LAC ''ਤੇ ਚੀਨ ਨੇ ਬਣਾਏ ਫੌਜੀ ਅੱਡਿਆਂ ਵਰਗੇ ਪਿੰਡ, ਖਰਚੀ ਵੱਡੀ ਰਕਮ

Saturday, Oct 14, 2023 - 07:58 PM (IST)

LAC ''ਤੇ ਚੀਨ ਨੇ ਬਣਾਏ ਫੌਜੀ ਅੱਡਿਆਂ ਵਰਗੇ ਪਿੰਡ, ਖਰਚੀ ਵੱਡੀ ਰਕਮ

ਨਵੀਂ ਦਿੱਲੀ : ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ LAC ਦੇ ਦੂਜੇ ਪਾਸੇ ਚੀਨੀ ਫੌਜ ਨੇ ਪਿੰਡ ਵਸਾਉਣ ਦੇ ਨਾਂ 'ਤੇ ਫੌਜੀ ਅੱਡੇ ਬਣਾ ਰਹੀ ਹੈ। ਇਨ੍ਹਾਂ ਪਿੰਡਾਂ ਦਾ ਇਨਫ੍ਰਾਸਟ੍ਰਕਚਰ ਇਸ ਤਰਾਂ ਬਣਾਇਆ ਜਾ ਰਿਹਾ ਹੈ ਕਿ ਲੋੜ ਪੈਣ 'ਤੇ ਇਨ੍ਹਾਂ ਨੂੰ ਫੌਜੀ ਅੱਡਿਆਂ ਦੇ ਤੌਰ 'ਤੇ ਵਰਤਿਆ ਜਾ ਸਕੇ। ਪਿੰਡਾਂ 'ਚ ਬਣਾਏ ਗਏ ਵਾਚ ਟਾਵਰ, ਵੱਡੇ ਵੇਅਰਹਾਉਸ ਅਤੇ ਕੰਕਰੀਟ ਦੇ ਢਾਂਚੇ ਤਾਂ ਇਹੀ ਇਸ਼ਾਰਾ ਕਰਦੇ ਹਨ। 

ਇਹ ਵੀ ਪੜ੍ਹੋ- ਨਸ਼ਿਆ ਖ਼ਿਲਾਫ਼ ਜੰਗ 'ਚ ਅੰਮ੍ਰਿਤਸਰ CP ਦੀ ਪਹਿਲਕਦਮੀ, 40 ਹਜ਼ਾਰ ਵਿਦਿਆਰਥੀਆਂ ਨਾਲ ਚਲਾਉਣਗੇ ਵੱਡੀ ਮੁਹਿੰਮ

LAC ਦੀ ਰੱਖਿਆ ਨਾਲ ਸਬੰਧਿਤ ਸੁਰੱਖਿਆ ਏਜੰਸੀਆਂ ਨੇ ਇਸ ਬਾਰੇ ਕੇਂਦਰ ਸਰਕਾਰ ਨੂੰ ਪੂਰੀ ਜਾਣਕਾਰੀ ਦੇ ਦਿੱਤੀ ਹੈ। ਸੂਤਰਾਂ ਮੁਤਾਬਕ ਚੀਨ ਨੇ 3,488 ਕਿਲੋਮੀਟਰ ਲੰਬੀ LAC ਕੋਲ ਸ਼ਿਆਓਕਾਂਗ ਨਾਂ ਨਾਲ 628 ਪਿੰਡ ਵਸਾ ਲਏ ਹਨ। ਸੁਰੱਖਿਆ ਏਜੰਸੀਆਂ ਦੀ ਜਾਣਕਾਰੀ ਮੁਤਾਬਕ ਚੀਨ ਨੇ ਨਵੇਂ ਪਿੰਡ ਵਸਾਉਣ ਲਈ 30 ਅਰਬ ਯੁਆਨ, ਭਾਵ 34,000 ਕਰੋੜ ਰੁਪਏ ਖਰਚ ਕੀਤਾ ਹੈ। ਇਸ ਤੋਂ ਇਲਾਵਾ ਇਨ੍ਹਾਂ ਪਿੰਡਾਂ'ਚ ਰਹਿਣ ਵਾਲੇ ਲੋਕਾਂ ਨੂੰ 55,000 ਤੋਂ 85,000 ਰੁਪਏ ਸਾਲਾਨਾ ਵਿਸ਼ੇਸ਼ ਸਬਸਿਡੀ ਵੀ ਦਿੱਤੀ ਜਾ ਰਹੀ ਹੈ। 

ਇਹ ਵੀ ਪੜ੍ਹੋ-  4 ਸਾਲਾ ਬੱਚੇ ਦੀ ਮੌਤ 'ਤੇ ਹਸਪਤਾਲ 'ਚ ਹੰਗਾਮਾ, ਹਿਰਾਸਤ 'ਚ ਲਏ ਚਾਚਾ ਤੇ ਮਾਮਾ, ਜਾਣੋ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News