2022 ਤੱਕ ਸ਼ਿਮਲੇ ''ਚ ਖਤਮ ਹੋਵੇਗਾ ਜਲ ਸੰਕਟ, ਮਿਲੇਗਾ 24 ਘੰਟੇ ਪਾਣੀ

03/19/2019 4:36:09 PM

ਸ਼ਿਮਲਾ-ਨਗਰ ਨਿਗਮ ਸ਼ਿਮਲੇ ਦੇ ਸ਼ਹਿਰ 'ਚ ਪਾਣੀ ਦੀ ਪਿਆਸ ਬੁਝਾਉਣ ਲਈ ਕੋਲਡੈਮ ਤੋਂ 31 ਦਸੰਬਰ 2021 ਤੱਕ ਪਾਣੀ ਦਾ ਟੀਚਾ ਰੱਖਿਆ ਹੈ, ਜਿਸ ਦੇ ਲਈ ਟੈਂਡਰ ਵੀ ਬੁਲਾਏ ਗਏ। ਯੋਜਨਾ ਦਾ ਕੰਮ ਜਲਦੀ ਹੀ ਸ਼ੁਰੂ ਹੋ ਕੀਤਾ ਜਾਵੇਗਾ। ਇਸ ਯੋਜਨਾ ਨਾਲ ਸ਼ਿਮਲਾ ਵਾਸੀਆਂ ਨੂੰ 24 ਘੰਟੇ ਪਾਣੀ ਮਿਲਣ ਦੀ ਉਮੀਦ ਹੈ। 

ਸ਼ਿਮਲਾ ਜਲ ਨਿਗਮ ਬੋਰਡ ਦੇ ਮੈਨੇਜ਼ਿੰਗ ਡਾਇਰੈਕਟਰ ਧਰਮਿੰਦਰ ਗਿੱਲ ਨੇ ਦੱਸਿਆ ਹੈ ਕਿ ਸ਼ਿਮਲੇ 'ਚ ਪਾਣੀ ਦੇ 33 ਹਜ਼ਾਰ ਤੋਂ ਜ਼ਿਆਦਾ ਕੁਨੈਕਸ਼ਨ ਹਨ, ਜਿਨ੍ਹਾਂ 'ਚ 95 ਫੀਸਦੀ ਪਾਣੀ ਕੁਨੈਕਸ਼ਨ ਮੀਟਰ ਨਾਲ ਜੁੜੇ ਹੋਏ ਹਨ। ਸ਼ਿਮਲੇ 'ਚ ਪਾਣੀ ਬਿੱਲ ਨੂੰ ਆਨਲਾਈਨ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਜਲਦ ਹੀ ਪਾਣੀ ਦੇ ਆਨਲਾਈਨ ਬਿੱਲ ਹੋ ਜਾਣਗੇ। 31 ਮਾਰਚ ਤੱਕ ਡਾਟਾ ਐਟਰੀ ਪੂਰੀ ਹੋ ਜਾਵੇਗੀ। ਸ਼ਿਮਲੇ 'ਚ 15,000 ਸੀਵਰੇਜ ਦੇ ਕੁਨੈਕਸ਼ਨ ਹਨ ਜਦਕਿ 700 ਘਰ ਹੁਣ ਵੀ ਸੀਵਰੇਜ ਨਾਲ ਨਹੀਂ ਜੁੜੇ ਹੋਏ ਹਨ। 

ਧਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਵਰਕਸ਼ਾਪ ਦਾ ਮਕਸਦ ਸਿਮਲੇ ਦੇ ਲੋਕਾਂ ਨੂੰ ਪਾਣੀ ਬਚਾਉਣ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਤੋਂ ਜ਼ਿਆਦਾ ਪਾਣੀ ਬਚਾਇਆ ਜਾਵੇ ਅਤੇ ਲੋਕ ਇਸ ਦੀ ਦੁਰਵਰਤੋਂ ਘੱਟ ਕਰ ਸਕਣ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸ਼ਿਮਲੇ ਦੇ ਲੋਕਾਂ ਦਾ ਭਵਿੱਖ 'ਚ ਲੋਕਾਂ ਨੂੰ ਪਾਣੀ ਦੇ ਬਿੱਲ ਲਈ ਪਰੇਸ਼ਾਨ ਨਹੀਂ ਹੋਣਾ ਪਵੇਗਾ ਅਤੇ ਮਾਰਚ ਮਹੀਨੇ ਦਾ ਪਾਣੀ ਦਾ ਬਿੱਲ ਮਹੀਨੇ ਦੇ ਆਧਾਰ 'ਤੇ ਦਿੱਤਾ ਜਾਵੇਗਾ।


Related News