ਅੱਤਵਾਦੀ ਮੂਸਾ ਦੀ ਲਾਸ਼ ਪਰਿਵਾਰ ਨੂੰ ਸੌਂਪੀ ਗਈ

Friday, May 24, 2019 - 08:29 PM (IST)

ਅੱਤਵਾਦੀ ਮੂਸਾ ਦੀ ਲਾਸ਼ ਪਰਿਵਾਰ ਨੂੰ ਸੌਂਪੀ ਗਈ

ਸ਼੍ਰੀਨਗ੍ਰ– ਅੱਤਵਾਦੀ ਮੂਸਾ ਦੀ ਲਾਸ਼ ਨੂੰ ਸ਼ੁੱਕਰਵਾਰ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ’ਤੇ ਤ੍ਰਾਲ ਸਥਿਤ ਉਸਦੇ ਪਿੰਡ ਨੂਰਪੋਰਾ ਨੂੰ ਜਾਣ ਵਾਲੀਆਂ ਸਭ ਸੜਕਾਂ ਸੀਲ ਕਰ ਦਿੱਤੀਆਂ ਗਈਆਂ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਉਥੇ ਇਕੱਠਾ ਹੋਣ ਤੋਂ ਰੋਕਿਆ ਜਾ ਸਕੇ।

ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਮੂਸਾ ਦੀ ਲਾਸ਼ ਮੁਕਾਬਲਾ ਖਤਮ ਹੋਣ ਪਿੱਛੋਂ ਬਰਾਮਦ ਕਰ ਲਈ ਗਈ। ਲੋਕਾਂ ਨੂੰ ਮੁਕਾਬਲੇ ਵਾਲੀ ਥਾਂ ਵਲ ਨਾ ਜਾਣ ਦੀ ਅਪੀਲ ਕੀਤੀ ਗਈ। ਮੂਸਾ ਦੀ ਲਾਸ਼ ਨੂੰ ਪਹਿਲਾਂ ਅਵੰਤੀਪੋਰਾ ਥਾਣੇ ਵਿਚ ਲਿਆਂਦਾ ਗਿਆ ਸੀ। ਨੂਰਪੋਰਾ ਪਿੰਡ ਨੂੰ ਜਾਣ ਵਾਲੀਆਂ ਸੜਕਾਂ ਨੂੰ ਕੰਡਿਆਲੀ ਵਾੜ ਲਾ ਕੇ ਰੋਕਿਆ ਗਿਆ ਸੀ।


author

Inder Prajapati

Content Editor

Related News