ਸਾਬਰਮਤੀ ਨਦੀ ਨੂੰ ਸਾਫ ਕਰਨ ਦੀ ਮੁਹਿੰਮ ਸ਼ੁਰੂ, ਸੀ. ਐੱਮ. ਰੂਪਾਨੀ ਨੇ ਵੀ ਲਿਆ ਹਿੱਸਾ

06/05/2019 5:01:59 PM

ਅਹਿਮਦਾਬਾਦ (ਭਾਸ਼ਾ)— ਵਿਸ਼ਵ ਵਾਤਾਵਰਣ ਦਿਵਸ ਮੌਕੇ 'ਤੇ ਬੁੱਧਵਾਰ ਨੂੰ ਦੂਸ਼ਿਤ ਸਾਬਰਮਤੀ ਨਦੀ ਨੂੰ ਸਾਫ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਰਾਸ਼ਟਰੀ ਜਲ ਗੁਣਵੱਤਾ ਪ੍ਰੋਗਰਾਮ ਤਹਿਤ ਸਾਬਰਮਤੀ ਨਦੀ ਨੂੰ ਦੇਸ਼ ਦੀਆਂ ਸਭ ਤੋਂ ਦੂਸ਼ਿਤ ਨਦੀਆਂ 'ਚੋਂ ਇਕ ਗਿਣਿਆ ਜਾਂਦਾ ਹੈ। 'ਸਵੱਛ ਸਾਬਰਮਤੀ ਮਹਾ ਮੁਹਿੰਮ' ਦੀ ਸ਼ੁਰੂਆਤ ਗੁਜਰਾਤ ਦੇ ਸੀ. ਐੱਮ. ਵਿਜੇ ਰੂਪਾਨੀ ਵਲੋਂ ਕੀਤੀ ਗਈ। ਇਹ ਮੁਹਿੰਮ 9 ਜੂਨ ਤਕ ਚੱਲੇਗੀ। ਰੂਪਾਨੀ ਨੇ ਨਦੀ ਤਲ ਦੇ ਇਕ ਹਿੱਸੇ ਨੂੰ ਸਾਫ ਕਰਨ ਵਿਚ ਹਿੱਸਾ ਵੀ ਲਿਆ। ਅਹਿਮਦਾਬਾਦ ਨਗਰ ਨਿਗਮ ਦੀ ਪਹਿਲ ਤਹਿਤ ਸਵੱਛਤਾ ਮੁਹਿੰਮ ਵਿਚ ਹਿੱਸਾ ਲੈਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬਾਹਰ ਆਏ ਹਨ। 


ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਅਸੀਂ ਸਾਬਰਮਤੀ ਸਵੱਛਤਾ ਮੁਹਿੰਮ ਸ਼ੁਰੂ ਕੀਤੀ ਹੈ। ਸਾਬਰਮਤੀ ਇਕ ਇਤਿਹਾਸਕ ਨਦੀ ਹੈ ਅਤੇ ਅਜਿਹੀ ਮੁਹਿੰਮ ਕਈ ਸਾਲਾਂ ਵਿਚ ਪਹਿਲੀ ਵਾਰ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਬਰਮਤੀ ਨਦੀ ਮਾਨਸੂਨ ਤੋਂ ਬਾਅਦ ਇਕ ਸਾਫ ਨਦੀ ਦੇ ਤੌਰ 'ਤੇ ਵਗੇਗੀ। ਰੂਪਾਨੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਹਿੰਮ 'ਚ ਹਿੱਸਾ ਲੈਣ। ਇਹ ਨਦੀ ਗੁਜਰਾਤ ਵਿਚ 3 ਸਭ ਤੋਂ ਦੂਸ਼ਿਤ ਨਦੀਆਂ ਵਿਚੋਂ ਇਕ ਹੈ। ਅਹਿਮਦਾਬਾਦ ਨਗਰ ਕਮਿਸ਼ਨਰ ਵਿਜੇ ਨਹਿਰਾ ਨੇ ਟਵੀਟ ਕੀਤਾ, ''ਅਹਿਮਦਾਬਾਦ ਵਿਚ ਅੱਜ ਜੋ ਹੋ ਰਿਹਾ ਹੈ, ਉਸ ਨੂੰ ਸਮਝਾਉਣ ਲਈ ਸ਼ਬਦ ਨਹੀਂ ਹਨ। ਸਾਬਰਮਤੀ ਨੂੰ ਸਾਫ ਕਰਨ ਲਈ ਸ਼ਹਿਰ ਇਕਜੁਟ ਹੋ ਗਿਆ ਹੈ।''


Tanu

Content Editor

Related News