ਸਦਨ ਦੀ ਸਥਾਈ ਕਮੇਟੀ ਕੋਲ ਭੇਜਿਆ ਜਾਵੇ ਵਕਫ਼ ਸੋਧ ਬਿੱਲ : ਮਾਇਆਵਤੀ

Thursday, Aug 08, 2024 - 04:16 PM (IST)

ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਕੇਂਦਰ ਸਰਕਾਰ ਵਲੋਂ ਸੰਸਦ 'ਚ ਪੇਸ਼ ਵਕਫ਼ (ਸੋਧ) ਬਿੱਲ ਨੂੰ ਲੈ ਕੇ ਪੈਦਾ ਖ਼ਦਸ਼ਿਆਂ ਅਤੇ ਇਤਰਾਜ਼ਾਂ 'ਤੇ ਬਿਹਤਰ ਵਿਚਾਰ ਲਈ ਇਸ ਨੂੰ ਸਦਨ ਦੀ ਸਥਾਈ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਕਿਹਾ,''ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਵਲੋਂ ਮਸਜਿਦ, ਮਦਰਸਾ, ਵਕਫ਼ ਆਦਿ ਮਾਮਲਿਆਂ 'ਚ ਜ਼ਬਰਦਸਤੀ ਦੀ ਦਖ਼ਲਅੰਦਾਜੀ ਅਤੇ ਮੰਦਰ ਤੇ ਮੱਠ ਵਰਗੇ ਧਾਰਮਿਕ ਮਾਮਲਿਆਂ 'ਚ ਬੇਹੱਦ ਦਿਲਚਸਪੀ ਲੈਣਾ ਸੰਵਿਧਾਨ ਅਤੇ ਉਸ ਦੀ ਧਰਮਨਿਰਪੱਖਤਾ ਦੇ ਸਿਧਾਂਤ ਦੇ ਉਲਟ ਹੈ। ਸਰਕਾਰ ਰਾਸ਼ਟਰਧਰਮ ਨਿਭਾਏ।'' 

ਉਨ੍ਹਾਂ ਨੇ ਇਸੇ ਪੋਸਟ 'ਚ ਕਿਹਾ,''ਮੰਦਰ-ਮਸਜਿਦ, ਜਾਤੀ, ਧਰਮ ਅਤੇ ਫਿਰਕੂ ਜਨੂੰਨ ਆਦਿ ਦੀ ਆੜ 'ਚ ਕਾਂਗਰਸ ਅਤੇ ਭਾਜਪਾ ਆਦਿ ਨੇ ਬਹੁਤ ਰਾਜਨੀਤੀ ਕਰ ਲਈ ਅਤੇ ਉਸ ਦਾ ਚੋਣ ਲਾਭ ਵੀ ਕਾਫ਼ੀ ਚੁੱਕ ਲਿਆ ਪਰ ਹੁਣ ਦੇਸ਼ 'ਚ ਖ਼ਤਮ ਹੋ ਰਹੇ ਰਾਖਵਾਂਕਰਨ, ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਪਿਛੜਾਪਨ ਆਦਿ 'ਤੇ ਧਿਆਨ ਕੇਂਦਰਿਤ ਕਰ ਕੇ ਸੱਚੀ ਦੇਸ਼ਭਗਤੀ ਸਾਬਿਤ ਕਰਨ ਦਾ ਸਮਾਂ ਆ ਗਿਆ ਹੈ।'' ਮਾਇਆਵਤੀ ਨੇ ਕਿਹਾ,''ਅੱਜ ਸੰਸਦ 'ਚ ਪੇਸ਼ ਵਕਫ਼ (ਸੋਧ) ਬਿੱਲ 'ਤੇ ਜਿਸ ਤਰ੍ਹਾਂ ਨਾਲ ਇਸ ਨੂੰ ਲੈ ਕੇ ਸ਼ੱਕ ਅਤੇ ਇਤਰਾਜ਼ ਸਾਹਮਣੇ ਆਏ ਹਨ, ਉਸ ਦੇ ਮੱਦੇਨਜ਼ਰ ਇਸ ਬਿੱਲ ਨੂੰ ਬਿਹਤਰ ਵਿਚਾਰ ਲਈ ਸਦਨ ਦੀ ਸਥਾਈ ਕਮੇਟੀ ਨੂੰ ਭੇਜਣਾ ਉੱਚਿਤ। ਅਜਿਹੇ ਸੰਵੇਦਨਸ਼ੀਲ ਮੁੱਦਿਆਂ 'ਤੇ ਸਰਕਾਰ ਜੇਕਰ ਜਲਦਬਾਜ਼ੀ ਨਾ ਕਰੇ ਤਾਂ ਬਿਹਤਰ ਹੋਵੇਗਾ।'' ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਲੋਕ ਸਭਆ 'ਚ ਵਕਫ਼ (ਸੋਧ) ਬਿੱਲ ਪੇਸ਼ ਕੀਤਾ। ਵਿਰੋਧੀ ਧਿਰ ਨੇ ਇਸ ਨੂੰ ਮੁਸਲਮਾਨਾਂ ਦੇ ਹਿੱਤਾਂ 'ਤੇ ਹਮਲਾ ਦੱਸਦੇ ਹੋਏ ਇਸ ਦਾ ਸਖ਼ਤ ਵਿਰੋਧ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News