''ਮਾਂ ਤੋਂ ਬਸ ਮਾਂ ਹੋਤੀ ਹੈ'', ਇਸ ਔਰਤ ਦੀ ਕਹਾਣੀ ਪੜ੍ਹ ਕੇ ਤੁਹਾਡੀਆਂ ਵੀ ਅੱਖਾਂ ''ਚ ਆ ਜਾਣਗੇ ਹੰਝੂ

Wednesday, Jun 14, 2017 - 04:29 PM (IST)

''ਮਾਂ ਤੋਂ ਬਸ ਮਾਂ ਹੋਤੀ ਹੈ'', ਇਸ ਔਰਤ ਦੀ ਕਹਾਣੀ ਪੜ੍ਹ ਕੇ ਤੁਹਾਡੀਆਂ ਵੀ ਅੱਖਾਂ ''ਚ ਆ ਜਾਣਗੇ ਹੰਝੂ

ਸਵੀਡਨ/ਨਾਸਿਕ— ਕਹਿੰਦੇ ਨੇ ਮਾਂ ਤਾਂ ਮਾਂ ਹੀ ਹੁੰਦੀ ਹੈ, ਫਿਰ ਚਾਹੇ ਉਹ ਅੱਖਾਂ ਤੋਂ ਕਿੰਨੀ ਵੀ ਦੂਰ ਕਿਉਂ ਨਾ ਹੋਵੇ। ਕੁਝ ਅਜਿਹੀ ਹੀ ਕਹਾਣੀ ਹੈ ਸਵੀਡਨ ਦੀ ਇਕ ਜੈਜ਼ ਗਾਇਕਾ ਵਿਦਿਆ ਲਿਸਲਾਟ ਦੀ, ਜੋ ਕਿ ਬਚਪਨ 'ਚ ਆਪਣੀ ਮਾਂ ਤੋਂ ਵਿਛੜ ਗਈ ਸੀ। ਤਕਰੀਬਨ 39 ਸਾਲ ਬਾਅਦ ਉਹ ਆਪਣੀ ਮਾਂ ਨੂੰ ਮਹਾਰਾਸ਼ਟਰ ਦੇ ਨਾਸਿਕ ਜਾ ਕੇ ਮਿਲੀ। ਸਵੀਡਨ ਤੋਂ ਲੈ ਕੇ ਭਾਰਤ ਆਉਣ ਅਤੇ ਆਪਣੀ ਮਾਂ ਦੀ ਭਾਲ ਕਰਨ ਦਾ ਉਸ ਦਾ ਸਫਰ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਜਦੋਂ ਵਿਦਿਆ 3 ਸਾਲ ਦੀ ਸੀ ਤਾਂ ਇਕ ਸਵੀਡਨ ਜੋੜੇ ਨੇ ਉਸ ਨੂੰ ਗੋਦ ਲੈ ਲਿਆ ਸੀ। ਉਹ ਉਸ ਨੂੰ ਨਾਸਿਕ ਤੋਂ ਸਵੀਡਨ ਲੈ ਆਏ। ਸਵੀਡਨ 'ਚ ਹੀ ਉਸ ਦਾ ਪਾਲਣ-ਪੋਸ਼ਣ ਹੋਇਆ, ਜਦੋਂ ਉਹ 10 ਸਾਲ ਦੀ ਹੋਈ ਤਾਂ ਉਨ੍ਹਾਂ ਦੇ ਸਵੀਡਨ ਮਾਤਾ-ਪਿਤਾ ਦਾ ਤਲਾਹ ਹੋ ਗਿਆ। ਇਸ ਤੋਂ ਬਾਅਦ ਉਹ ਆਪਣੀ ਸਵੀਡਨ ਮਾਂ ਨਾਲ ਹੀ ਰਹਿਣ ਲੱਗੀ। 
ਸਵੀਡਨ ਮਾਂ ਨੇ ਉਸ ਨੂੰ ਉਸ ਦੀ ਅਸਲੀ ਮਾਂ ਬਾਰੇ ਦੱਸਿਆ ਸੀ ਅਤੇ ਕਿਹਾ ਕਿ ਅਸੀਂ ਉਸ ਨੂੰ ਗੋਦ ਲਿਆ ਸੀ। ਮਾਤਾ-ਪਿਤਾ ਤੋਂ ਵੱਖ ਹੋ ਜਾਣ ਤੋਂ ਬਾਅਦ ਵਿਦਿਆ ਆਪਣੀ ਮਾਂ ਬਾਰੇ ਸੋਚਣ ਲੱਗੀ, ਜਿਸ ਨੂੰ ਉਸ ਨੇ ਜਨਮ ਦਿੱਤਾ। ਉਸ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਸੀ ਕਿ ਉਹ ਇਕ ਦਿਨ ਆਪਣੀ ਅਸਲੀ ਮਾਂ ਨੂੰ ਜ਼ਰੂਰ ਮਿਲੇਗੀ। ਮਹਜ 15 ਸਾਲ ਦੀ ਉਮਰ ਵਿਚ ਉਸ ਨੂੰ ਆਪਣੀ ਮਾਂ ਦੀ ਲਿਖੀ ਚਿੱਠੀ ਮਿਲੀ। ਇਸ ਚਿੱਠੀ ਵਿਚ ਮਾਂ ਨੇ ਵਿਦਿਆ ਬਾਰੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕੀਤਾ, ਜਿਸ ਨੂੰ ਪੜ੍ਹ ਕੇ ਵਿਦਿਆ ਆਪਣੀ ਮਾਂ ਨੂੰ ਮਿਲਣ ਲਈ ਹੋਰ ਵੀ ਬੇਚੈਨ ਹੋ ਗਈ।
ਵਿਦਿਆ ਦੀ ਇਹ ਹੀ ਬੇਚੈਨੀ ਉਸ ਨੂੰ ਨੇਪਾਲ ਲੈ ਆਈ। ਨੇਪਾਲ ਭਾਰਤ ਦੇ ਗੁਆਂਢ 'ਚ ਹੈ, ਇਸ ਲਈ ਉਸ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੇਪਾਲ 'ਚ ਕੰਮ ਸ਼ੁਰੂ ਕਰ ਦਿੱਤਾ। 
2015 'ਚ ਉਹ ਆਪਣੀ ਮਾਂ ਦੀ ਭਾਲ 'ਚ ਪੁਣੇ ਦੇ ਉਸ ਆਸ਼ਰਮ 'ਚ ਗਈ, ਜਿੱਥੋਂ ਉਸ ਨੂੰ ਗੋਦ ਲਿਆ ਗਿਆ ਸੀ ਪਰ ਇੱਥੇ ਉਸ ਨੂੰ ਮਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਅਤੇ ਉਹ ਖਾਲੀ ਹੱਥ ਸਵੀਡਨ ਵਾਪਸ ਪਰਤ ਗਈ। ਸਵੀਡਨ ਆਉਣ ਦੇ ਕੁਝ ਸਮੇਂ ਬਾਅਦ ਵਿਦਿਆ, ਅੰਜਲੀ ਪਵਾਰ ਦੇ ਸੰਪਰਕ 'ਚ ਆਈ, ਜੋ ਕਿ ਚਾਈਲਡ ਟ੍ਰੈਫਿਕਿੰਗ (ਬੱਚਿਆਂ ਦੀ ਤਸਕਰੀ) ਵਿਰੁੱਧ ਕੰਮ ਕਰਦੀ ਹੈ। ਅੰਜਲੀ ਨੇ ਉਸ ਦੀ ਮਾਂ ਦੀਆਂ ਤਸਵੀਰਾਂ ਲੱਭਣ 'ਚ ਵਿਦਿਆ ਦੀ ਮਦਦ ਕੀਤੀ। ਇਸ ਤੋਂ ਬਾਅਦ ਵਿਦਿਆ ਨੂੰ ਫੇਸਬੁੱਕ ਵੀਡੀਓ ਚੈਟ 'ਤੇ ਆਪਣੀ ਮਾਂ ਵਲੋਂ ਵੀਡੀਓ ਕਾਲ ਆਈ। ਇਸ ਤੋਂ ਬਾਅਦ ਵਿਦਿਆ ਇਕ ਵਾਰ ਫਿਰ ਭਾਰਤ ਆਈ ਅਤੇ ਨਾਸਿਕ 'ਚ ਉਸ ਨੇ ਆਪਣੀ ਮਾਂ ਨੂੰ ਲੱਭ ਲਿਆ। ਮਾਂ ਨੂੰ ਮਿਲਣ ਤੋਂ ਬਾਅਦ ਵਿਦਿਆ ਵਾਪਸ ਸਵੀਡਨ ਗਈ। ਹੁਣ ਉਹ ਆਪਣੀ ਮਾਂ ਨੂੰ ਹੋਰ ਨੇੜੇ ਤੋਂ ਜਾਣਨ ਲਈ ਹਿੰਦੀ ਭਾਸ਼ਾ ਸਿੱਖ ਰਹੀ ਹੈ। ਵਿਦਿਆ ਉੱਥੋਂ ਹੀ ਆਪਣੀ ਮਾਂ ਨਾਲ ਵੀਡੀਓ ਚੈਟ ਕਰਦੀ ਹੈ। ਵਿਦਿਆ ਦੀ ਅਸਲੀ ਮਾਂ ਮਿਲਣ ਦੀ ਖਬਰ ਤੋਂ ਉਸ ਦੇ ਸਵੀਡਨ ਮਾਤਾ-ਪਿਤਾ ਵੀ ਖੁਸ਼ ਹਨ। 


Related News