ਮਿੱਟੀ ਇਕੱਠੀ ਕਰ ਰਹੀਆਂ ਔਰਤਾਂ ''ਤੇ ਅਚਾਨਕ ਡਿੱਗੀ ਕੰਧ, 4 ਦੀ ਦਰਦਨਾਕ ਮੌਤ

Tuesday, Nov 12, 2024 - 11:49 AM (IST)

ਮਿੱਟੀ ਇਕੱਠੀ ਕਰ ਰਹੀਆਂ ਔਰਤਾਂ ''ਤੇ ਅਚਾਨਕ ਡਿੱਗੀ ਕੰਧ, 4 ਦੀ ਦਰਦਨਾਕ ਮੌਤ

ਕਾਸਗੰਜ (ਯੂਪੀ) : ਕੋਤਵਾਲੀ ਥਾਣਾ ਖੇਤਰ 'ਚ ਮੰਗਲਵਾਰ ਨੂੰ ਡਿੱਗੀ ਕੰਧ ਦੇ ਮਲਬੇ ਹੇਠਾਂ ਦੱਬਣ ਨਾਲ ਚਾਰ ਔਰਤਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੇ ਸਬੰਧ ਵਿਚ ਕਾਸਗੰਜ ਦੇ ਚੀਫ਼ ਮੈਡੀਕਲ ਅਫ਼ਸਰ ਡਾਕਟਰ ਰਾਜੀਵ ਅਗਰਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਔਰਤਾਂ ਇੱਕ ਸਮਾਗਮ ਲਈ ਮਿੱਟੀ ਇਕੱਠੀ ਕਰਨ ਲਈ ਆਪਣੇ ਘਰ ਗਈਆਂ ਸਨ। ਮਿੱਟੀ ਇਕੱਠੀ ਕਰਦੇ ਸਮੇਂ ਅਚਾਨਕ ਕੰਧ ਡਿੱਗ ਗਈ। 

ਇਹ ਵੀ ਪੜ੍ਹੋ - WhatsApp ਯੂਜ਼ਰ ਲਈ ਵੱਡੀ ਖ਼ਬਰ, ਹੁਣ ਇੰਝ ਹੋਵੇਗੀ Call Recording

ਇਸ ਸਬੰਧ ਵਿਚ ਅਗਰਵਾਲ ਨੇ ਦੱਸਿਆ ਕਿ ਕੰਧ ਡਿੱਗਣ ਕਾਰਨ ਬਹੁਤ ਸਾਰੇ ਲੋਕ ਜਖ਼ਮੀ ਹੋਏ ਹਨ। ਹੁਣ ਤੱਕ 9 ਜ਼ਖਮੀਆਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਗਈ ਹੈ। ਪੰਜ ਜ਼ਖਮੀਆਂ ਨੂੰ ਇਲਾਜ ਲਈ ਅਲੀਗੜ੍ਹ ਰੈਫਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਖ਼ਾਸ ਖ਼ਬਰ: ਭੈਣਾਂ ਦੇ ਖਾਤਿਆਂ 'ਚ ਆਉਣਗੇ 1250 ਰੁਪਏ, ਸਰਕਾਰ ਨੇ ਜਾਰੀ ਕੀਤੀ ਰਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News