ਛੋਟੀ ਭੈਣ ਨੂੰ ਸਕੂਲੋਂ ਲਿਆ ਕੇ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Thursday, Aug 14, 2025 - 11:49 AM (IST)

ਖੰਨਾ (ਬਿਪਨ): ਖੰਨਾ ਵਿਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਯੋਗੇਸ਼ ਮਲਿਕ ਉਰਫ਼ ਲੱਕੀ (17) ਵਾਸੀ ਵਿਨੋਦ ਨਗਰ, ਖੰਨਾ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੂਆ ਸੁਮਨ ਪਾਲ ਨੇ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਦਫ਼ਤਰ ਤੋਂ ਲੰਚ ਕਰਨ ਲਈ ਘਰ ਆਈ ਸੀ। ਉਸ ਨੂੰ ਛੱਡਣ ਤੋਂ ਬਾਅਦ ਯੋਗੇਸ਼ ਆਪਣੀ ਛੋਟੀ ਭੈਣ ਨੂੰ ਲੈਣ ਸਕੂਲ ਗਿਆ। ਵਾਪਸ ਆ ਕੇ ਯੋਗੇਸ਼ ਆਪਣੇ ਕਮਰੇ ਵਿਚ ਚਲਾ ਗਿਆ। ਸ਼ਾਮ ਨੂੰ ਵੇਖਿਆ ਤਾਂ ਉਹ ਪੱਖੇ ਨਾਲ ਲਟਕ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਤਿਉਹਾਰਾਂ ਦਰਮਿਆਨ ਸਮੂਹਿਕ ਛੁੱਟੀਆਂ 'ਚ ਵਾਧਾ!
ਗੁਆਂਢੀ ਰਾਮ ਦਿੱਤ ਨੇ ਦੱਸਿਆ ਕਿ ਯੋਗੇਸ਼ ਨੇ ਕਦੇ ਕਿਸੇ ਨਾਲ ਇਹ ਗੱਲ ਨਹੀਂ ਕੀਤੀ ਕਿ ਉਸ ਨੂੰ ਕੋਈ ਸਮੱਸਿਆ ਹੈ। ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਉਸ ਨੇ ਇਹ ਕਦਮ ਚੁੱਕਿਆ। ਉਸ ਦੇ ਪਿਤਾ ਵਿਨੋਦ ਮਲਿਕ ਆਟੋ ਚਲਾਉਣ ਦੇ ਨਾਲ-ਨਾਲ ਕਰਿਆਨੇ ਦੀ ਦੁਕਾਨ ਵੀ ਕਰਦੇ ਹਨ। ਪਸ਼ੂ ਵੀ ਪਾਲੇ ਹੋਏ ਹਨ। ਯੋਗੇਸ਼ ਦੀ 13 ਸਾਲ ਦੀ ਭੈਣ ਅਤੇ 7 ਸਾਲ ਦਾ ਭਰਾ ਵੀ ਹੈ। ਛੋਟਾ ਭਰਾ ਜਦੋਂ ਕਮਰੇ ਵਿਚ ਵੇਖਣ ਗਿਆ ਤਾਂ ਯੋਗੇਸ਼ ਪੱਖੇ ਨਾਲ ਲਟਕ ਰਿਹਾ ਸੀ। ਇਸੀ ਸਬੰਧੀ ਸਿਵਲ ਹਸਪਤਾਲ ਦੀ ਡਾ. ਫ੍ਰੈਂਕੀ ਨੇ ਦੱਸਿਆ ਕਿ ਉਨ੍ਹਾਂ ਕੋਲ ਯੋਗੇਸ਼ ਨੂੰ ਮ੍ਰਿਤ ਅਵਸਥਾ ਵਿਚ ਲਿਆਂਦਾ ਗਿਆ ਸੀ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸਿਟੀ ਥਾਣਾ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8