100 ਮਿਲੀਅਨ ਵਾਰ ਦੇਖੀ ਗਈ ''ਰੇਂਗਦੀ'' ਸੁਸ਼ੀ ਦੀ Viral Video, ਲੋਕ ਬੋਲੇ-ਕਰੋ ਡਿਲੀਟ
Thursday, Nov 07, 2024 - 03:58 PM (IST)
ਨੈਸ਼ਨਲ ਡੈਸਕ : ਹਾਲ ਹੀ ਦੇ ਸਮੇਂ ਵਿੱਚ ਵੱਖ-ਵੱਖ ਤਰ੍ਹਾਂ ਦੇ AI ਦੁਆਰਾ ਤਿਆਰ ਕੀਤੇ ਗਏ ਵੀਡੀਓਜ਼ ਵਾਇਰਲ ਹੋਏ ਹਨ। ਜਦੋਂ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣੀ ਰਚਨਾਤਮਕਤਾ ਲਈ ਖਾਣ ਪੀਣ ਵਾਲਿਆਂ ਤੋਂ ਸਕਾਰਾਤਮਕ ਪ੍ਰਤੀਕਰਮ ਪ੍ਰਾਪਤ ਕੀਤੇ ਹਨ। ਇਨ੍ਹਾਂ ਵਿਚੋਂ ਕੁਝ ਪ੍ਰਯੋਗ ਸ਼ਾਇਦ ਇਕ ਪੈਰ ਹੋ ਅੱਗੇ ਨਿਕਲ ਗਏ। ਹਾਲ ਹੀ ਵਿੱਚ ਇੱਕ ਵਾਇਰਲ ਵੀਡੀਓ 'ਚ ਖਾਸ ਸੁਸ਼ੀ ਦਿਖਾਈ ਗਈ ਹੈ, ਜਿਸ ਦੇ ਇੰਸਟਾਗ੍ਰਾਮ 'ਤੇ 100 ਮਿਲੀਅਨ ਤੋਂ ਵੱਧ ਵਿਯੂਜ਼ ਹਨ। ਪਰ ਇਸ ਵੀਡੀਓ 'ਤੇ ਲੋਕਾਂ ਨੇ ਬਹੁਤ ਸਾਰੇ ਨੇਗੇਟਿਵ ਕਮੈਂਟ ਕੀਤੇ ਹਨ। ਇਸ ਦਾ ਕਾਰਨ ਇਹ ਹੈ ਕਿ ਇਸ ਵੀਡੀਓ ਵਿਚ ਇਕ ਸੁਸ਼ੀ ਦਿਖਾਈ ਗਈ ਹੈ ਜੋ ਕਿ ਇਕ ਰੇਂਗਣ ਵਾਲੇ ਜਾਨਵਰ ਵਿਚ ਬਦਲ ਜਾਂਦੀ ਹੈ, ਜਿਸ ਨੂੰ ਦੇਖ ਕੇ ਕੋਈ ਵੀ ਅਸਹਿਜ ਹੋ ਸਕਦਾ ਹੈ।
ਕਲਾਕਾਰ ਅਤੇ Instagram ਉਪਭੋਗਤਾ @tarek.em ਦੁਆਰਾ ਸਾਂਝੀ ਕੀਤੀ ਗਈ ਰੀਲ 'ਚ ਸਾਨੂੰ ਸੁਸ਼ੀ ਦੀ ਇੱਕ ਪਲੇਟ ਦੀ ਸ਼ੁਰੂਆਤੀ ਝਲਕ ਮਿਲਦੀ ਹੈ। ਅਗਲੀ ਨਜ਼ਰ 'ਚ ਇਸ ਵਿਚ ਪਈ ਸੁਸ਼ੂ ਅਚਾਨਕ ਹੀ ਰੇਂਗਣ ਲਗਦੀ ਤੇ ਇਸ ਦੇ ਪੈਰ ਨਿਕਲ ਆਉਂਦੇ ਹਨ ਤੇ ਪਲੇਟ ਵਿਚੋਂ ਦੌੜ ਜਾਂਦੀ ਹੈ। ਇਸ ਨੂੰ ਦੇਖ ਕੇ ਕਿਸੇ ਦਾ ਵੀ ਦਿਮਾਗ ਘੁੰਮ ਜਾਵੇਗਾ। ਹਾਲਾਂਕਿ ਇਹ ਵੀਡੀਓ ਏਆਈ ਜਨਰੇਟੇ ਦਿਖਾਈ ਦੇ ਰਹੀ ਹੈ। ਇਸ ਵੀਡੀਓ 'ਤੇ 100 ਮਿਲੀਅਨ ਤੋਂ ਵਧੇਰੇ ਵਿਊਜ਼ ਹਨ ਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਜ਼ਾਹਿਰ ਕੀਤੀਆਂ ਹਨ। ਇਸ ਦੌਰਾਨ ਕੁਝ ਲੋਕ ਇਸ ਨੂੰ ਦੇਖ ਇੰਨੇ ਡਰ ਗਏ ਕਿ ਉਨ੍ਹਾਂ ਨੇ ਇਸ ਨੂੰ ਤੁਰੰਤ ਡਲੀਟ ਕਰਨ ਤਕ ਲਈ ਕਹਿ ਦਿੱਤਾ