ਹਿਮਾਚਲ ''ਚ ਆਸਥਾ ਦੇ ਨਾਂ ''ਤੇ ਬੁਜ਼ੁਰਗ ਔਰਤ ਨਾਲ ਹੋਈ ਬਦਸਲੂਕੀ, ਵੀਡੀਓ ਵਾਇਰਲ

Saturday, Nov 09, 2019 - 09:38 PM (IST)

ਹਿਮਾਚਲ ''ਚ ਆਸਥਾ ਦੇ ਨਾਂ ''ਤੇ ਬੁਜ਼ੁਰਗ ਔਰਤ ਨਾਲ ਹੋਈ ਬਦਸਲੂਕੀ, ਵੀਡੀਓ ਵਾਇਰਲ

ਸਰਕਾਘਾਟ — ਧਰਮ ਅਤੇ ਆਸਥਾ ਦੇ ਨਾਂ 'ਤੇ ਬੁਜ਼ੁਰਗ ਔਰਤ ਨਾਲ ਅਜਿਹੀ ਬਦਸਲੂਕੀ ਕੀਤੀ, ਜਿਸ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਜਾਦੂ ਟੁਣਾ ਕਰਨ ਦਾ ਦੋਸ਼ ਲਗਾਉਂਦੇ ਹੋਏ 81 ਸਾਲਾ ਇਕ ਬੁਜ਼ੁਰਗ ਔਰਤ ਦੇ ਵਾਲ ਕੱਟ ਕੇ ਉਸ ਦੇ ਚਿਹਰੇ 'ਤੇ ਕਾਲਖ ਮੱਲ ਦਿੱਤੀ ਗਈ ਅਤੇ ਗਲੇ 'ਚ ਜੂਤੀਆਂ ਦੀ ਮਾਲਾ ਪਹਿਨਾ ਕੇ ਦੇਵਤਾ ਦੇ ਰੱਥ ਅੱਗੇ ਘਸੀਟਿਆ ਗਿਆ। ਬੁਜ਼ੁਰਗ ਔਰਤ ਛੱਡਣ ਦੀ ਅਪੀਲ ਕਰਦੀ ਰਹੀ ਪਰ ਧਰਮ ਦੇ ਠੇਕੇਦਾਰਾਂ ਨੇ ਉਸ ਦੀ ਇਕ ਨਾ ਸੁਣੀ। ਇੰਨਾਂ ਹੀ ਨਹੀਂ ਪਿੰਡ ਵਾਲਿਆਂ ਨੇ ਇਸ ਦੀ ਵੀਡੀਆ ਵੀ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ, ਜਿਵੇਂ ਉਨ੍ਹਾਂ ਨੇ ਕੋਈ ਬਹਾਦਰੀ ਦਾ ਕੰਮ ਕੀਤਾ ਹੋਵੇ। ਇਹ ਮਾਮਲਾ ਮੰਡੀ ਜ਼ਿਲੇ ਦੇ ਸਰਕਾਘਾਟ ਉਪ ਮੰਡਲ ਦੀ ਗ੍ਰਾਮ ਪੰਚਾਇਤ ਗਾਹਰ ਦਾ ਹੈ। ਉਧਰ ਮਾਮਲਾ ਨੋਟਿਸ 'ਚ ਆਉਣ ਤੋਂ ਬਾਅਦ ਐਸ.ਪੀ. ਮੰਡੀ ਗੁਰੂਦੇਵ ਸ਼ਰਮਾ ਨੇ ਡੀ.ਐੱਸ.ਪੀ. ਸਰਕਾਘਾਟ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।


author

Inder Prajapati

Content Editor

Related News