PM ਮੋਦੀ ਨੇ 4900 ਕਰੋੜ ਨਾਲ ਬਣੇ ਚੇਨਈ ਮੈਟਰੋ ਦੇ ਪੂਨਾਮਲੀ-ਵਡਾਪਲਾਨੀ ਸੈਕਸ਼ਨ ਦਾ ਕੀਤਾ ਉਦਘਾਟਨ

Sunday, Oct 11, 2026 - 12:48 PM (IST)

PM ਮੋਦੀ ਨੇ 4900 ਕਰੋੜ ਨਾਲ ਬਣੇ ਚੇਨਈ ਮੈਟਰੋ ਦੇ ਪੂਨਾਮਲੀ-ਵਡਾਪਲਾਨੀ ਸੈਕਸ਼ਨ ਦਾ ਕੀਤਾ ਉਦਘਾਟਨ

ਚੇਨਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਚੇਨਈ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਪੜਾਅ ਦੇ ਪੂਨਾਮਲੀ-ਵਡਪਲਾਨੀ ਭਾਗ ਦਾ ਉਦਘਾਟਨ ਕੀਤਾ, ਜੋ ਲਗਭਗ ₹4,900 ਕਰੋੜ ਦੀ ਲਾਗਤ ਨਾਲ ਬਣਿਆ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਨਵੀਆਂ ਮੈਟਰੋ ਸੇਵਾਵਾਂ ਨੂੰ ਹਰੀ ਝੰਡੀ ਦਿਖਾਈ ਅਤੇ ਰੇਲਗੱਡੀ ਦੀ ਸਵਾਰੀ ਵੀ ਕੀਤੀ। ਇਹ ਨਵੀਆਂ ਮੈਟਰੋ ਸੇਵਾਵਾਂ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਪੜਾਅ ਦੇ ਕੋਰੀਡੋਰ 4 ਦੇ ਤਹਿਤ ਕੰਮ ਕਰਨਗੀਆਂ। ਲਗਭਗ 15 ਕਿਲੋਮੀਟਰ ਦੇ ਨਵੇਂ ਬਣੇ ਹਿੱਸੇ ਵਿੱਚ ਕੁੱਲ 11 ਐਲੀਵੇਟਿਡ ਸਟੇਸ਼ਨ ਹਨ।


author

rajwinder kaur

Content Editor

Related News