PM ਮੋਦੀ ਨੇ 10ਵੀਂ ਇੰਡੀਆ ਮੋਬਾਈਲ ਕਾਂਗਰਸ ਦਾ ਕੀਤਾ ਉਦਘਾਟਨ, ਸਾਈਬਰ ਕ੍ਰਾਈਮ ਰੋਕਣ ''ਤੇ ਦਿੱਤਾ ਜ਼ੋਰ

Thursday, Oct 08, 2026 - 12:54 PM (IST)

PM ਮੋਦੀ ਨੇ 10ਵੀਂ ਇੰਡੀਆ ਮੋਬਾਈਲ ਕਾਂਗਰਸ ਦਾ ਕੀਤਾ ਉਦਘਾਟਨ, ਸਾਈਬਰ ਕ੍ਰਾਈਮ ਰੋਕਣ ''ਤੇ ਦਿੱਤਾ ਜ਼ੋਰ

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਬਰ ਧੋਖਾਧੜੀ ਅਤੇ ਅਪਰਾਧਾਂ ਨੂੰ ਰੋਕਣ ਲਈ ਇਕ ਗਲੋਬਲ ਸਿਸਟਮ ਦੀ ਜ਼ੋਰਦਾਰ ਮੰਗ ਕੀਤੀ ਹੈ। ਪੀਐੱਮ ਮੋਦੀ ਨੇ ਵੀਰਵਾਰ ਨੂੰ ਇੱਥੇ 10ਵੀਂ ਇੰਡੀਆ ਮੋਬਾਈਲ ਕਾਂਗਰਸ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਸਾਈਬਰ ਦੀ ਦੁਨੀਆ 'ਚ ਸਰਹੱਦਾਂ ਦੀ ਬੰਦਿਸ਼ ਖ਼ਤਮ ਹੋ ਗਈ ਹੈ, ਇਕ ਦੇਸ਼ 'ਚ ਬੈਠਾ ਵਿਅਕਤੀ ਦੂਜੇ ਦੇਸ਼ ਨਾਲ ਮਿਲ ਕੇ ਤੀਜੇ ਦੇਸ਼ 'ਚ ਅਪਰਾਧ ਕਰ ਸਕਦਾ ਹੈ। ਇਸ ਨੂੰ ਰੋਕਣ ਲਈ ਸਰਕਾਰਾਂ, ਵਿੱਤੀ ਸੰਸਥਾਵਾਂ ਅਤੇ ਦੂਰਸੰਚਾਰ ਨੈੱਟਵਰਕ ਅਤੇ ਸੇਵਾ ਕੰਪਨੀਆਂ ਨੂੰ ਮਿਲ ਕੇ ਇਕ ਮਜ਼ਬੂਤ ਗਲੋਬਲ ਵਿਵਸਥਾ ਬਣਾਉਣ ਲਈ ਕੰਮ ਕਰਨਾ ਚਾਹੀਦਾ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਈਬਰ ਸੁਰੱਖਿਆ ਨੂੰ ਮਜ਼ਬੂਤ ​​ਕਰਨਾ ਜ਼ਰੂਰੀ ਹੈ। ਤਕਨਾਲੋਜੀ ਉਦੋਂ ਹੀ ਪ੍ਰਸਿੱਧ ਹੁੰਦੀ ਹੈ ਜਦੋਂ ਲੋਕਾਂ ਦਾ ਉਸ 'ਤੇ ਭਰੋਸਾ ਹੋਵੇ। ਆਮ ਆਦਮੀ ਤਕਨਾਲੋਜੀ 'ਚ ਪ੍ਰੋਟੋਕਾਲ ਨੂੰ ਨਹੀਂ ਸਮਝਦਾ ਉਹ ਤਾਂ ਇਹ ਸੋਚਦਾ ਹੈ ਕਿ ਉਸ ਨੂੰ ਜੋ ਫੋਨ ਕਾਲ ਮਿਲ ਰਹੀ ਹੈ, ਜੋ ਸੰਦੇਸ਼ ਆ ਰਿਹਾ ਹੈ ਕੀ ਉਹ ਸਹੀ ਹੈ, ਉਹ ਜੋ ਪੈਸਾ ਭੇਜ ਰਿਹਾ ਹੈ ਉਹ ਸਹੀ ਜਗ੍ਹਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਆਦਮੀ ਲਈ ਤਕਨਾਲੋਜੀ 'ਤੇ ਭਰੋਸਾ ਬਹੁਤ ਹੀ ਅਹਿਮ ਹੈ। ਇਸ ਪ੍ਰੋਗਰਾਮ 'ਚ ਸੰਚਾਰ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਸੰਚਾਰ ਸਾਰਥੀ ਐਪ ਨਾਲ ਦੇਸ਼ 'ਚ ਵੱਡੀ ਗਿਣਤੀ 'ਚ ਡਿਜੀਟਲ ਧੋਖਾਧੜੀ ਅਤੇ ਮੋਬਾਈਲ ਚੋਰੀ ਨੂੰ ਰੋਕਣ 'ਚ ਮਦਦ ਮਿਲੀ ਹੈ। ਇੰਡੀਆ ਮੋਬਾਈਲ ਕਾਂਗਰਸ 'ਚ ਦੂਰਸੰਚਾਰ ਅਤੇ ਡਿਜੀਟਲ ਸੇਵਾ ਖੇਤਰ ਦੀ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਦੇ ਪ੍ਰਤੀਨਿਧਈ ਮਾਹਿਰ ਅਤੇ ਨੀਤੀ ਨਿਰਮਾਤਾ ਹਿੱਸਾ ਲੈ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News