ਕਰਨਾਟਕ ’ਚ ਜਲ ਸੰਕਟ; ਉਪ ਮੁੱਖ ਮੰਤਰੀ ਬੋਲੇ- ਕਿਸੇ ਕੀਮਤ ’ਤੇ ਤਾਮਿਲਨਾਡੂ ਨੂੰ ਨਹੀਂ ਦੇਵਾਂਗੇ ਕਾਵੇਰੀ ਦਾ ਪਾਣੀ

Tuesday, Mar 12, 2024 - 10:14 AM (IST)

ਕਰਨਾਟਕ ’ਚ ਜਲ ਸੰਕਟ; ਉਪ ਮੁੱਖ ਮੰਤਰੀ ਬੋਲੇ- ਕਿਸੇ ਕੀਮਤ ’ਤੇ ਤਾਮਿਲਨਾਡੂ ਨੂੰ ਨਹੀਂ ਦੇਵਾਂਗੇ ਕਾਵੇਰੀ ਦਾ ਪਾਣੀ

ਬੈਂਗਲੁਰੂ- ਕਰਨਾਟਕ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੇ ਕਿਹਾ ਕਿ ਫਿਲਹਾਲ ਕਿਸੇ ਵੀ ਕੀਮਤ 'ਤੇ ਕਾਵੇਰੀ ਨਦੀ ਦਾ ਪਾਣੀ ਤਾਮਿਲਨਾਡੂ ਲਈ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕ੍ਰਿਸ਼ਨਰਾਜ ਸਾਗਰ (ਕੇ. ਆਰ. ਐੱਸ.) ਡੈਮ ਤੋਂ ਤਾਮਿਲਨਾਡੂ ਲਈ ਕਾਵੇਰੀ ਦਾ ਪਾਣੀ ਛੱਡੇ ਜਾਣ ਦੇ ਦੋਸ਼ਾਂ ਨੂੰ ਲੈ ਕੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਅਤੇ ਆਲੋਚਨਾ ਵਿਚਕਾਰ ਸ਼ਿਵਕੁਮਾਰ ਨੇ ਸਪੱਸ਼ਟ ਕੀਤਾ ਕਿ ਇਹ ਪਾਣੀ ਬੈਂਗਲੁਰੂ ਲਈ ਹੈ ਨਾ ਕਿ ਗੁਆਂਢੀ ਸੂਬੇ ਲਈ।

ਇਹ ਵੀ ਪੜ੍ਹੋ- ਕਿਸਾਨ ਦੇ ਘਰ ਆਈ ਵੱਡੀ ਖੁਸ਼ੀ, 3 ਸਕੇ ਭਰਾ-ਭੈਣਾਂ ਦੀ ਮਿਹਨਤ ਨੂੰ ਪਿਆ ਬੂਰ, ਇਕੱਠਿਆਂ ਮਿਲੀ ਸਰਕਾਰੀ ਨੌਕਰੀ

ਜਲ ਸਰੋਤ ਵਿਭਾਗ ਦਾ ਚਾਰਜ ਸੰਭਾਲ ਰਹੇ ਸ਼ਿਵਕੁਮਾਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਕਿਸੇ ਵੀ ਕੀਮਤ ’ਤੇ ਤਾਮਿਲਨਾਡੂ ਲਈ ਕਾਵੇਰੀ ਨਦੀ ਦਾ ਪਾਣੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤਾਮਿਲਨਾਡੂ ਵਿਚ ਕਿੰਨਾ ਪਾਣੀ ਜਾਂਦਾ ਹੈ, ਇਸ ਦਾ ਹਿਸਾਬ ਹੈ। ਜੇਕਰ ਅੱਜ ਪਾਣੀ ਛੱਡਿਆ ਜਾਵੇ ਤਾਂ ਉਥੋਂ ਤੱਕ ਪਹੁੰਚਣ ਵਿਚ 4 ਦਿਨ ਲੱਗਣਗੇ। ਪ੍ਰਦੇਸ਼ ਕਾਂਗਰਸ ਮੁਖੀ ਸ਼ਿਵਕੁਮਾਰ ਨੇ ਕਿਹਾ ਕਿ ਅਸੀਂ ਇਸ ਸਰਕਾਰ ਵਿਚ ਮੂਰਖ ਨਹੀਂ ਹਾਂ ਜੋ ਪਾਣੀ (ਤਾਮਿਲਨਾਡੂ ਨੂੰ) ਛੱਡ ਦੇਈਏ।

ਇਹ ਵੀ ਪੜ੍ਹੋ- ਰਾਮ ਰਹੀਮ ਵਾਪਸ ਪੁੱਜਾ ਸੁਨਾਰੀਆ ਜੇਲ੍ਹ, 50 ਦਿਨ ਦੀ ਮਿਲੀ ਸੀ ਪੈਰੋਲ

'ਰਾਇਠਾ ਹਿਤਰਕਰਨ ਸਮਿਤੀ' ਨੇ ਐਤਵਾਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਕਸਬੇ ਮੰਡਿਆ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਸੂਬੇ ਦੇ ਕਈ ਹਿੱਸਿਆਂ ਵਿਚ ਸੋਕੇ ਅਤੇ ਪਾਣੀ ਦੇ ਸੰਕਟ ਦੇ ਵਿਚਕਾਰ ਕੇ. ਆਰ. ਐਸ. ਡੈਮ ਤੋਂ ਤਾਮਿਲਨਾਡੂ ਨੂੰ ਪਾਣੀ ਛੱਡਿਆ ਜਾ ਰਿਹਾ ਹੈ। ਸੂਬੇ ਦੀ ਵਿਰੋਧੀ ਪਾਰਟੀ ਭਾਜਪਾ ਨੇ ਵੀ ਕਾਂਗਰਸ ਸਰਕਾਰ 'ਤੇ ਹਮਲਾ ਬੋਲਿਆ ਅਤੇ ਦੋਸ਼ ਲਾਇਆ ਕਿ ਇਹ ਤਾਮਿਲਨਾਡੂ 'ਚ ਪਾਰਟੀ ਦੀ ਸਹਿਯੋਗੀ ਡੀ. ਐੱਮ. ਕੇ. ਦੇ ਹਿੱਤਾਂ ਦੀ ਰੱਖਿਆ ਕਰਨਾਟਕ ਦੇ ਕਿਸਾਨਾਂ ਅਤੇ ਨਾਗਰਿਕਾਂ ਦੀ ਕੀਮਤ 'ਤੇ ਕਰਨਾ ਚਾਹੁੰਦੀ ਹੈ। ਭਾਜਪਾ ਨੇ ਕਾਵੇਰੀ ਨਦੀ ਤੋਂ ਕਥਿਤ ਤੌਰ 'ਤੇ ਪਾਣੀ ਛੱਡਣ ਨੂੰ ਲੈ ਕੇ ਸਿੱਧਰਮਈਆ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਿਆ। ਸ਼ਿਵਕੁਮਾਰ ਨੇ ਸਪੱਸ਼ਟ ਕੀਤਾ ਕਿ ਮਾਲਾਵੱਲੀ ਵਿਖੇ 'ਸ਼ਿਵ ਬੈਲੇਂਸਿੰਗ' ਭੰਡਾਰ ਨੂੰ ਮੁੜ ਭਰਨ ਲਈ ਕੇ. ਆਰ. ਐਸ. ਡੈਮ ਤੋਂ ਕੁਝ ਪਾਣੀ ਛੱਡਿਆ ਗਿਆ ਸੀ, ਜਿੱਥੋਂ ਇਸਨੂੰ ਬੈਂਗਲੁਰੂ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ- ਡਾਕਟਰ ਪਿਤਾ ਦੀ ਹੈਵਾਨੀਅਤ; 8 ਸਾਲਾ ਧੀ ਦਾ ਕੀਤਾ ਬੇਰਹਿਮੀ ਨਾਲ ਕਤਲ, ਸਰਜੀਕਲ ਬਲੇਡ ਨਾਲ ਚੀਰਿਆ ਢਿੱਡ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News