23 ਫਰਵਰੀ ਨੂੰ ਬਦਲੇਗੀ ''ਮੰਗਲ'' ਦੀ ਚਾਲ; ਇਨ੍ਹਾਂ ਰਾਸ਼ੀਆਂ ਕੋਲ ਹੋਵੇਗਾ ਪੈਸਾ ਹੀ ਪੈਸਾ

Wednesday, Feb 18, 2026 - 04:47 AM (IST)

23 ਫਰਵਰੀ ਨੂੰ ਬਦਲੇਗੀ ''ਮੰਗਲ'' ਦੀ ਚਾਲ; ਇਨ੍ਹਾਂ ਰਾਸ਼ੀਆਂ ਕੋਲ ਹੋਵੇਗਾ ਪੈਸਾ ਹੀ ਪੈਸਾ

ਨਵੀਂ ਦਿੱਲੀ : ਜਯੋਤਿਸ਼ ਸ਼ਾਸਤਰ ਵਿੱਚ ਗ੍ਰਹਿਆਂ ਦੇ ਸੈਨਾਪਤੀ ਮੰਨੇ ਜਾਣ ਵਾਲੇ ਮੰਗਲ ਦੇਵ ਜਲਦੀ ਹੀ ਆਪਣੀ ਰਾਸ਼ੀ ਬਦਲਣ ਜਾ ਰਹੇ ਹਨ। 23 ਫਰਵਰੀ, 2026 ਨੂੰ ਦੁਪਹਿਰ 11:49 ਵਜੇ ਮੰਗਲ ਮਕਰ ਰਾਸ਼ੀ ਵਿੱਚੋਂ ਨਿਕਲ ਕੇ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ। ਮੰਗਲ ਦਾ ਇਹ ਗੋਚਰ 2 ਅਪ੍ਰੈਲ ਤੱਕ ਕੁੰਭ ਰਾਸ਼ੀ ਵਿੱਚ ਹੀ ਰਹੇਗਾ, ਜਿਸ ਦਾ ਸਾਰੀਆਂ 12 ਰਾਸ਼ੀਆਂ 'ਤੇ ਵੱਡਾ ਪ੍ਰਭਾਵ ਪਵੇਗਾ।

ਜਾਣੋ ਤੁਹਾਡੀ ਰਾਸ਼ੀ 'ਤੇ ਇਸ ਦਾ ਕੀ ਅਸਰ ਹੋਵੇਗਾ ਅਤੇ ਕੀ ਹਨ ਇਸ ਦੇ ਉਪਾਅ:
ਇਨ੍ਹਾਂ ਰਾਸ਼ੀਆਂ ਨੂੰ ਹੋਵੇਗਾ ਬੰਪਰ ਲਾਭ:
• ਮੇਸ਼ ਰਾਸ਼ੀ: ਮੰਗਲ ਦੇ ਇਸ ਪਰਿਵਰਤਨ ਨਾਲ ਤੁਹਾਨੂੰ ਅਤੇ ਤੁਹਾਡੇ ਮਾਤਾ-ਪਿਤਾ ਨੂੰ ਆਰਥਿਕ ਲਾਭ ਮਿਲੇਗਾ। ਵਪਾਰੀਆਂ ਅਤੇ ਪਸ਼ੂ ਪਾਲਕਾਂ ਲਈ ਇਹ ਸਮਾਂ ਬਹੁਤ ਸ਼ੁਭ ਹੈ।

• ਮਿਥੁਨ ਰਾਸ਼ੀ: ਤੁਹਾਨੂੰ ਭਾਗਾਂ ਦਾ ਪੂਰਾ ਸਾਥ ਮਿਲੇਗਾ ਅਤੇ ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੋਵੇਗੀ। ਪ੍ਰਸ਼ਾਸਨਿਕ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲੇਗਾ।

• ਮਕਰ ਰਾਸ਼ੀ: ਤੁਹਾਨੂੰ ਆਰਥਿਕ ਤੌਰ 'ਤੇ ਵੱਡਾ ਫਾਇਦਾ ਹੋਵੇਗਾ ਅਤੇ 2 ਅਪ੍ਰੈਲ ਤੱਕ ਧਨ-ਧਾਨ ਦੀ ਕੋਈ ਕਮੀ ਨਹੀਂ ਰਹੇਗੀ। ਮਸ਼ੀਨਰੀ ਅਤੇ ਦਵਾਈਆਂ ਦੇ ਕੰਮ ਨਾਲ ਜੁੜੇ ਲੋਕਾਂ ਲਈ ਵੀ ਇਹ ਸਮਾਂ ਲਾਭਦਾਇਕ ਹੈ।

ਕੁਝ ਰਾਸ਼ੀਆਂ 'ਤੇ ਹੋਵੇਗਾ 'ਮਾਂਗਲਿਕ' ਪ੍ਰਭਾਵ: 
ਕਰਕ, ਸਿੰਘ, ਵ੍ਰਿਸ਼ਚਿਕ, ਕੁੰਭ ਅਤੇ ਮੀਨ ਰਾਸ਼ੀ ਵਾਲੇ ਲੋਕ 2 ਅਪ੍ਰੈਲ ਤੱਕ ਅਸਥਾਈ ਤੌਰ 'ਤੇ ਮਾਂਗਲਿਕ ਰਹਿਣਗੇ। ਇਨ੍ਹਾਂ ਜਾਤਕਾਂ ਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।

ਹੋਰ ਰਾਸ਼ੀਆਂ ਦਾ ਹਾਲ:
• ਵ੍ਰਿਸ਼ ਰਾਸ਼ੀ: ਕਰੀਅਰ ਵਿੱਚ ਸਫ਼ਲਤਾ ਮਿਲੇਗੀ ਅਤੇ ਅਚੱਲ ਸੰਪਤੀ ਵਿੱਚ ਵਾਧਾ ਹੋ ਸਕਦਾ ਹੈ।
• ਕੰਨਿਆ ਰਾਸ਼ੀ: ਤੁਹਾਡਾ ਸਾਹਸ ਵਧੇਗਾ, ਪਰ ਲਾਲਚੀ ਦੋਸਤਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
• ਤੁਲਾ ਰਾਸ਼ੀ: ਕਰੀਅਰ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਸੰਤਾਨ ਸੁੱਖ ਦੀ ਪ੍ਰਾਪਤੀ ਹੋਵੇਗੀ।
• ਧਨੁ ਰਾਸ਼ੀ: ਤੁਹਾਡੀ ਤਰੱਕੀ ਤੁਹਾਡੇ ਭੈਣ-ਭਰਾਵਾਂ ਨਾਲ ਤੁਹਾਡੇ ਵਿਵਹਾਰ 'ਤੇ ਨਿਰਭਰ ਕਰੇਗੀ।

ਸ਼ੁਭ ਫਲ ਪ੍ਰਾਪਤ ਕਰਨ ਲਈ ਕਰੋ ਇਹ ਉਪਾਅ:
• ਮੇਸ਼ ਤੇ ਕਰਕ ਰਾਸ਼ੀ: ਕੁੱਤੇ ਨੂੰ ਰੋਟੀ ਪਾਓ।
• ਮਿਥੁਨ ਰਾਸ਼ੀ: ਆਪਣੀ ਭਾਬੀ ਦਾ ਆਸ਼ੀਰਵਾਦ ਲਓ ਅਤੇ ਉਨ੍ਹਾਂ ਨੂੰ ਕੋਈ ਤੋਹਫ਼ਾ ਦਿਓ।
• ਸਿੰਘ ਰਾਸ਼ੀ: ਆਪਣੀ ਭੈਣ ਜਾਂ ਭੂਆ ਨੂੰ ਲਾਲ ਰੰਗ ਦੇ ਕੱਪੜੇ ਤੋਹਫ਼ੇ ਵਜੋਂ ਦਿਓ।
• ਕੁੰਭ ਰਾਸ਼ੀ: ਮੰਦਰ ਵਿੱਚ ਵੇਸਣ ਜਾਂ ਚਣੇ ਦੀ ਦਾਲ ਨਾਲ ਬਣੀ ਚੀਜ਼ ਦਾ ਦਾਨ ਕਰੋ।


author

Inder Prajapati

Content Editor

Related News