''We Will Do It...'', PM ਮੋਦੀ ਨੇ ਦੇਸ਼ ਸੇਵਾ ਦੇ 25 ਸਾਲ ਕੀਤੇ ਪੂਰੇ, ਵਿਕਸਤ ਭਾਰਤ ਲਈ ਦਿੱਤਾ ਨਵਾਂ ਨਾਅਰਾ

Wednesday, Oct 07, 2026 - 11:39 AM (IST)

''We Will Do It...'', PM ਮੋਦੀ ਨੇ ਦੇਸ਼ ਸੇਵਾ ਦੇ 25 ਸਾਲ ਕੀਤੇ ਪੂਰੇ, ਵਿਕਸਤ ਭਾਰਤ ਲਈ ਦਿੱਤਾ ਨਵਾਂ ਨਾਅਰਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ 2047 ਤੱਕ 'ਵਿਕਸਤ ਭਾਰਤ' ਬਣਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ ਅਤੇ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲਾਂ ਦੇ ਸਫ਼ਰ ਨੂੰ ਯਾਦ ਕਰਦਿਆਂ ਕਿਹਾ, "We will do it, we will do it।" ਪ੍ਰਧਾਨ ਮੰਤਰੀ ਨੇ ਰਾਜਧਾਨੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਖੇ ਸਰਕਾਰ ਦੇ ਮੁਖੀ ਵਜੋਂ 25 ਸਾਲ ਦੀ ਨਿਰੰਤਰ ਸੇਵਾ ਪੂਰੀ ਹੋਣ ਦੇ ਮੌਕੇ 'ਤੇ ਆਯੋਜਿਤ "ਸੇਵਾ ਜੋਤੀ" ਸਮਾਗਮ ਵਿੱਚ ਇੱਕ ਭਾਵੁਕ ਬਿਆਨ ਦਿੱਤਾ। ਉਨ੍ਹਾਂ ਨੇ ਉਨ੍ਹਾਂ ਸਾਰੇ ਲੋਕਾਂ ਅਤੇ ਘਟਨਾਵਾਂ ਦਾ ਡੂੰਘਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਯਾਤਰਾ ਨੂੰ ਆਕਾਰ ਦਿੱਤਾ।

ਇਹ ਵੀ ਪੜ੍ਹੋ : 10 ਰੁਪਏ ਮਹਿੰਗਾ ਹੋਵੇਗਾ ਦੁੱਧ! CM ਸ਼ਿਵਕੁਮਾਰ ਲੈ ਸਕਦੇ ਨੇ ਫੈਸਲਾ

ਇਸ ਦੌਰਾਨ ਉਨ੍ਹਾਂ ਨੇ ਚੰਗੇ ਅਤੇ ਔਖੇ ਦੋਵਾਂ ਤਜ਼ਰਬਿਆਂ ਤੋਂ ਸਿੱਖੇ ਸਬਕਾਂ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਅਜਿਹੇ ਵਿਅਕਤੀ ਹਨ, ਜੋ ਆਪਣੀ ਜ਼ਿੰਦਗੀ ਇੱਕ ਮਿਸ਼ਨ ਲਈ ਜੀਉਂਦੇ ਹਨ ਅਤੇ ਉਨ੍ਹਾਂ ਦਾ ਧਰਮ ਆਪਣਾ ਕੰਮ ਕਰਦੇ ਰਹਿਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਦੇਸ਼ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ। ਇਸ ਲਈ ਦੇਸ਼ ਪ੍ਰਤੀ ਮੇਰੀ ਜ਼ਿੰਮੇਵਾਰੀ ਵੀ ਸਭ ਤੋਂ ਵੱਡੀ ਹੈ ਅਤੇ ਮੈਂ ਆਪਣੇ ਦਿਲ ਤੋਂ ਮੰਨਦਾ ਹਾਂ ਕਿ ਦੇਸ਼ ਦੇ ਹਰ ਨਾਗਰਿਕ ਦਾ ਮੇਰੇ 'ਤੇ ਸਭ ਤੋਂ ਵੱਡਾ ਹੱਕ ਹੈ। ਇਹ 25 ਸਾਲਾਂ ਦਾ ਜਨਤਕ ਵਿਸ਼ਵਾਸ, ਇਹ 25 ਸਾਲਾਂ ਦਾ ਤਜਰਬਾ ਇੱਕ ਵੱਡੀ ਪੂੰਜੀ ਹੈ ਅਤੇ ਇਹ ਪੂੰਜੀ ਸਿਰਫ਼ ਮੋਦੀ ਦੀ ਨਹੀਂ ਹੈ, ਇਹ ਪੂੰਜੀ ਦੇਸ਼ ਦੀ ਹੈ।"

ਇਹ ਵੀ ਪੜ੍ਹੋ : ਵੱਡੀ ਖ਼ਬਰ : ਜਲੰਧਰ 'ਚ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News