ਭੋਪਾਲ ''ਚ ਔਰਤ ਦੀ ਕੋਰੋਨਾ ਨਾਲ ਨਹੀਂ ਸਗੋਂ ਬਲੈਕ ਫੰਗਸ ਨਾਲ ਹੋਈ ਮੌਤ
Friday, Feb 11, 2022 - 01:31 PM (IST)
ਭੋਪਾਲ (ਵਾਰਤਾ)- ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਕਿਹਾ ਕਿ ਭੋਪਾਲ 'ਚ ਵਿਦਿਸ਼ਾ ਵਾਸੀ ਇਕ ਔਰਤ ਦੀ ਮੌਤ ਕੋਰੋਨਾ ਨਾਲ ਨਹੀਂ ਸਗੋਂ ਬਲੈਕ ਫੰਗਸ ਦੀ ਬੀਮਾਰੀ ਕਾਰਨ ਹੋਈ ਹੈ। ਡਾ. ਮਿਸ਼ਰਾ ਨੇ ਚਰਚਾ 'ਚ ਕਿਹਾ ਕਿ ਭੋਪਾਲ 'ਚ ਵਿਦਿਸ਼ਾ ਵਾਸੀ ਔਰਤ ਦੀ ਮੌਤ ਕੋਰੋਨਾ ਨਾਲ ਨਹੀਂ ਸਗੋਂ ਫਲੈਕ ਫੰਗਸ ਨਾਲ ਹੋਈ ਹੈ।
ਦੋਹਾਂ ਨੂੰ ਆਪਸ 'ਚ ਜੋੜਨ ਨਾਲ ਭਰਮ ਦੀ ਸਥਿਤੀ ਬਣਦੀ ਹੈ, ਜੋ ਡਰ ਦਾ ਕਾਰਨ ਬਣ ਸਕਦੀ ਹੈ। ਭੋਪਾਲ ਦੇ ਹਮੀਦੀਆ ਹਸਪਤਾਲ 'ਚ ਕੱਲ ਯਾਨੀ ਵੀਰਵਾਰ ਨੂੰ ਇਕ ਔਰਤ ਦੀ ਬਲੈਕ ਫੰਗਸ ਕਾਰਨ ਮੌਤ ਹੋ ਗਈ ਸੀ। ਔਰਤ ਨੂੰ ਵਿਦਿਸ਼ਾ ਤੋਂ ਭੋਪਾਲ ਰੈਫ਼ਰ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ