ਕੇਦਾਰਨਾਥ ਮੰਦਿਰ ਦੇ ਗਰਭਗ੍ਰਹਿ ਦੀਆਂ ਕੰਧਾਂ ਸੋਨੇ ਨਾਲ ਸਜਾਈਆਂ, ਕਾਰੋਬਾਰੀ ਨੇ ਦਾਨ ਕੀਤਾ 230 ਕਿਲੋ ਸੋਨਾ
Wednesday, Oct 26, 2022 - 04:12 PM (IST)
ਰੁਦਰਪ੍ਰਯਾਗ– ਉੱਤਰਾਖੰਡ ’ਚ ਸਥਿਤ ਭਗਵਾਨ ਕੇਦਾਰਨਾਥ ਮੰਦਿਰ ਦੀਆਂ ਕੰਧਾਂ ’ਤੇ ਹੁਣ ਸੋਨੇ ਦੀ ਪਰਤ ਚੜ੍ਹਾ ਦਿੱਤੀ ਗਈ ਹੈ। ਦਰਅਸਲ, ਮੁੰਬਈ ਦੇ ਇਕ ਕਾਰੋਬਾਰੀ ਨੇ ਕੇਦਾਰਨਾਥ ਮੰਦਿਰ ਲਈ 230 ਕਿਲੋ ਸੋਨਾ ਦਾਨ ਕੀਤਾ ਹੈ। ਇਸੇ ਸੋਨੇ ਨਾਲ ਕੇਦਾਰਨਾਥ ਮੰਦਿਰ ਦੇ ਅੰਦਰ ਦੀਆਂ ਕੰਧਾਂ ਹੁਣ ਸੋਨੇ ਦੀਆਂ ਬਣਾਈਆਂ ਗਈਆਂ ਹਨ। ਇਸ ਤੋਂ ਪਹਿਲਾਂ ਕੇਦਾਰਨਾਥ ਧਾਮ ਦੇ ਗਰਭਗ੍ਰਹਿ ਦੀਆਂ ਇਹ ਕੰਧਾਂ ਚਾਂਦੀ ਦੀਆਂ ਸਨ।
ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ
ਦੱਸ ਦੇਈਏ ਕਿ ਦੀਵਾਲੀ ਦੇ ਸ਼ੁੱਭ ਮੌਕੇ ’ਤੇ ਵਿਸ਼ਵ ਪ੍ਰਸਿੱਧ ਕੇਦਾਰਨਾਥ ਮੰਦਿਰ ’ਚ ਗਰਭਗ੍ਰਹਿ ਦੀਆਂ ਕੰਧਾਂ ’ਤੇ ਸੋਨੇ ਦੀਆਂ ਪਰਤਾਂ ਚੜ੍ਹਾਈਆਂ ਗਈਆਂ ਹਨ। ਇੰਨਾ ਹੀ ਨਹੀਂ ਇਸ ਕੰਧ ’ਤੇ ਗੋਲਡ ਪਲੇਟ ਨਾਲ ਭਗਵਾਨ ਸ਼ੰਕਰ ਦੇ ਪ੍ਰਤੀਕ ਰਹੇ ਸ਼ੰਖ, ਤ੍ਰਿਸ਼ੂਲ, ਡਮਰੂ ਵਰਗੇ ਚਿੰਨ੍ਹ ਉਕੇਰੇ ਗਏ ਹਨ। ਇਸਦੇ ਨਾਲ ਹੀ ਸੋਨੇ ਨਾਲ ਹੀ ਜੈ ਕੇਦਾਰਨਾਥ ਧਾਮ ਅਤੇ ਹਰ ਹਰ ਮਹਾਦੇਵ ਵੀ ਲਿਖਵਾਇਆ ਗਿਆ ਹੈ। ਹੁਣ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਇਹ ਆਕਰਸ਼ਣ ਦਾ ਕੇਂਦਰ ਹੋਵੇਗਾ।
ਇਹ ਵੀ ਪੜ੍ਹੋ– ਬਿਨਾਂ ਸਬੂਤਾਂ ਤੋਂ ਪਤੀ ਨੂੰ ਵਿਭਚਾਰੀ ਤੇ ਸ਼ਰਾਬੀ ਕਹਿਣਾ ਬੇਰਹਿਮੀ ਦੇ ਬਰਾਬਰ : ਹਾਈ ਕੋਰਟ
ਕੇਦਾਰਨਾਥ ਮੰਦਿਰ ਲਈ 230 ਕਿਲੋ ਸੋਨੇ ਦੀਆਂ 550 ਪਰਤਾਂ ਦਾਨ ਕਰਨ ਵਾਲੇ ਮੁੰਬਈ ਦੇ ਕਾਰੋਬਾਰੀ ਨੇ ਦੱਸਿਆ ਕਿ ਉਹ ਜਦੋਂ ਵੀ ਭਗਵਾਨ ਕੇਦਾਰਨਾਥ ਦੇ ਦਰਸ਼ਨ ਲਈ ਆਉਂਦੇ ਸਨ ਤਾਂ ਇਹੀ ਸੋਚਦੇ ਸਨ ਕਿ ਇਹ ਗਰਭਗ੍ਰਹਿ ਦੀਆਂ ਚਾਂਦੀ ਦੀਆਂ ਕੰਧਾਂ ਕਿਉਂ ਨਾ ਸੋਨੇ ਦੀਆਂ ਹੋ ਜਾਣ। ਇਸ ਲਈ ਮੈਂ ਇਹ ਸੋਨਾ ਦਾਨ ਕਰਨ ਦਾ ਮਨ ਬਣਾਇਆ। ਫਿਰ ਕਰੋੜਾਂ ਰੁਪਏ ਖਰਚ ਕਰਕੇ ਇਹ ਸੋਨੇ ਦੀਆਂ ਕੰਧਾਂ ਤਿਆਰ ਕਰਵਾਈਆਂ ਗਈਆਂ। ਇਸ ਤੋਂ ਬਾਅਦ ਮੰਦਿਰ ਕਮੇਟੀ ਨੇ ਦੀਵਾਲੀ ਦੇ ਮੌਕੇ ਇਹ ਸੋਨੇ ਦੀ ਪਰਤ ਕੰਧ ’ਤੇ ਚੜ੍ਹਵਾਈ। ਉੱਥੇ ਹੀ ਸਰਕਾਰ ਅਤੇ ਮੰਦਿਰ ਕਮੇਟੀ ਨੇ ਮੁੰਬਈ ਦੇ ਵਪਾਰੀ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ– Apple Watch ਨੇ ਬਚਾਈ 12 ਸਾਲਾ ਬੱਚੀ ਦੀ ਜਾਨ, ਇਸ ਜਾਨਲੇਵਾ ਬੀਮਾਰੀ ਦਾ ਲਗਾਇਆ ਪਤਾ
ਦੱਸ ਦੇਈਏ ਕਿ ਮੰਦਿਰ ਦੇ ਸਥਾਨਕ ਪੁਜਾਰੀ ਗਰਭਗ੍ਰਹਿ ਦੀਆਂ ਕੰਧਾਂ ਨੂੰ ਸੋਨੇ ਦੀ ਪਰਤ ਚੜ੍ਹਵਾਉਣ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਮੰਦਿਰ ਦੇ ਚਾਰੇ ਪਾਸੇ ਦੀਆਂ ਕੰਧਾਂ ’ਤੇ ਸੋਨੇ ਦੀ ਪਰਤ ਚੜ੍ਹਾਏ ਜਾਣ ਨਾਲ ਮੰਦਿਰ ਦੇ ਗਰਭਗ੍ਰਹਿ ਦਾ ਮਿਥਿਹਾਸ ਮਿਟ ਜਾਵੇਗਾ। ਇੰਨਾ ਹੀ ਨਹੀਂ ਪੁਜਾਰੀਆਂ ਨੇ ਇਸ ਲਈ ਭੁੱਖ ਹੜਤਾਲ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ ਪਰ ਮੰਦਿਰ ਕਮੇਟੀ ਅਤੇ ਉੱਤਰਾਖੰਡ ਸਰਕਾਰ ਨੇ ਸੋਨਾ ਜੜਵਾਉਣ ਦੀ ਮਨਜ਼ੂਰੀ ਦੇ ਦਿੱਤੀ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ