''ਉਪਮਾ ਨਹੀਂ, ਬਿਰਿਆਨੀ-ਚਿਕਨ ਫਰਾਈ...! ਮੁੰਡੇ ਦੀ ਮੰਗ ਨੇ ਬਦਲ ''ਤਾਂ ਆਂਗਣਵਾੜੀ ਦਾ Food Menu (ਵੀਡੀਓ)

Wednesday, Jun 04, 2025 - 12:45 PM (IST)

''ਉਪਮਾ ਨਹੀਂ, ਬਿਰਿਆਨੀ-ਚਿਕਨ ਫਰਾਈ...! ਮੁੰਡੇ ਦੀ ਮੰਗ ਨੇ ਬਦਲ ''ਤਾਂ ਆਂਗਣਵਾੜੀ ਦਾ Food Menu (ਵੀਡੀਓ)

ਨੈਸ਼ਨਲ ਡੈਸਕ : ਕੁਝ ਸਮਾਂ ਪਹਿਲਾਂ ਇੱਕ ਤਿੰਨ ਸਾਲ ਦੇ ਬੱਚੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ ਨੇ ਲੱਖਾਂ ਲੋਕਾਂ ਦੇ ਦਿਲ ਜਿੱਤ ਲਏ ਸਨ। ਬੱਚੇ ਦੀ ਵਾਇਰਲ ਵੀਡੀਓ ਵਿਚ ਉਹ ਆਂਗਣਵਾੜੀ ਵਿੱਚ ਉਪਮਾ ਖਾਣ ਦੀ ਥਾਂ ਬਿਰਿਆਨੀ ਅਤੇ ਚਿਕਨ ਫਰਾਈ ਦੀ ਮੰਗ ਕਰ ਰਿਹਾ ਸੀ। ਹੁਣ ਇਸ ਪਿਆਰੀ ਵੀਡੀਓ ਦਾ ਵੱਡਾ ਪ੍ਰਭਾਵ ਪਿਆ ਹੈ। ਬੱਚਿਆਂ ਦੀ ਪਸੰਦ ਅਤੇ ਪੋਸ਼ਣ ਸੰਬੰਧੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਕੇਰਲ ਸਰਕਾਰ ਨੇ ਆਂਗਣਵਾੜੀਆਂ ਦੇ ਭੋਜਨ ਸੂਚੀ ਵਿੱਚ ਇੱਕ ਵੱਡਾ ਅਤੇ ਸੁਆਦੀ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਨੌਕਰੀਪੇਸ਼ਾ ਲੋਕਾਂ ਲਈ ਖ਼ਤਰੇ ਦੀ ਘੰਟੀ! AI ਕਾਰਨ ਅਗਲੇ 5 ਸਾਲਾਂ 'ਚ ਖ਼ਤਮ ਹੋਣਗੀਆਂ ਇਹ ਨੌਕਰੀਆਂ

ਹੁਣ ਮਿਲੇਗਾ ਅੰਡਾ ਬਿਰਿਆਨੀ, ਚਿਕਨ ਫਰਾਈ 
ਰਾਜ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਹੁਣ ਕੇਰਲ ਦੀਆਂ ਸਾਰੀਆਂ ਆਂਗਣਵਾੜੀਆਂ ਵਿਚ ਰਹਿ ਰਹੇ ਬੱਚਿਆਂ ਨੂੰ ਸੁਆਦ ਅਤੇ ਪੌਸ਼ਟਿਕ ਭੋਜਨ ਮਿਲੇਗਾ। ਖਾਣੇ ਨੂੰ ਲੈ ਕੇ ਜਾਰੀ ਕੀਤੀ ਨਵੀਂ ਸੂਚੀ ਵਿਚ ਅੰਡਾ ਬਿਰਿਆਨੀ, ਚਿਕਨ ਫਰਾਈ ਅਤੇ ਹੋਰ ਸੁਆਦੀ ਵਿਕਲਪ ਸ਼ਾਮਲ ਕੀਤੇ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਉਹ ਖਾਣ ਲਈ ਉਤਸ਼ਾਹਿਤ ਹੋਣਗੇ।

ਇਹ ਵੀ ਪੜ੍ਹੋ : ਜਿਸਨੂੰ ਬਣਾਉਣਾ ਸੀ ਜਵਾਈ, ਉਸੇ ਨਾਲ ਮਾਂ ਨੇ ਪਾਈ ਪਿਆਰ ਦੀ ਪੀਂਘ, ਵਿਆਹ ਦੇ ਮੰਡਪ 'ਚ...

ਸ਼ੰਕੂ ਦੇ ਵਾਇਰਲ ਵੀਡੀਓ ਦਾ ਅਸਰ
ਇਹ ਮੱਜ਼ੇਦਾਰ ਬਦਲਾਅ ਇੱਕ ਛੋਟੇ ਬੱਚੇ ਥਰਾਜੁਲ ਐੱਸ ਸ਼ੰਕਰ (ਜਿਸਨੂੰ ਪਿਆਰ ਨਾਲ ਸ਼ੰਕੂ ਕਿਹਾ ਜਾਂਦਾ ਹੈ) ਦੇ ਵਾਇਰਲ ਵੀਡੀਓ ਦਾ ਸਿੱਧਾ ਨਤੀਜਾ ਹੈ। ਫਰਵਰੀ ਵਿੱਚ, ਉਸਦੀ ਮਾਂ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਸ਼ੰਕੂ ਨੂੰ ਆਪਣੀ ਮਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਉਹ ਆਂਗਣਵਾੜੀ ਵਿੱਚ ਉਪਮਾ ਨਹੀਂ, ਸਗੋਂ ਬਿਰਿਆਨੀ ਅਤੇ ਚਿਕਨ ਫਰਾਈ ਚਾਹੁੰਦਾ ਹੈ। ਇਹ ਵੀਡੀਓ ਉਦੋਂ ਰਿਕਾਰਡ ਕੀਤਾ ਗਿਆ ਸੀ ਜਦੋਂ ਉਸਦੀ ਮਾਂ ਨੇ ਉਸਨੂੰ ਘਰ ਵਿੱਚ ਬਿਰਿਆਨੀ ਪਰੋਸ ਦਿੱਤੀ ਸੀ। ਇਹ ਵੀਡੀਓ ਨੇ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਲੱਖਾਂ ਲੋਕਾਂ ਤੱਕ ਪਹੁੰਚ ਗਈ।

ਇਹ ਵੀ ਪੜ੍ਹੋ : Heavy Rain Alert: ਤੇਜ਼ ਹਨੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ

ਮੰਤਰੀ ਵੀਨਾ ਜਾਰਜ ਨੇ ਨਿਭਾਇਆ ਆਪਣਾ ਵਾਅਦਾ 
ਕੇਰਲ ਦੀ ਸਿਹਤ, ਮਹਿਲਾ ਅਤੇ ਬਾਲ ਭਲਾਈ ਮੰਤਰੀ ਵੀਨਾ ਜਾਰਜ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਅਤੇ ਕਿਹਾ ਕਿ ਸਰਕਾਰ ਇਸ ਸੁਝਾਅ 'ਤੇ ਜ਼ਰੂਰ ਵਿਚਾਰ ਕਰੇਗੀ। ਮੰਤਰੀ ਵੀਨਾ ਜਾਰਜ ਨੇ ਮੰਗਲਵਾਰ ਨੂੰ ਪਠਾਨਮਥਿੱਟਾ ਜ਼ਿਲ੍ਹੇ ਵਿੱਚ ਆਂਗਣਵਾੜੀਆਂ ਦੇ ਨਵੇਂ ਅਕਾਦਮਿਕ ਸਾਲ ਦੇ ਉਦਘਾਟਨ ਦੌਰਾਨ ਸੋਧੇ ਹੋਏ ਮੀਨੂ ਦਾ ਉਦਘਾਟਨ ਕਰਕੇ ਆਪਣਾ ਵਾਅਦਾ ਪੂਰਾ ਕੀਤਾ। ਇਸ ਦੌਰਾਨ, ਮੰਤਰੀ ਨੇ ਕਿਹਾ, ਇਹ ਪਹਿਲੀ ਵਾਰ ਹੈ ਜਦੋਂ ਆਂਗਣਵਾੜੀਆਂ ਵਿੱਚ ਇੱਕ ਏਕੀਕ੍ਰਿਤ ਅਤੇ ਸੰਤੁਲਿਤ ਮੀਨੂ ਲਾਗੂ ਕੀਤਾ ਜਾ ਰਿਹਾ ਹੈ। ਇਸ ਵਿੱਚ ਅੰਡੇ ਦੀ ਬਿਰਿਆਨੀ, ਪੁਲਾਓ ਵਰਗੇ ਸੁਆਦੀ ਵਿਕਲਪ ਸ਼ਾਮਲ ਹਨ। ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਖੰਡ ਅਤੇ ਨਮਕ ਦੀ ਮਾਤਰਾ ਘਟਾ ਦਿੱਤੀ ਗਈ ਹੈ। ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਆਮ ਭੋਜਨ ਵਰਗੇ ਪੂਰਕ ਪੋਸ਼ਣ ਨੂੰ ਵੀ ਸੋਧਿਆ ਗਿਆ ਹੈ। ਦੁੱਧ ਅਤੇ ਅੰਡੇ ਹੁਣ ਹਫ਼ਤੇ ਵਿੱਚ ਤਿੰਨ ਵਾਰ ਦਿੱਤੇ ਜਾਣਗੇ ਜੋ ਪਹਿਲਾਂ ਹਰ ਦੋ ਦਿਨਾਂ ਵਿੱਚ ਦਿੱਤੇ ਜਾਂਦੇ ਸਨ।

ਇਹ ਵੀ ਪੜ੍ਹੋ : ਪਹਿਲਾਂ ਕੁੱਟਿਆ ਫਿਰ ਟੱਕਰ ਮਾਰ ਨਾਲੇ 'ਚ ਸੁੱਟਿਆ! Thar ਵਾਲੇ ਦੀ ਬੇਰਹਿਮੀ ਦੀ Video Viral

ਸਮਾਰਟ ਆਂਗਣਵਾੜੀ ਵੱਲ ਕਦਮ
ਕੇਰਲ ਵਿੱਚ ਲਗਭਗ 33,000 ਆਂਗਣਵਾੜੀਆਂ ਹਨ। 2022 ਵਿੱਚ ਸਰਕਾਰ ਨੇ ਬੱਚਿਆਂ ਨੂੰ ਦੁੱਧ ਅਤੇ ਆਂਡੇ ਦੇਣ ਦੀ ਇੱਕ ਯੋਜਨਾ ਸ਼ੁਰੂ ਕੀਤੀ। ਹੁਣ ਸਾਰੀਆਂ ਆਂਗਣਵਾੜੀਆਂ ਨੂੰ ਸਮਾਰਟ ਆਂਗਣਵਾੜੀਆਂ ਵਿੱਚ ਬਦਲਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ, ਜਿਸ ਵਿੱਚ ਸਟੱਡੀ ਰੂਮ, ਰਸੋਈਆਂ, ਖੇਡਣ ਦੇ ਖੇਤਰ ਅਤੇ ਆਰਾਮ ਕਮਰੇ ਸ਼ਾਮਲ ਹਨ। ਨਾਲ ਹੀ, ਆਂਗਣਵਾੜੀ ਅਧਿਆਪਕਾਂ ਦੀ ਤਨਖਾਹ ਵਿੱਚ ਵੀ ਵਾਧਾ ਕੀਤਾ ਗਿਆ, ਜਿਨ੍ਹਾਂ ਵਿੱਚੋਂ 95% ਔਰਤਾਂ ਹਨ। ਇਹ ਕਦਮ ਬੱਚਿਆਂ ਦੇ ਪੋਸ਼ਣ ਅਤੇ ਸਿੱਖਿਆ ਦੋਵਾਂ ਖੇਤਰਾਂ ਵਿੱਚ ਕੇਰਲ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ : ਸਾਵਧਾਨੀ ਵਰਤੋਂ, ਮਾਸਕ ਪਾਓ..., ਕੋਰੋਨਾ ਨੂੰ ਲੈ ਕੇ ਬਾਬਾ ਵੇਂਗਾ ਦੀ ਖ਼ਤਰਨਾਕ ਭਵਿੱਖਬਾਣੀ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

rajwinder kaur

Content Editor

Related News