ELECTION RESULT LIVE: ਹਰਿਆਣਾ ’ਚ ਸਾਰੀਆਂ ਸੀਟਾਂ ’ਤੇ ਭਾਜਪਾ ਨੇ ਮਾਰੀ ਬਾਜ਼ੀ , ਦੇਖੋ ਤਾਜ਼ਾ ਰੁਝਾਨ

05/23/2019 11:42:18 AM

ਨਵੀਂ ਦਿੱਲੀ/ਚੰਡੀਗੜ੍ਹ–ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਦੇ ਨਾਲ ਹੀ ਅੱਜ ਹਰਿਆਣਾ ’ਚ ਲੋਕ ਸਭਾ ਦੀਆਂ ਚੋਣਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦੱਸ ਦੇਈਏ ਕਿ ਹਰਿਆਣਾ ’ਚ ਸਾਰੀਆਂ ਸੀਟਾਂ ’ਤੇ ਭਾਜਪਾ ਨੇ ਬਾਜ਼ੀ ਮਾਰ ਲਈ ਹੈ। ਸ਼ੁਰੂਆਤੀ ਰੁਝਾਨਾਂ ਮੁਤਾਬਕ ਕਾਂਗਰਸ ਦੇ ਮੌਜੂਗਾ ਸੰਸਦ ਮੈਂਬਰ ਦੁਪੇਂਦਰ ਸਿੰਘ ਹੁੱਡਾ ਨੇ ਰੋਹਤਕ ’ਚ ਭਗਵਾ ਪਾਰਟੀ ਦੇ ਉਮੀਦਵਾਰ ਨੂੰ ਸਖਤ ਟੱਕਰ ਦੇ ਰਹੇ ਹਨ। ਰੋਹਤਕ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ’ਤੇ ਭਾਜਪਾ ਨੇ ਬੜੀ ਆਸਾਨੀ ਨਾਲ ਬਾਜ਼ੀ ਮਾਰ ਲਈਹੈ। ਮਿਲੇ ਅੰਕੜਿਆਂ ਮੁਤਾਬਕ ਭਾਰਤੀ ਜਨਤਾ ਪਾਰਟੀ ਅੱਗੇ ਚੱਲ ਰਹੇ ਉਮੀਦਵਾਰਾਂ ਦੀਆਂ ਵੋਟਾਂ ਦਾ ਫਰਕ 60,000 ਤੋਂ ਲੈ ਕੇ 2 ਲੱਖ ਤੱਕ ਹੈ। ਉਪਲੱਬਧ ਰੁਝਾਨਾਂ ਮੁਤਾਬਕ ਵੋਟਾਂ ਦਾ ਵੇਰਵਾ ਇਸ ਪ੍ਰਕਾਰ ਰਿਹਾ ਹੈ।
-ਗੁੜਗਾਓ ਤੋਂ ਭਾਜਪਾ ਉਮੀਦਵਾਰ , ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਾਵ ਇੰਦਰਜੀਤ ਸਿੰਘ, ਕਾਂਗਰਸੀ ਉਮੀਦਵਾਰ ਅਜੈ ਸਿੰਘ ਯਾਦਵ ਤੋਂ ਅੱਗੇ ਚੱਲ ਰਹੇ ਹਨ। 
-ਫਰੀਦਾਬਾਦ ਤੋਂ ਭਾਜਪਾ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ  ਕ੍ਰਿਸ਼ਨ ਪਾਲ ਗੁਰਜਰ , ਕਾਂਗਰਸੀ ਉਮੀਦਵਾਰ ਅਵਤਾਰ ਸਿੰਘ ਭੜਾਨਾ ਤੋਂ ਅੱਗੇ ਚੱਲ ਰਹੇ ਹਨ। 
-ਕਰਨਾਲ ਤੋਂ ਭਾਜਪਾ ਦੇ ਨੇਤਾ ਸੰਜੈ ਭਾਟੀਆ ਨੇ 2 ਲੱਖ 77 ਹਜ਼ਾਰ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਵਿਧਾਨ ਸਭਾ ਮੈਂਬਰ  ਕੁਲਦੀਪ ਸ਼ਰਮਾ ਤੋਂ ਅੱਗੇ ਹਨ। 
-ਕਰੂਕਸ਼ੇਤਰ ਤੋਂ ਨਾਇਬ ਸਿੰਘ ਸੈਣੀ , ਕਾਂਗਰਸੀ ਉਮੀਦਵਾਰ ਨਿਰਮਲ ਸਿੰਘ  ਤੋਂ ਅੱਗੇ ਚੱਲ ਰਹੇ ਹਨ ਜਦਕਿ ਸੀਨੀਅਰ ਇਨੈਲੋ ਨੇਤਾ ਅਭੈ ਸਿੰਘ ਚੌਟਾਲਾ ਦੇ ਬੇਟਾ ਅਰਜੁਨ ਚੌਟਾਲਾ ਕਰੂਕਸ਼ੇਤਰ ਸੀਟ ਤੋਂ ਪਿੱਛੇ ਚੱਲ ਰਹੇ ਹਨ। 
-ਰੋਹਤਕ ਤੋਂ ਦੁਪੇਂਦਰ ਸਿੰਘ ਹੁੱਡਾ ਦੇ ਪਿਤਾ ਅਤੇ ਸਾਬਕਾ ਰੋਹਤਕ ਜ਼ਿਲਾ ਦੇ ਮੌਜੂਦਾ ਵਿਧਾਇਕ ਭੁਪੇਂਦਰ ਸਿੰਘ ਹੁੱਡਾ ਮੌਜੂਦਾ ਸੰਸਦ ਮੈਂਬਰ ਰਮੇਸ਼ ਚੰਦਰ ਕੌਸ਼ਿਕ  ਤੋਂ 60,000 ਵੋਟਾਂ ਦੇ ਫਰਕ ਨਾਲ ਪਿੱਛੇ ਚੱਲ ਰਹੇ ਹਨ। ਹੁੱਡਾ ਨੇ 14 ਸਾਲ ਬਾਅਦ ਲੋਕ ਸਭਾ ਚੋਣ ਲੜੀ ਹੈ।
-ਹਿਸਾਰ ਤੋਂ ਮੌਜੂਦਾ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਦੇ ਭਰਾ ਦਿਗਵਿਜੇ ਚੌਟਾਲਾ ਅਤੇ ਜੇਜੇਪੀ ਉਮੀਦਵਾਰ ਸੋਨੀਪਤ ਤੋਂ ਪਿੱਛੇ ਚੱਲ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਬ੍ਰਜੇਂਦਰ ਸਿੰਘ ਅੱਗੇ ਚੱਲ ਰਹੇ ਹਨ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਰਿਆਣਾ ’ਚ ਭਾਜਪਾ, ਕਾਂਗਰਸ , ਇਨੈਲੋ, ਆਮ ਆਦਮੀ ਪਾਰਟੀ, ਜੇ. ਜੇ. ਪੀ ਅਤੇ ਕਈ ਹੋਰ ਵੀ ਪਾਰਟੀਆਂ ਨੇ ਆਪਣੇ-ਆਪਣੇ ਮੈਂਬਰਾਂ ਨੂੰ ਉਤਾਰਿਆ ਸੀ, ਕਾਂਗਰਸ ਦੇ ਕਈ ਹੋਰ ਦਿੱਗਜ਼ ਨੇਤਾ ਭੁਪਿੰਦਰ ਸਿੰਘ ਹੁੱਡਾ (ਸੋਨੀਪਤ), ਕੁਮਾਰੀ ਸ਼ੈਲਜਾ (ਅੰਬਾਲਾ), ਸੂਬਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ (ਸਿਰਸਾ) ,ਅਵਤਾਰ ਸਿੰਘ ਭੜਾਨਾ (ਫਰੀਦਾਬਾਦ) ਅਤੇ ਅਜੈ ਸਿੰਘ ਯਾਦਵ (ਗੁੜਗਾਓ) ਪਿੱਛੇ ਚੱਲ ਰਹੇ ਹਨ। 

ਇਸ ਤੋਂ ਇਲਾਵਾ ਜੇਜੇਪੀ ਦੀ ਸਹਿਯੋਗੀ ‘ਆਪ ਪਾਰਟੀ’ ਦਾ ਕੋਈ ਖਾਸ ਪ੍ਰਭਾਵ ਨਹੀਂ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਬਸਪਾ ਅਤੇ ਲੋਕਤੰਤਰ ਪਾਰਟੀ ਸੁਰੱਖਿਆ ਪਾਰਟੀ ਨੇ ਵੀ ਸਾਰੀਆਂ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਸੀ ਅਤੇ ਉਹ ਵੀ ਪਿੱਛੇ ਚੱਲ ਰਹੇ ਹਨ।ਦੱਸਿਆ ਜਾਂਦਾ ਹੈ ਕਿ ਹਰਿਆਣਾ ’ਚ ਲੋਕ ਸਭਾ ਦੀਆਂ ਕੁੱਲ 10 ਸੀਟਾਂ ’ਤੇ 223 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਹੋਵੇਗਾ। 12 ਮਈ ਨੂੰ ਲੋਕ ਸਭਾ ਦੀਆਂ 10 ਸੀਟਾਂ ’ਤੇ ਚੋਣਾਂ ਹੋਈਆਂ ਸੀ। 


Iqbalkaur

Content Editor

Related News