ਤਾਮਿਲਨਾਡੂ ਵਾਸੀਆਂ ਨੂੰ PM ਮੋਦੀ ਦੀ ਵੱਡੀ ਸੌਗਾਤ ! 13,000 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

Sunday, Oct 11, 2026 - 04:31 PM (IST)

ਤਾਮਿਲਨਾਡੂ ਵਾਸੀਆਂ ਨੂੰ PM ਮੋਦੀ ਦੀ ਵੱਡੀ ਸੌਗਾਤ ! 13,000 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ 13,000 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਵੀ ਮੰਚ 'ਤੇ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਸਨ। ਇਨ੍ਹਾਂ ਪ੍ਰੋਜੈਕਟਾਂ ਨਾਲ ਤਾਮਿਲਨਾਡੂ 'ਚ ਕੁਨੈਕਟੀਵਿਟੀ ਮਜ਼ਬੂਤ ਹੋਵੇਗੀ, ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਹੋਣਗੇ।

ਪ੍ਰਧਾਨ ਮੰਤਰੀ ਨੇ ਚੇਨਈ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਫੇਜ਼ ਤਹਿਤ ਪੂਨਾਮੱਲੀ-ਵਡਾਪਲਾਨੀ ਸੈਕਸ਼ਨ ਦਾ ਉਦਘਾਟਨ ਕੀਤਾ, ਜੋ ਲਗਭਗ 4,900 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਜੋਸਫ਼ ਵਿਜੇ ਦੇ ਨਾਲ ਪੋਰੂਰ ਬਾਈਪਾਸ ਸਟੇਸ਼ਨ ਤੋਂ ਪੂਨਾਮੱਲੀ ਬਾਈਪਾਸ ਤੱਕ ਮੈਟਰੋ ਦੀ ਯਾਤਰਾ ਵੀ ਕੀਤੀ।

ਚੇਨਈ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਈ.ਆਈ.ਟੀ. ਮਦਰਾਸ ਕੈਂਪਸ ਸਥਿਤ 'ਸੁਧਾ ਗੋਪਾਲਕ੍ਰਿਸ਼ਨਨ ਬ੍ਰੇਨ ਸੈਂਟਰ' ਦਾ ਦੌਰਾ ਕੀਤਾ, ਜਿੱਥੇ ਮਾਹਿਰਾਂ ਨੇ ਉਨ੍ਹਾਂ ਨੂੰ ਰਿਸਰਚ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, "ਅੱਜ ਦੇ ਪ੍ਰੋਗਰਾਮ 'ਚ 13,000 ਕਰੋੜ ਰੁਪਏ ਦੇ ਪ੍ਰੋਜੈਕਟ ਸ਼ਾਮਲ ਹਨ। ਕੁਝ ਰੋਜ਼ਾਨਾ ਦੀ ਆਵਾਜਾਈ ਸੁਖਾਲੀ ਬਣਾਉਣਗੇ ਅਤੇ ਕੁਝ ਉਦਯੋਗ ਤੇ ਵਪਾਰ ਨੂੰ ਮਜ਼ਬੂਤ ਕਰਨਗੇ। ਇਹ ਸਾਰੇ ਪ੍ਰੋਜੈਕਟ ਮਿਲ ਕੇ ਤਾਮਿਲਨਾਡੂ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨਗੇ।"

ਤਾਮਿਲਨਾਡੂ ਦੀ ਸਿਆਸੀ ਅਗਵਾਈ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਕਰੁਣਾਨਿਧੀ ਅਤੇ ਜੈਲਲਿਤਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਓ. ਪਨੀਰਸੇਲਵਮ, ਈ. ਪਲਾਨੀਸਵਾਮੀ ਅਤੇ ਐੱਮ. ਕੇ. ਸਟਾਲਿਨ ਨਾਲ ਵੀ ਕੰਮ ਕੀਤਾ। ਸੂਬੇ 'ਚ ਸਰਕਾਰਾਂ ਬਦਲਦੀਆਂ ਰਹੀਆਂ, ਪਰ ਤਾਮਿਲਨਾਡੂ ਦੇ ਵਿਕਾਸ ਦਾ ਉਨ੍ਹਾਂ ਦਾ ਸੰਕਲਪ ਅਟੱਲ ਰਿਹਾ ਅਤੇ ਹੁਣ ਉਹ ਇਹ ਸਫ਼ਰ ਮੁੱਖ ਮੰਤਰੀ ਜੋਸਫ਼ ਵਿਜੇ ਨਾਲ ਅੱਗੇ ਵਧਾ ਰਹੇ ਹਨ।


author

Harpreet SIngh

Content Editor

Related News