ਮਣੀਪੁਰ ''ਚ ਫਿਰ ਭੜਕੀ ਹਿੰਸਾ, ਕਾਂਗਰਸ ਨੇ PM ਮੋਦੀ ''ਤੇ ਅਸੰਵੇਦਨਸ਼ੀਲਤਾ ਦਾ ਲਾਇਆ ਦੋਸ਼

Sunday, Jun 08, 2025 - 05:23 PM (IST)

ਮਣੀਪੁਰ ''ਚ ਫਿਰ ਭੜਕੀ ਹਿੰਸਾ, ਕਾਂਗਰਸ ਨੇ PM ਮੋਦੀ ''ਤੇ ਅਸੰਵੇਦਨਸ਼ੀਲਤਾ ਦਾ ਲਾਇਆ ਦੋਸ਼

ਨੈਸ਼ਨਲ ਡੈਸਕ : ਕਾਂਗਰਸ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਮਣੀਪੁਰ ਦੇ ਲੋਕਾਂ ਦੇ ਦੁੱਖਾਂ ਪ੍ਰਤੀ "ਅਸੰਵੇਦਨਸ਼ੀਲ" ਹੋਣ ਦਾ ਦੋਸ਼ ਲਗਾਇਆ, ਕਿਉਂਕਿ ਰਾਜ ਦੇ ਕੁਝ ਹਿੱਸਿਆਂ ਵਿੱਚ ਹਿੰਸਾ ਦੀਆਂ ਘਟਨਾਵਾਂ ਮੁੜ ਸਾਹਮਣੇ ਆਈਆਂ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ X 'ਤੇ ਇੱਕ ਪੋਸਟ ਵਿੱਚ ਕਿਹਾ ਕਿ ਮਣੀਪੁਰ ਦੇ ਲੋਕਾਂ ਦਾ ਦਰਦ, ਦੁੱਖ ਅਤੇ ਬੇਵਸੀ ਹੁਣ ਵੀ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ, ਕਿਉਂਕਿ ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਪੰਜ ਜ਼ਿਲ੍ਹੇ ਇੰਫਾਲ ਪੱਛਮੀ, ਇੰਫਾਲ ਪੂਰਬੀ, ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ ਫਿਰ ਤੋਂ ਹਿੰਸਾ ਦੀ ਲਪੇਟ ਵਿਚ ਆ ਚੁੱਕੇ ਹਨ।  

ਇਹ ਵੀ ਪੜ੍ਹੋ : ਵਿਆਹ ਦੇਖਣ ਦਾ ਚਸਕਾ ਬਣਿਆ ਕਾਲ! 10 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਅੰਸ਼

ਪੁਲਸ ਨੇ ਦੱਸਿਆ ਕਿ ਮੀਤੇਈ ਸੰਗਠਨ ਦੇ ਨੇਤਾ ਅਰੰਬਾਈ ਤੇਂਗੋਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਸਥਿਤੀ ਤਣਾਅਪੂਰਨ ਬਣੀ ਰਹੀ। ਪ੍ਰਸ਼ਾਸਨ ਨੇ ਇੰਫਾਲ ਘਾਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਦਿੱਤਾ ਅਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ। ਇੰਫਾਲ ਪੱਛਮੀ, ਇੰਫਾਲ ਪੂਰਬੀ, ਥੌਬਲ, ਬਿਸ਼ਨੂਪੁਰ ਅਤੇ ਕਾਕਚਿੰਗ ਜ਼ਿਲ੍ਹਿਆਂ ਵਿੱਚ ਸਾਵਧਾਨੀ ਦੇ ਤੌਰ 'ਤੇ ਕਰਫਿਊ ਲਗਾਇਆ ਗਿਆ ਹੈ ਅਤੇ ਇਨ੍ਹਾਂ ਘਾਟੀ ਖੇਤਰਾਂ ਵਿੱਚ VSAT ਅਤੇ VPN ਸਹੂਲਤਾਂ ਸਮੇਤ ਇੰਟਰਨੈੱਟ ਅਤੇ ਮੋਬਾਈਲ ਡਾਟਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : Rain Alert: 9,10,11,12 ਅਤੇ 13 ਜੂਨ ਨੂੰ ਤੇਜ਼ ਹਨ੍ਹੇਰੀ-ਤੂਫਾਨ, ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ

ਸਰਕਾਰ 'ਤੇ ਹਮਲਾ ਕਰਦੇ ਹੋਏ ਰਮੇਸ਼ ਨੇ ਦਾਅਵਾ ਕੀਤਾ, "ਫਰਵਰੀ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਇਕੱਲੇ ਬਹੁਮਤ ਹਾਸਲ ਕੀਤਾ ਪਰ ਉਸ ਫਤਵੇ ਤੋਂ ਸਿਰਫ਼ ਪੰਦਰਾਂ ਮਹੀਨਿਆਂ ਬਾਅਦ 3 ਮਈ, 2023 ਦੀ ਰਾਤ ਤੋਂ ਮਣੀਪੁਰ ਨੂੰ ਸੜਨ ਲਈ ਛੱਡ ਦਿੱਤਾ ਗਿਆ। ਸੈਂਕੜੇ ਮਾਸੂਮ ਆਦਮੀ, ਔਰਤਾਂ ਅਤੇ ਬੱਚੇ ਮਾਰੇ ਗਏ। ਹਜ਼ਾਰਾਂ ਲੋਕ ਬੇਘਰ ਹੋ ਗਏ। ਪੂਜਾ ਸਥਾਨ ਤਬਾਹ ਹੋ ਗਏ।" ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 4 ਜੂਨ, 2023 ਨੂੰ ਤਿੰਨ ਮੈਂਬਰੀ ਜਾਂਚ ਕਮਿਸ਼ਨ ਦਾ ਗਠਨ ਕੀਤਾ ਸੀ। ਕਮਿਸ਼ਨ ਨੂੰ ਆਪਣੀ ਰਿਪੋਰਟ ਪੇਸ਼ ਕਰਨ ਦੀ ਆਖਰੀ ਮਿਤੀ ਵਾਰ-ਵਾਰ ਵਧਾਈ ਗਈ ਅਤੇ ਇਸ ਨੂੰ ਦਿੱਤੀ ਗਈ ਆਖਰੀ ਮਿਤੀ 20 ਨਵੰਬਰ, 2025 ਹੈ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ

ਰਮੇਸ਼ ਨੇ ਕਿਹਾ ਕਿ ਸੁਪਰੀਮ ਕੋਰਟ ਨੇ 1 ਅਗਸਤ, 2023 ਨੂੰ ਕਿਹਾ ਸੀ ਕਿ "ਪਿਛਲੇ ਦੋ ਮਹੀਨਿਆਂ ਤੋਂ ਰਾਜ ਵਿੱਚ ਸੰਵਿਧਾਨਕ ਵਿਵਸਥਾ ਪੂਰੀ ਤਰ੍ਹਾਂ ਟੁੱਟ ਗਈ ਹੈ।"  ਉਨ੍ਹਾਂ ਕਿਹਾ, "ਕੇਂਦਰੀ ਗ੍ਰਹਿ ਮੰਤਰੀ ਨੇ ਮਣੀਪੁਰ ਦਾ ਦੌਰਾ ਕੀਤਾ, ਜਦੋਂ ਕਿ ਪ੍ਰਧਾਨ ਮੰਤਰੀ ਨੇ ਪੂਰੀ ਤਰ੍ਹਾਂ ਚੁੱਪੀ ਬਣਾਈ ਰੱਖੀ ਅਤੇ ਕੁਝ ਵੀ ਕਹਿਣ ਜਾਂ ਰਾਜ ਦੇ ਕਿਸੇ ਵੀ ਵਿਅਕਤੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।"

ਇਹ ਵੀ ਪੜ੍ਹੋ : 7 ਜੂਨ ਨੂੰ ਹੋਣ ਵਾਲਾ ਕੁਝ ਵੱਡਾ! ਬਾਬਾ ਵਾਂਗਾ ਦੀ ਡਰਾਉਣੀ ਭਵਿੱਖਬਾਣੀ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

rajwinder kaur

Content Editor

Related News