ਵੋਹਰਾ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

Tuesday, Jun 27, 2017 - 12:29 AM (IST)

ਸ਼੍ਰੀਨਗਰ — ਜੰਮੂ ਕਸ਼ਮੀਰ ਦੇ ਰਾਜਪਾਲ ਅਤੇ ਅਮਰਨਾਥ ਸ੍ਰਾਈਨ ਬੋਰਡ (ਐੱਸ. ਏ. ਐੱਸ. ਬੀ.) ਦੇ ਪ੍ਰਧਾਨ ਐੱਨ. ਐੱਨ. ਵੋਹਰਾ ਨੇ 29 ਜੂਨ ਤੋਂ ਸ਼ੁਰੂ ਹੋ ਰਹੀ ਸਾਲਾਨਾ ਅਮਰਨਾਥ ਯਾਤਰਾ ਨਾਲ ਜੁੜੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ। ਇਕ ਅਧਿਕਾਰਕ ਬੁਲਾਰੇ ਨੇ ਸੋਮਵਾਰ ਨੂੰ ਇਥੇ ਦੱਸਿਆ ਕਿ ਵੋਹਰਾ ਦੇ ਸਭ ਤੋਂ ਛੋਟੇ ਬਾਲਟਾਲ ਰਾਹ ਦਾ ਹਵਾਈ ਸਰਵੇਖਣ ਕਰਨ ਤੋਂ ਬਾਅਦ ਪਵਿੱਤਰ ਗੁਫਾ ਦਾ ਦਰਸ਼ਨ ਕਰ ਪੰਤਤਾਰਨੀ, ਬਾਲਟਾਲ ਅਤੇ ਡੋਮੇਲ ਯਾਤਰੀ ਕੈਂਪ ਅਤੇ ਨੀਲਗ੍ਰਥ ਹੈਲੀਪੈਡ ਅਤੇ ਦੂਜੇ ਹੋਰਨਾਂ ਸਥਾਨਾਂ ਦਾ ਦੌਰਾ ਕੀਤਾ। ਰਾਜਪਾਲ ਨੇ ਕਿਹਾ ਕਿ ਯਾਤਰਾ ਦੇ ਦੌਰਾਨ ਉਚਿਤ ਵਿਵਸਥਾ ਯਕੀਨਨ ਦੀ ਜਾਣੀ ਚਾਹੀਦੀ ਹੈ ਅਤੇ ਕੂੜੇ ਦੇ ਪ੍ਰਬੰਧ ਲਈ ਟੋਏ ਪੁੱਟਣੇ ਚਾਹੀਦੇ ਹਨ ਤਾਂਕਿ ਕੂੜੇ ਦਾ ਉਚਿਤ ਤਰੀਕੇ ਨਾਲ ਨਜਿੱਠਣਾ ਯਕੀਨਨ ਹੋ ਸਕੇ। ਇਸ ਮੌਕੇ 'ਤੇ ਉਨ੍ਹਾਂ ਨੇ ਵੱਖ-ਵੱਖ ਕੈਂਪਾਂ 'ਚ ਬਿਜਲੀ ਦੀ ਸਪਲਾਈ, ਪਾਣੀ ਦੀ ਸਪਲਾਈ ਅਤੇ ਹੋਰਨਾਂ ਉਪਕਰਣਾਂ ਆਦਿ ਦੀ ਉਪਲੱਬਧਾ ਦਾ ਨਿਰੀਖਣ ਕੀਤਾ।


Related News