਰੇ ਇਸ ਭਿਆਨਕ ਹਾਦਸੇ 'ਚ ਮਾਰੇ ਗਏ ਲਾੜੇ ਦੀ ਪਛਾਣ ਡੈਲਟਾ ਏਅਰਲਾਈਨਜ਼ ਦੇ ਪਾਇਲਟ ਡੇਵ ਫਿਜੀ ਵਜੋਂ ਹੋਈ ਹੈ, ਜਦਕਿ ਮ੍ਰਿਤਕ ਪਾਇਲਟ ਦੀ ਪਛਾਣ ਨਿਖਿਲ ਨਾਰਗੁੰਦਕਰ ਵਜੋਂ ਹੋਈ ਹੈ। ਲਾੜੀ ਜੈਸਨੀ ਸੈਮ, ਜੋ ਇਸ ਭਿਆਨਕ ਹਾਦਸੇ 'ਚ ਕਿਸੇ ਤਰ੍ਹਾਂ ਜ਼ਿੰਦਾ ਬਚ ਗਈ, ਪਰ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੈ ਤੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ

ਜਾਣਕਾਰੀ ਅਨੁਸਾਰ ਨਵਾਂ ਵਿਆਹਿਆ ਜੋੜਾ ਡੌਸਨਵਿਲੇ, ਜਾਰਜੀਆ ਸਥਿਤ 'ਦਿ ਰੀਵਰ' ਵੈਨਿਊ ਤੋਂ 'ਪ੍ਰੈਸਟੀਜ ਹੈਲੀਕਾਪਟਰਜ਼' ਦੇ ਰੋਬਿਨਸਨ R66 ਹੈਲੀਕਾਪਟਰ 'ਚ ਰਾਤ ਲਗਭਗ 11:45 ਵਜੇ ਡੇਕਾਲਬ-ਪੀਚਟਰੀ ਏਅਰਪੋਰਟ ਲਈ ਰਵਾਨਾ ਹੋਇਆ ਸੀ। ਉਡਾਣ ਭਰਨ ਦੇ ਸਿਰਫ਼ 5 ਮਿੰਟਾਂ ਬਾਅਦ ਹੀ ਖ਼ਰਾਬ ਮੌਸਮ, ਧੁੰਦ ਅਤੇ ਭਾਰੀ ਮੀਂਹ ਕਾਰਨ ਹੈਲੀਕਾਪਟਰ ਡੌਸਨ ਫੋਰੈਸਟ ਵਾਈਲਡਲਾਈਫ ਮੈਨੇਜਮੈਂਟ ਏਰੀਆ 'ਚ ਉੱਚੇ ਦਰੱਖਤਾਂ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ।

ਲਾੜੇ ਡੇਵ ਅਤੇ ਪਾਇਲਟ ਨਿਖਿਲ ਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ, ਜਦਕਿ ਲਾੜੀ ਕਰੀਬ 6 ਘੰਟਿਆਂ ਤੱਕ ਗੰਭੀਰ ਜ਼ਖ਼ਮੀ ਹਾਲਤ 'ਚ ਆਪਣੇ ਪਤੀ ਦੀ ਲਾਸ਼ ਹੇਠਾਂ ਫਸੀ ਰਹੀ। ਕਰੀਬ 6 ਘੰਟਿਆਂ ਤੋਂ ਬਾਅਦ ਰੈਸਕਿਊ ਟੀਮ ਮੌਕੇ 'ਤੇ ਪਹੁੰਚੀ ਤੇ ਜਾ ਕੇ ਲਾੜੀ ਨੂੰ ਬਾਹਰ ਕੱਢਿਆ। ਉਸ ਦੇ ਕੂਲ੍ਹੇ, ਲੱਤ, ਧੌਣ, ਪੇਟ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਡੂੰਘੇ ਮਾਨਸਿਕ ਸਦਮੇ (PTSD) ਵਿੱਚ ਹੈ। ਫਿਲਹਾਲ ਉਸ ਦਾ ਹਸਪਤਾਲ 'ਚ ਇਲਾਜ ਕਰਵਾਇਆ ਜਾ ਰਿਹਾ ਹੈ।

ਇਸ ਮਾਮਲੇ 'ਚ ਹੁਣ ਰੌਬ ਐਂਡ ਰੌਬ LLC ਫਰਮ ਵੱਲੋਂ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ ਗਿਆ ਹੈ, ਜਿਸ 'ਚ ਵੈਨਿਊ 'ਦਿ ਰੀਵਰ' ਅਤੇ 'ਪ੍ਰੈਸਟੀਜ ਹੈਲੀਕਾਪਟਰਜ਼' 'ਤੇ ਅਣਗਹਿਲੀ ਦੇ ਦੋਸ਼ ਲਗਾਏ ਗਏ ਹਨ। ਦੋਸ਼ ਹੈ ਕਿ ਖ਼ਰਾਬ ਮੌਸਮ, ਧੁੰਦ ਅਤੇ ਮੀਂਹ ਦੀ ਚਿਤਾਵਨੀ ਦੇ ਬਾਵਜੂਦ ਟੇਕਆਫ਼ ਕੀਤਾ ਗਿਆ, ਜਦਕਿ ਇਸ ਨੂੰ ਲੇਟ ਜਾਂ ਕੈਂਸਲ ਵੀ ਕੀਤਾ ਜਾ ਸਕਦਾ ਸੀ। ਜ਼ਖ਼ਮੀ ਲਾੜੀ ਦੇ ਪਰਿਵਾਰ ਨੇ ਡਾਕਟਰੀ ਖ਼ਰਚਿਆਂ, ਮੁਆਵਜ਼ੇ ਅਤੇ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਦੇ ਖ਼ਰਚਿਆਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- 'ਜਵਾਕਾਂ ਦਾ ਕੀ ਕਸੂਰ ਸੀ..?' UNGA 'ਚ ਮਿਨਾਬ ਸਕੂਲ ਦੀ ਤਸਵੀਰ ਲੈ ਕੇ ਪਹੁੰਚੇ ਰਾਸ਼ਟਰਪਤੀ ਪੇਜ਼ੇਸ਼ਕੀਅਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News