ਆਫ਼ ਦਿ ਰਿਕਾਰਡ: ‘ਵਰਚੂਅਲ ਕੰਪੇਨਿੰਗ ਕੋਰੋਨਾ ਪੀੜਤ ਨੇਤਾਵਾਂ ਲਈ ਵਰਦਾਨ’

01/14/2022 11:13:22 AM

ਨਵੀਂ ਦਿੱਲੀ– ਮੋਦੀ ਸਰਕਾਰ ਦੇ ਮੰਤਰੀਆਂ ’ਚ ਸਿਵਲ ਏਵੀਏਸ਼ਨ ਮੰਤਰੀ ਜੋਤੀਰਾਦਿਤਿਆ ਸਿੰਧੀਆ ਵੀ ਕੋਵਿਡ ਤੋਂ ਪੀੜਤ ਹੋ ਗਏ ਹਨ। ਇਸ ਤੋਂ ਪਹਿਲਾਂ ਅੱਧੇ ਤੋਂ ਜ਼ਿਆਦਾ ਕੇਂਦਰੀ ਮੰਤਰੀ, ਉਨ੍ਹਾਂ ਦੇ ਨਿੱਜੀ ਸਕੱਤਰ ਤੇ ਮੰਤਰੀ ਮੰਡਲ ਦਾ ਸਟਾਫ ਕੋਵਿਡ ਪੀੜਤ ਹੋ ਚੁੱਕਿਆ ਹੈ। ਸਿੰਧੀਆ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਰੇਲ ਰਾਜ ਮੰਤਰੀ ਰਾਵਸਾਹੇਬ ਦਾਨਵੇ ਕਈ ਹੋਰ ਲੋਕਾਂ ਦੀ ਲਾਈਨ ’ਚ ਸ਼ਾਮਿਲ ਹੋ ਗਏ ਹਨ। ਹਾਲਾਂਕਿ ਇਹ ਸਾਰੇ ਹੋਮ ਕੁਆਰੰਟਾਈਨ ਤੇ ਸੈਲਫ ਆਈਸੋਲੇਸ਼ਨ ’ਚ ਹਨ।

ਇਹ ਵੀ ਪੜ੍ਹੋ– ਦੇਸ਼ ’ਚ ਖ਼ਤਰਨਾਕ ਰਫ਼ਤਾਰ ਨਾਲ ਵਧ ਰਿਹੈ ਕੋਰੋਨਾ, ਬੀਤੇ 24 ਘੰਟਿਆਂ ’ਚ ਆਏ 2.64 ਲੱਖ ਨਵੇਂ ਮਾਮਲੇ

ਇੱਥੋਂ ਤੱਕ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਸਦ ਤੇ ਵਿਧਾਇਕ ਵੀ ਕੋਵਿਡ ਤੋਂ ਪੀੜਤ ਹਨ। ਕਿਹਾ ਜਾ ਰਿਹਾ ਹੈ ਕਿ 5 ਰਾਜ ਵਿਧਾਨਸਭਾ ਚੋਣਾਂ ’ਚ ਸਿਰਫ ਵਰਚੂਅਲ ਰੈਲੀਆਂ ਤੇ ਡਿਜੀਟਲ ਪ੍ਰਚਾਰ ਦੀ ਇਜਾਜ਼ਤ ਦੇਣ ਦਾ ਚੋਣ ਕਮਿਸ਼ਨ ਦਾ ਫੈਸਲਾ ਰਾਜਨੀਤਕ ਵਰਗ ਲਈ ਵਰਦਾਨ ਬਣ ਕੇ ਆਇਆ ਹੈ। ਉਨ੍ਹਾਂ ਨੂੰ ਰੈਲੀਆਂ ਨੂੰ ਸੰਬੋਧਨ ਕਰਨ ਤੇ ਆਹਮੋ-ਸਾਹਮਣੇ ਮੀਟਿੰਗਾਂ ਕਰਨ ਲਈ ਵੱਡੇ ਪੱਧਰ ’ਤੇ ਯਾਤਰਾ ਕਰਨ ਦੀ ਲੋੜ ਨਹੀਂ ਹੈ।

ਇਸ ਤੋਂ ਪਹਿਲਾਂ ਰੈਲੀਆਂ ’ਚ ਉਨ੍ਹਾਂ ਸਮਾਜਿਕ ਦੂਰੀ ਦੇ ਮਾਪਦੰਡਾਂ ਨੂੰ ਬਣਾਇਆ ਹੋਇਆ ਸੀ ਤਾਂ ਸਾਰਿਆਂ ਨੇ ਮਾਸਕ ਨਹੀਂ ਪਾਇਆ ਸੀ। ਉੱਥੇ ਹੀ ਕਈ ਮੰਤਰੀ ਜੋ ਪਹਿਲਾਂ ਕੋਵਿਡ ਤੋਂ ਪੀੜਤ ਹੋ ਚੁੱਕੇ ਸਨ ਤੇ ਠੀਕ ਹੋ ਗਏ ਸਨ, ਉਨ੍ਹਾਂ ਨੇ ਰੈਲੀ ’ਚ ਮਾਸਕ ਨਹੀਂ ਪਾਇਆ ਸੀ ਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪ੍ਰੈੱਸ ਕਾਨਫਰੰਸਾਂ ’ਚ ਸਾਹਮਣੇ ਆਈਆਂ ਹਨ। ਇਹ ਸਭ ਕੇਂਦਰੀ ਸਿਹਤ ਮੰਤਰਾਲਾ ਤੇ ਸੂਬਾ ਸਰਕਾਰਾਂ ਵੱਲੋਂ ਜਾਰੀ ਕੋਵਿਡ ਪ੍ਰੋਟੋਕੋਲ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ– ਮੁੱਖ ਮੰਤਰੀਆਂ ਨਾਲ ਬੈਠਕ ’ਚ ਬੋਲੇ PM ਮੋਦੀ- ਕੋਰੋਨਾ ਮਹਾਮਾਰੀ ਖ਼ਿਲਾਫ਼ ਟੀਕਾਕਰਨ ਹੀ ਸਭ ਤੋਂ ਵੱਡਾ ਹਥਿਆਰ


Rakesh

Content Editor

Related News