ਦੂਜੇ ਮਰਦ ਨਾਲ ਸਬੰਧ ਰੱਖਣ ਦੀ ਸਜ਼ਾ, ਪਤੀ ਨੂੰ ਮੋਢਿਆਂ ''ਤੇ ਬਿਠਾ ਕੇ ਘੁਮਾਉਣ ਪਿਆ

Sunday, Apr 14, 2019 - 09:48 AM (IST)

ਦੂਜੇ ਮਰਦ ਨਾਲ ਸਬੰਧ ਰੱਖਣ ਦੀ ਸਜ਼ਾ, ਪਤੀ ਨੂੰ ਮੋਢਿਆਂ ''ਤੇ ਬਿਠਾ ਕੇ ਘੁਮਾਉਣ ਪਿਆ

ਝਬੂਆ-ਮੱਧ ਪ੍ਰਦੇਸ਼ ਦੇ ਝਬੂਆ ਜ਼ਿਲਾ ਮੁੱਖ ਦਫਤਰ ਤੋਂ ਲਗਭਗ 40 ਕਿਲੋਮੀਟਰ ਦੂਰ ਥਾਂਦਲਾ ਥਾਣੇ ਅਧੀਨ ਆਉਂਦੇ ਇਕ ਪਿੰਡ 'ਚ ਵਿਆਹ ਤੋਂ ਬਾਅਦ ਗੈਰ-ਮਰਦ ਨਾਲ ਪ੍ਰੇਮ ਸਬੰਧਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਦਿੱਤੀ ਸਜ਼ਾ ਕਾਰਨ ਇਕ ਆਦਿਵਾਸੀ ਵਿਆਹੁਤਾ ਔਰਤ ਨੂੰ ਕਥਿਤ ਤੌਰ 'ਤੇ ਆਪਣੇ ਪਤੀ ਨੂੰ ਮੋਢਿਆਂ 'ਤੇ ਬਿਠਾ ਕੇ ਪੂਰੇ ਪਿੰਡ 'ਚ ਘੁਮਾਉਣਾ ਪਿਆ । ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ 'ਤੇ ਪ੍ਰਸ਼ਾਸਨ ਹਰਕਤ ਵਿਚ ਆਇਆ ਤੇ ਅਧਿਕਾਰੀ ਮਾਮਲੇ ਦੀ ਜਾਂਚ ਲਈ ਪਿੰਡ ਵਿਚ ਪਹੁੰਚੇ।

ਐੱਸ. ਐੱਸ. ਪੀ. ਵਿਨੀਤ ਜੈਨ ਨੇ ਕਿਹਾ ਕਿ ਦੇਵੀ ਪਿੰਡ ਦੀ ਇਹ ਘਟਨਾ ਸਾਹਮਣੇ ਆਈ ਹੈ, ਜਿਸ 'ਚ ਪਿੰਡ ਦੇ ਲੋਕਾਂ ਨੇ ਇਕ ਔਰਤ ਦਾ ਅਨਾਦਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਦੀ ਜਾਂਚ ਕਰ ਕੇ ਅਸੀਂ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕਰਾਂਗੇ।

ਦੱਸ ਦੇਈਏ ਕਿ ਔਰਤ ਦੇ ਕਥਿਤ ਤੌਰ 'ਤੇ ਕਿਸੇ ਹੋਰ ਮਰਦ ਨਾਲ ਪ੍ਰੇਮ ਸਬੰਧ ਹੋਣ 'ਤੇ ਉਸ ਦੇ ਸਹੁਰੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਜ਼ਾ ਸੁਣਾਈ, ਜਿਸ ਕਾਰਨ ਔਰਤ ਨੂੰ ਆਪਣੇ ਪਤੀ ਨੂੰ ਮੋਢਿਆਂ 'ਤੇ ਬਿਠਾ ਕੇ ਘੁਮਾਉਣਾ ਪਿਆ। ਓਧਰ ਭਾਜਪਾ ਨੇ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ. ਈ. ਓ.) ਨੂੰ ਪੱਤਰ ਲਿਖ ਕੇ ਕਿਹਾ ਕਿ ਚੈਨਲ ਤੋਂ 'ਡਾਕੂਮੈਂਟਰੀ ਸਮੱਗਰੀ' ਨੂੰ ਹਟਾ ਦਿੱਤਾ ਗਿਆ ਹੈ।


author

Iqbalkaur

Content Editor

Related News