ਲਖਨਊ ਗੋਲੀਬਾਰੀ ''ਚ ਮਾਰੇ ਗਏ ਵਿਵੇਕ ਤਿਵਾਰੀ ਦੀ ਲੜਕੀ ਨੇ ਕੀਤੀ ਨਿਆਂ ਦੀ ਮੰਗ

09/29/2018 7:41:38 PM

ਲਖਨਊ—ਲਖਨਊ ਗੋਲੀਬਾਰੀ 'ਚ ਮਾਰੇ ਗਏ ਵਿਵੇਕ ਤਿਵਾਰੀ ਦੀ ਲੜਕੀ ਪ੍ਰਿਯਾਂਸ਼ੀ ਨੇ ਨਿਆਂ ਦੀ ਮੰਗ ਕੀਤੀ ਹੈ। ਕਲਾਸ ਸੱਤਵੀਂ ਦੀ ਵਿਦਿਆਰਥਣ ਪ੍ਰਿਯਾਂਸ਼ੀ ਨੇ ਦੋਸ਼ ਲਾਇਆ ਕਿ 'ਪਾਪਾ ਦੀ ਹੱਤਿਆ ਦੇ ਬਾਅਦ ਡੀ.ਐੱਮ. ਘਰ ਆਏ ਸਨ ਤੇ ਮੰਮੀ ਨੂੰ ਦਬਕ ਕੇ ਚੁੱਪ ਰਹਿਣ ਦਾ ਦਬਾਅ ਪਾ ਰਹੇ ਸਨ'। ਪ੍ਰਿਯਾਂਸ਼ੀ ਦੇ ਦਿਲ 'ਚ ਪਿਓ ਦੀ ਹੱਤਿਆ ਨੂੰ ਲੈ ਕੇ ਜ਼ਬਰਦਸਤ ਗੁੱਸਾ ਹੈ। ਜਦ ਪ੍ਰਿਯਾਂਸ਼ੀ ਨੂੰ ਪੁੱਛਿਆ ਗਿਆ ਕਿ ਆਖਿਰੀ ਵਾਰ ਪਿਤਾ ਨਾਲ ਕਦੋਂ ਗੱਲ ਹੋਈ ਸੀ ਤਾਂ ਉਸਨੇ ਕਿਹਾ ਕਿ ਮੈਂ ਪੇਪਰ ਦੇ ਕੇ ਆਈ ਸੀ ਤਾਂ ਪਾਪਾ ਨੇ ਪੱਛਿਆ ਸੀ ਕਿ ਪੇਪਰ ਕਿਵੇਂ ਹੋਇਆ? ਇਹ ਆਖਰੀ ਗੱਲਬਾਤ ਸ਼ੁੱਕਰਵਾਰ ਸਵੇਰੇ 11 ਵਜੇ ਹੋਈ ਸੀ। ਲੜਕੀ ਨੇ ਕਿਹਾ ਕਿ ਪੁਲਸ ਉਨ੍ਹਾਂ ਦੇ ਪਰਿਵਾਰ 'ਤੇ ਲਗਾਤਾਰ ਦਬਾਅ ਬਣਾ ਰਹੀ ਹੈ। ਉਸਨੇ ਮੰਗ ਕੀਤੀ ਕਿ ਮੁੱਖ ਮੰਤਰੀ ਉਨ੍ਹਾਂ ਦੇ ਘਰ ਆਉਣ ਤੇ ਗੱਲਾਂ ਕਰਨ। ਲੜਕੀ ਨੇ ਕਿਹਾ ਕਿ ਸਾਡੇ ਪਰਿਵਾਰ ਨੇ 1 ਕਰੋੜ ਰੁਪਏ ਦੀ ਮੰਗ ਕੀਤੀ ਹੈ ਪਰ ਉਸਨੂੰ ਨਹੀਂ ਮੰਨਿਆ ਜਾ ਰਿਹਾ। ਅਧਿਕਾਰੀ ਹਰ ਸਮੇਂ ਫੈਸਲਾ ਬਦਲ ਰਹੇ ਹਨ। 
ਜ਼ਿਕਰਯੋਗ ਹੈ ਕਿ ਇਸ ਗੋਲੀਬਾਰੀ ਦੇ ਬਾਅਦ ਸਿਆਸਤ ਗਰਮਾਅ ਗਈ ਹੈ।  


Related News