ਵਰਿੰਦਾਵਨ : ਹੋਟਲ ''ਚ ਸ਼ੱਕੀ ਹਲਾਤਾਂ ''ਚ ਮ੍ਰਿਤਕ ਮਿਲੀ ਔਰਤ, ਪੁਰਸ਼ ਬੇਹੋਸ਼

Monday, Jan 27, 2020 - 03:15 PM (IST)

ਵਰਿੰਦਾਵਨ : ਹੋਟਲ ''ਚ ਸ਼ੱਕੀ ਹਲਾਤਾਂ ''ਚ ਮ੍ਰਿਤਕ ਮਿਲੀ ਔਰਤ, ਪੁਰਸ਼ ਬੇਹੋਸ਼

ਮਥੁਰਾ (ਭਾਸ਼ਾ)— ਸੋਮਵਾਰ ਭਾਵ ਅੱਜ ਵਰਿੰਦਾਵਨ ਕੋਤਵਾਲੀ ਖੇਤਰ ਵਿਚ ਸਥਿਤ ਹੋਟਲ ਜਗਦੀਸ਼ ਧਾਮ 'ਚ ਇਕ ਔਰਤ ਸ਼ੱਕੀ ਹਲਾਤਾਂ 'ਚ ਮ੍ਰਿਤਕ ਮਿਲੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਤੀ-ਪਤਨੀ ਦੇ ਰੂਪ ਵਿਚ ਠਹਿਰੇ ਔਰਤ-ਪੁਰਸ਼ ਬੇਹੋਸ਼ੀ ਦੀ ਹਾਲਤ ਵਿਚ ਮਿਲੇ ਸਨ। ਪੁਲਸ ਨੇ ਦੇਖਿਆ ਕਿ ਔਰਤ ਮ੍ਰਿਤਕ ਸੀ, ਜਦਕਿ ਜਦਕਿ ਪੁਰਸ਼ ਬੇਹੋਸ਼ ਸੀ। ਉਸ ਨੂੰ ਉੱਚ ਪੱਧਰੀ ਇਲਾਜ ਲਈ ਦੂਜੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਕੋਤਵਾਲੀ ਮੁਖੀ ਸੰਜੀਵ ਕੁਮਾਰ ਦੁਬੇ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਸਵੇਰੇ 8.30 ਵਜੇ ਦੇ ਕਰੀਬ ਫੋਨ ਆਇਆ। ਜਿਸ ਤੋਂ ਤੁਰੰਤ ਬਾਅਦ ਹੋਟਲ ਪੁੱਜੇ ਤਾਂ ਔਰਤ ਫਰਸ਼ 'ਤੇ ਮ੍ਰਿਤਕ ਹਾਲਤ 'ਚ ਮਿਲੀ, ਜਦਕਿ ਪੁਰਸ਼ ਬਾਥਰੂਮ 'ਚ ਬੇਹੋਸ਼ ਸੀ। ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਦੌਰਾਨ ਮਿਲੇ ਕਾਗਜ਼ਾਤ ਮੁਤਾਬਕ ਪੁਰਸ਼ ਦਾ ਨਾਂ ਸ਼ੇਜੀ ਖਾਨ ਪੁੱਤਰ ਸ਼ੌਕਤ ਖਾਨ ਹੈ ਅਤੇ ਔਰਤ ਬਿਹਾਰ ਦੀ ਰਹਿਣ ਵਾਲੀ ਹੈ। 

ਸ਼ੱਕ ਹੈ ਕਿ ਔਰਤ ਸ਼ੇਜੀ ਖਾਨ ਨਾਲ 'ਲਿਵ-ਇਨ-ਰਿਲੇਸ਼ਨਸ਼ਿਪ' ਵਿਚ ਦਿੱਲੀ ਦੇ ਪੱਛਮੀ ਪੁਰੀ ਸਥਿਤ ਕੁਆਰਟਰ 'ਚ ਰਹਿ ਰਹੀ ਸੀ। ਪੁਲਸ ਮੁਤਾਬਕ ਦੋਵੇਂ ਔਰਤ ਅਤੇ ਪੁਰਸ਼ ਇਕ ਦਿਨ ਪਹਿਲਾਂ ਹੀ ਹੋਟਲ 'ਚ ਜਾ ਕੇ ਠਹਿਰੇ ਸਨ। ਜਦੋਂ ਸਵੇਰੇ ਕਾਫੀ ਦੇਰ ਤਕ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਦਰਵਾਜ਼ੇ ਦਾ ਲੌਕ ਤੋੜ ਕੇ ਦੇਖਿਆ ਗਿਆ ਤਾਂ ਦੋਵੇਂ ਬੇਹੋਸ਼ ਮਿਲੇ। ਪੁਲਸ ਇੰਸਪੈਕਟਰ ਨੇ ਕਿਹਾ ਕਿ ਪੁਰਸ਼ ਜੇਰੇ ਇਲਾਜ ਹੈ ਅਤੇ ਹਾਲਤ ਵਿਚ ਸੁਧਾਰ ਤੋਂ ਬਾਅਦ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇਗੀ ਕਿ ਆਖਰਕਾਰ ਮਾਮਲਾ ਕੀ ਹੈ।


author

Tanu

Content Editor

Related News