ਓਡੀਸ਼ਾ ਦੇ ਵਿਧਾਇਕ ਦਾ ਵੀਡੀਓ ਵਾਇਰਲ, ਸਮਰਥਕਾਂ ਨੇ ਚੁੱਕ ਕੇ ਪਾਰ ਕਰਵਾਇਆ ਚਿੱਕੜ

Thursday, Jul 13, 2017 - 12:31 PM (IST)

ਓਡੀਸ਼ਾ ਦੇ ਵਿਧਾਇਕ ਦਾ ਵੀਡੀਓ ਵਾਇਰਲ, ਸਮਰਥਕਾਂ ਨੇ ਚੁੱਕ ਕੇ ਪਾਰ ਕਰਵਾਇਆ ਚਿੱਕੜ

ਓਡੀਸ਼ਾ— ਇੱਥੋਂ ਦੇ ਮਲਕਾਨਗਿਰੀ ਜ਼ਿਲੇ ਦੇ ਬੀ.ਜੇ.ਡੀ. ਵਿਧਾਇਕ ਬਾਲਭੱਦਰ ਮਾਝੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਗੋਦ 'ਚ ਚੁੱਕ ਕੇ ਚਿੱਕੜ ਨਾਲ ਭਰੇ ਇਕ ਇਲਾਕੇ ਨੂੰ ਪਾਰ ਕਰਵਾਉਂਦੇ ਨਜ਼ਰ ਆ ਰਹੇ ਹਨ। ਵਿਧਾਇਕ ਜ਼ਿਲੇ ਦੇ ਮੋਤੂ ਇਲਾਕੇ ਦੀਆਂ ਕੁਝ ਪੰਚਾਇਤਾਂ 'ਚ ਚੱਲ ਰਹੀ ਕਲਿਆਣਕਾਰੀ ਯੋਜਨਾਵਾਂ ਦਾ ਜਾਇਜ਼ਾ ਲੈਣ ਪੁੱਜੇ ਸਨ। 

 

ਵੀਡੀਓ 'ਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਰਾਜਨੇਤਾ ਨੇ ਸਫੇਦ ਰੰਗ ਦੀ ਪੈਂਟ ਪਾਈ ਹੈ ਅਤੇ ਉਨ੍ਹਾਂ ਦੇ ਬੂਟ ਵੀ ਸਫੇਦ ਰੰਗ ਦੇ ਹਨ। ਉਨ੍ਹਾਂ ਦੇ 2 ਸਮਰਥਕ ਉਨ੍ਹਾਂ ਨੂੰ ਗੋਦ 'ਚ ਚੁੱਕ ਕੇ ਪਾਣੀ ਤੋਂ ਪਾਰ ਲੈ ਗਏ। ਘਟਨਾ ਤੋਂ ਬਾਅਦ ਮਾਝੀ ਨੇ ਕਿਹਾ, ਇਹ ਸਮਰਥਕਾਂ ਦੇ ਮਨ 'ਚ ਉਮੜਦਾ ਪਿਆਰ ਸੀ, ਜਿਸ ਕਾਰਨ ਉਨ੍ਹਾਂ ਨੇ ਅਜਿਹਾ ਕੀਤਾ। ਉਹ ਮੈਨੂੰ ਇਸ ਤਰ੍ਹਾਂ ਚੁੱਕ ਕੇ ਅਤੇ ਪਾਣੀ ਤੋਂ ਪਾਰ ਕਰਵਾ ਕੇ ਬੇਹੱਦ ਖੁਸ਼ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਉਨ੍ਹਾਂ ਚੁੱਕ ਕੇ ਪਾਣੀ ਪਾਰ ਕਰਵਾਉਣ ਲਈ ਮਜ਼ਬੂਰ ਨਹੀਂ ਕੀਤਾ ਸੀ।


Related News