ਢਲਾਈ : ਅੱਧੀ ਰਾਤ ਤਕ ਵੋਟਾਂ ਪਈਆਂ, 89 ਫੀਸਦੀ ਮਤਦਾਨ ਹੋਇਆ

02/20/2018 9:20:29 AM

ਅੰਬਾਸਾ — ਉੱਤਰੀ ਤ੍ਰਿਪੁਰਾ ਦੇ ਢਲਾਈ ਜ਼ਿਲੇ ਦੇ 6 ਵਿਧਾਨ ਸਭਾ ਖੇਤਰਾਂ 'ਚ ਅੱਧੀ ਰਾਤ ਤਕ ਵੋਟਰਾਂ ਨੇ ਵੋਟਾਂ ਪਾਈਆਂ ਅਤੇ ਮਤਦਾਨ ਦੀ ਸਮਾਪਤੀ ਤਕ 89 ਫੀਸਦੀ ਵੋਟਾਂ ਪਈਆਂ। ਚੋਣ ਅਧਿਕਾਰੀਆਂ ਮੁਤਾਬਕ ਤਕਨੀਕੀ ਗੜਬੜ ਅਤੇ ਮਤਦਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚਾਲੇ ਵਿਵਸਥਾ ਠੀਕ ਨਾ ਹੋਣ ਕਾਰਨ ਇਸ ਸਮੇਂ ਤਕ ਵੋਟਾਂ ਪਾਈਆਂ ਗਈਆਂ। ਜ਼ਿਲਾ ਚੋਣ ਅਧਿਕਾਰੀਆਂ ਨੇ ਦੱਸਿਆ ਕਿ ਰਾਈਮਾ ਵੈਲੀ ਵਿਧਾਨ ਸਭਾ ਖੇਤਰ 'ਚ 88.05 ਫੀਸਦੀ, ਕਮਾਲਪੁਰ 'ਚ 89.05 ਫੀਸਦੀ, ਸੂਰਮਾ 'ਚ 88.80 ਫੀਸਦੀ, ਅੰਬਾਸਾ 'ਚ 91.11 ਫੀਸਦੀ, ਕਰਮਚਰਾ 'ਚ 81 ਫੀਸਦੀ ਅਤੇ ਚਵਮਾਨੂ 'ਚ 76.73 ਫੀਸਦੀ ਮਤਦਾਨ ਹੋਇਆ। 


Related News