16 ਦੇਸ਼ਾਂ 'ਚ ਬਿਨਾਂ 'ਵੀਜ਼ੇ' ਦੇ ਪ੍ਰਵੇਸ਼ ਕਰ ਸਕਦੇ ਹਨ ਭਾਰਤੀ ਪਾਸਪੋਰਟ ਧਾਰਕ : ਸਰਕਾਰ

09/23/2020 10:17:14 AM

ਨਵੀਂ ਦਿੱਲੀ : ਭਾਰਤੀ ਪਾਸਪੋਰਟ ਧਾਰਕਾਂ ਨੂੰ ਨੇਪਾਲ, ਭੂਟਾਨ, ਮਾਰੀਸ਼ੀਅਸ ਸਮੇਤ 16 ਦੇਸ਼ਾਂ 'ਚ ਬਿਨ੍ਹਾਂ ਵੀਜ਼ੇ ਦੇ ਪ੍ਰਵੇਸ਼ ਕਰਨ ਦੀ ਸਹੂਲਤ ਹੈ। ਮੰਗਲਵਾਰ ਨੂੰ ਰਾਜ ਸਭਾ 'ਚ ਇਕ ਪ੍ਰਸ਼ਨ ਦੇ ਲਿਖਤੀ ਜਵਾਬ 'ਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਨ ਨੇ ਕਿਹਾ ਕਿ ਇੱਥੇ 43 ਦੇਸ਼ ਅਜਿਹੇ ਹਨ, ਜਿੱਥੇ ਪਹੁੰਚਦੇ ਹੀ ਭਾਰਤੀਆਂ ਨੂੰ ਵੀਜ਼ਾ ਦੇ ਦਿੱਤਾ ਜਾਂਦਾ ਹੈ, ਜਦੋਂ ਕਿ 36 ਦੇਸ਼ ਅਜਿਹੇ ਹਨ, ਜੋ ਆਮ ਭਾਰਤੀ ਪਾਸਪੋਰਟ ਧਾਰਕਾਂ ਨੂੰ ਈ-ਵੀਜ਼ਾ ਦੀ ਸਹੂਲਤ ਮੁਹੱਈਆ ਕਰਵਾਉਂਦੇ ਹਨ।

ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ 16 ਦੇਸ਼ਾਂ 'ਚ ਭਾਰਤੀ ਪਾਸਪੋਰਟ ਧਾਰਕਾਂ ਨੂੰ ਬਿਨਾਂ ਵੀਜ਼ੇ ਦੇ ਪ੍ਰਵੇਸ਼ ਮਿਲਦਾ ਹੈ। ਭਾਰਤੀਆਂ ਨੂੰ ਨੇਪਾਲ, ਭੂਟਾਨ, ਬਾਰਬਾਡੋਸ, ਗ੍ਰੇਨਾਡਾ, ਹੈਤੀ, ਹਾਂਗਕਾਂਗ, ਮਾਲਦੀਵ, ਮਾਰੀਸ਼ੀਅਸ, ਮੋਂਟਸੇਰਾਟ, ਨਿਊ ਦੀਪ, ਸੇਂਟ ਵਿਂਸੇਂਟ, ਗ੍ਰੇਨੇਂਡੀਜ਼, ਸਮੋਆ, ਸੇਨੇਗਲ, ਸਰਬੀਆ, ਤ੍ਰਿਨਿਦਾਦ ਅਤੇ ਟੋਬੈਗੇ ਦੇਸ਼ਾਂ 'ਚ ਵੀਜ਼ਾ ਮੁਕਤ ਐਂਟਰੀ ਮਿਲਦੀ ਹੈ।

ਵਿਦੇਸ਼ ਰਾਜ ਮੰਤਰੀ ਮੁਰਲੀਧਨ ਨੇ ਕਿਹਾ ਕਿ ਸਰਕਾਰ ਅਜਿਹੇ ਦੇਸ਼ਾਂ ਦੀ ਗਿਣਤੀ ਵਧਾਉਣ ਲਈ ਯਤਨ ਕਰ ਰਹੀ ਹੈ, ਜਿਹੜੇ ਵੀਜ਼ਾ ਮੁਕਤ ਯਾਤਰਾ, ਵੀਜ਼ਾ ਆਨ ਅਰਾਈਵਲ ਅਤੇ ਈ-ਵੀਜ਼ਾ ਸਹੂਲਤ ਮੁਹੱਈਆ ਕਰਵਾਉਂਦੇ ਹਨ ਤਾਂ ਜੋ ਭਾਰਤੀਆਂ ਲਈ ਅੰਤਰਰਾਸ਼ਟਰੀ ਯਾਤਰਾ ਨੂੰ ਹੋਰ ਸੌਖਾ ਬਣਾਇਆ ਜਾ ਸਕੇ।
 


Babita

Content Editor

Related News