BRICS ਸੰਸਦੀ ਮੰਚ ਦਾ ਉਦਘਾਟਨ ਕਰਨਗੇ PM ਮੋਦੀ ! 3 ਦਿਨ ਤੱਕ ਚੱਲੇਗਾ ਪ੍ਰੋਗਰਾਮ

Thursday, Oct 15, 2026 - 04:40 PM (IST)

BRICS ਸੰਸਦੀ ਮੰਚ ਦਾ ਉਦਘਾਟਨ ਕਰਨਗੇ PM ਮੋਦੀ ! 3 ਦਿਨ ਤੱਕ ਚੱਲੇਗਾ ਪ੍ਰੋਗਰਾਮ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੀ ਮੇਜ਼ਬਾਨੀ ਵਿਚ ਇਸ ਮਹੀਨੇ ਦੇ ਅੰਤ ’ਚ ਆਯੋਜਿਤ ਹੋਣ ਵਾਲੇ 12ਵੇਂ ਬ੍ਰਿਕਸ ਸੰਸਦੀ ਮੰਚ ਦਾ ਉਦਘਾਟਨ ਕਰਨਗੇ। ਲੋਕ ਸਭਾ ਸਕੱਤਰੇਤ ਨੇ ਬੁੱਧਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ 26 ਅਕਤੂਬਰ ਨੂੰ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿਚ ਇਸ ਬਹੁ-ਪੱਖੀ ਪ੍ਰੋਗਰਾਮ ਦਾ ਉਦਘਾਟਨ ਕਰਨਗੇ। 

3 ਦਿਨਾ ਇਹ ਪ੍ਰੋਗਰਾਮ 25 ਅਕਤੂਬਰ ਤੋਂ ਸ਼ੁਰੂ ਹੋਵੇਗਾ ਅਤੇ ਇਕ ਸਾਂਝੇ ਬਿਆਨ ਨਾਲ ਸਮਾਪਤ ਹੋਵੇਗਾ। ਬ੍ਰਿਕਸ ਸੰਸਦੀ ਮੰਚ ਦੀ ਇਹ ਮੀਟਿੰਗ ਪਿਛਲੇ ਮਹੀਨੇ ਇੱਥੇ ਆਯੋਜਿਤ ਬ੍ਰਿਕਸ ਸਿਖ਼ਰ ਸੰਮੇਲਨ ਤੋਂ ਕੁਝ ਹੀ ਸਮੇਂ ਬਾਅਦ ਹੋ ਰਹੀ ਹੈ।


author

Harpreet SIngh

Content Editor

Related News