Fact Check : ਲੁਧਿਆਣਾ 'ਚ ਗੱਡੀ ਨਾਲ ਟਕਰਾਇਆ ਹਵਾਈ ਜਹਾਜ਼ ! ਇਹ ਹੈ ਵਾਇਰਲ ਵੀਡੀਓ ਦਾ ਸੱਚ

Saturday, Feb 08, 2025 - 01:17 AM (IST)

Fact Check : ਲੁਧਿਆਣਾ 'ਚ ਗੱਡੀ ਨਾਲ ਟਕਰਾਇਆ ਹਵਾਈ ਜਹਾਜ਼ ! ਇਹ ਹੈ ਵਾਇਰਲ ਵੀਡੀਓ ਦਾ ਸੱਚ

Fact Check By Vishvas.News

ਨਵੀਂ ਦਿੱਲੀ- ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸੜਕ ‘ਤੇ ਇੱਕ ਹਵਾਈ ਜਹਾਜ਼ ਨੂੰ ਚਲਦੇ ਦੇਖਿਆ ਜਾ ਸਕਦਾ ਹੈ। ਬਾਅਦ ਵਿੱਚ ਜਹਾਜ ਇੱਕ ਗੱਡੀ ਨਾਲ ਟੱਕਰਾਂ ਜਾਂਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਲੁਧਿਆਣਾ ਦੇ ਸਾਹਨੇਵਾਲ ਸ਼ਹਿਰ ਦਾ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਲੋਕ ਜਿਸ ਵੀਡੀਓ ਨੂੰ ਸਾਹਨੇਵਾਲ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹੈ, ਉਹ ਅਸਲ ਵਿੱਚ ਰੂਸ ‘ਚ 2017 ਵਿੱਚ ਹੋਏ ਇੱਕ ਹਾਦਸੇ ਦਾ ਹੈ। ਵੀਡੀਓ ਨੂੰ ਪੰਜਾਬ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ?
ਫੇਸਬੁੱਕ ਯੂਜ਼ਰ Punjab Singh ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਸਾਹਨੇਵਾਲ ਤੋਂ ਹਵਾਇਜਹਾਜ ਉਡਾਉਣ ਦੀ ਕੋਸ਼ਿਸ਼ ਫੇਲ੍ਹ ਹੋ ਗਈ, ਬਹੁਤ ਮਾੜਾ ਹੋਇਆ ”

ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

PunjabKesari

ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ New York Post ਦੇ ਆਧਿਕਾਰਿਕ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ 9 ਅਗਸਤ 2017 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵੀਡੀਓ ਰੂਸ ਦਾ ਹੈ।

ਸਾਨੂੰ Voice of America ਦੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਵਾਇਰਲ ਵੀਡੀਓ ਮਿਲਾ। 8 ਅਗਸਤ 2017 ਨੂੰ ਸ਼ੇਅਰ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਰੂਸ ਦੇ ਚੇਚਨੀਆ ਵਿੱਚ ਇੱਕ ਵਿਅਸਤ ਰਾਜਮਾਰਗ ਤੋਂ ਉਡਾਣ ਭਰਨ ਦੀ ਕੋਸ਼ਿਸ਼ ਕਰ ਰਿਹਾ ਛੋਟਾ ਵਿਮਾਨ ਵੈਨ ਨਾਲ ਟਕਰਾ ਗਿਆ। ਪਾਇਲਟ ਨੂੰ ਹਸਪਤਾਲ ਲੈ ਜਾਇਆ ਗਿਆ।”

ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰ ਇੱਥੇ ਦੇਖੀ ਜਾ ਸਕਦੀ ਹੈ।

PunjabKesari

ਅਸੀਂ ਵੀਡੀਓ ਨੂੰ ਲੁਧਿਆਣਾ ਵਿੱਚ ਦੈਨਿਕ ਜਾਗਰਣ ਦੇ ਬਿਊਰੋ ਚੀਫ ਭੁਪੇੰਦ੍ਰ ਭਾਟੀਆ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਵੀਡੀਓ ਸਾਹਨੇਵਾਲ ਦਾ ਨਹੀਂ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਿਆ ਯੂਜ਼ਰ ਲੁਧਿਆਣਾ ਦਾ ਰਹਿਣ ਵਾਲਾ ਹੈ।

ਨਤੀਜਾ : ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਗੱਡੀ ਨਾਲ ਹਵਾਈ ਜਹਾਜ਼ ਦੇ ਟਕਰਾਉਣ ਦਾ ਵਾਇਰਲ ਵੀਡੀਓ ਲੁਧਿਆਣਾ ਦੇ ਸਾਹਨੇਵਾਲ ਦਾ ਨਹੀਂ ਹੈ। ਇਹ ਵੀਡੀਓ ਰੂਸ ਵਿੱਚ ਸਾਲ 2017 ‘ਚ ਹੋਈ ਇੱਕ ਦੁਰਘਟਨਾ ਦਾ ਹੈ, ਜਿਸ ਨੂੰ ਹੁਣ ਪੰਜਾਬ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas.News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।


author

Harpreet SIngh

Content Editor

Related News