ਨਿਸਗਾ ਭਾਈਚਾਰੇ ਵੱਲੋਂ ਪਹਿਲੀ ਵਾਰ ਸਵਾਗਤੀ ਖੰਭੇ ਸਥਾਪਿਤ
Thursday, Feb 19, 2026 - 12:45 AM (IST)
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨਿਸਗਾ ਭਾਈਚਾਰੇ ਦੇ ਗਿੰਗੋਲਕ ਪਿੰਡ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਦੋ ਸਵਾਗਤੀ ਖੰਭੇ ਸਥਾਪਿਤ ਕੀਤੇ ਗਏ ਹਨ। ਇਸ ਮੌਕੇ ਭਾਈਚਾਰੇ ਦੀ ਏਕਤਾ, ਸੱਭਿਆਚਾਰ ਅਤੇ ਮਾਣ ਦਾ ਭਰਪੂਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਗਿੰਗੋਲਕ ਮੈਮੋਰੀਅਲ ਰਿਕਰੀਏਸ਼ਨ ਸੈਂਟਰ ਵਿੱਚ ਆਯੋਜਿਤ ਸਮਾਗਮ ਦੌਰਾਨ ਇਹ ਖੰਭੇ ਮੰਚ ਦੇ ਦੋਵੇਂ ਪਾਸਿਆਂ ’ਤੇ ਸਥਾਪਿਤ ਕੀਤੇ ਗਏ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ, ਬਜ਼ੁਰਗਾਂ, ਨੌਜਵਾਨਾਂ ਅਤੇ ਮਾਣਯੋਗ ਮਹਿਮਾਨਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : ਕੈਨੇਡਾ ਦੀ ਮਹਿਲਾ ਸਪੀਡ ਸੁਕੇਟਿੰਗ ਟੀਮ ਨੇ ਮੁੜ ਜਿੱਤਿਆ ਸੋਨ ਤਮਗਾ
ਭਾਈਚਾਰੇ ਦੇ ਆਗੂਆਂ ਅਨੁਸਾਰ, ਇਹ ਖੰਭੇ ਨਿਸਗਾ ਸੱਭਿਆਚਾਰ, ਇਤਿਹਾਸ ਅਤੇ ਪਛਾਣ ਦੇ ਪ੍ਰਤੀਕ ਹਨ। ਇਹ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਮਦਦਗਾਰ ਸਾਬਤ ਹੋਣਗੇ। ਇਸ ਮੌਕੇ ਰਵਾਇਤੀ ਗੀਤ-ਸੰਗੀਤ, ਨ੍ਰਿਤ ਅਤੇ ਸੱਭਿਆਚਾਰਕ ਕਾਰਜਕ੍ਰਮ ਵੀ ਪੇਸ਼ ਕੀਤੇ ਗਏ। ਲੋਕਾਂ ਵੱਲੋਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
