ਭੇਦਭਾਵ ਕਰਨ ਦੇ ਦੋਸ਼ ’ਚ ਮੁੰਬਈ ਪੁਲਸ ਨੇ ਜਾਰੀ ਕੀਤਾ ਵੀਡੀਓ, ਨਵਨੀਤ ਰਾਣਾ ਥਾਣੇ ’ਚ ਪੀ ਰਹੀ ਸੀ ਚਾਹ

04/27/2022 1:05:16 PM

ਮੁੰਬਈ- ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਰਾਣਾ ਨੇ ਜੇਲ ’ਚ ਪੁਲਸ ਅਧਿਕਾਰੀਆਂ ਵੱਲੋਂ ਦੁਰਵਿਹਾਰ ਅਤੇ ਭੇਦਭਾਵ ਕੀਤੇ ਜਾਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਤੀਵਾਦੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਪਾਣੀ ਨਹੀਂ ਪੀਣ ਦਿੱਤਾ ਗਿਆ। ਹੁਣ ਮੁੰਬਈ ਪੁਲਸ ਕਮਿਸ਼ਨਰ ਸੰਜੈ ਪਾਂਡੇ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਵੇਖਿਆ ਜਾ ਸਕਦਾ ਹੈ ਕਿ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਵਿਧਾਇਕ ਰਵੀ ਰਾਣਾ ਖਾਰ ਪੁਲਸ ਸਟੇਸ਼ਨ ’ਚ ਬੈਠ ਕੇ ਚਾਹ ਪੀ ਰਹੇ ਹਨ। ਉਨ੍ਹਾਂ ਦੇ ਸਾਹਮਣੇ ਮੇਜ ’ਤੇ ਪਾਣੀ ਦੀਆਂ ਬੋਤਲਾਂ ਵੀ ਰੱਖੀ ਵਿਖਾਈ ਦੇ ਰਹੀਆਂ ਹਨ।

ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਹਨੂੰਮਾਨ ਚਾਲੀਸਾ ਵਿਵਾਦ ਭਖਿਆ, ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਵਿਧਾਇਕ ਪਤੀ ਗ੍ਰਿਫ਼ਤਾਰ

ਪੁਲਸ ਕਮਿਸ਼ਨਰ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,‘‘ਕੀ ਮੈਨੂੰ ਕੁਝ ਹੋਰ ਕਹਿਣ ਦੀ ਜ਼ਰੂਰਤ ਹੈ? ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਰਵੀ ਰਾਣਾ ਦੇ ਖਿਲਾਫ ਦੇਸ਼ਧ੍ਰੋਹ ਅਤੇ ਭਾਈਚਾਰਿਆਂ ’ਚ ਦੁਸ਼ਮਣੀ ਨੂੰ ਉਤਸ਼ਾਹ ਦੇਣ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ’ਚ ਰੱਖਿਆ ਗਿਆ ਹੈ। ਓਧਰ ਕੇਂਦਰੀ ਗ੍ਰਹਿ ਮੰਤਰਾਲਾ ਨੇ ਨਵਨੀਤ ਰਾਣਾ ਦੀ ਗ੍ਰਿਫਤਾਰੀ ਅਤੇ ਜੇਲ ’ਚ ਉਨ੍ਹਾਂ ਦੇ ਨਾਲ ਅਣ-ਮਨੁੱਖੀ ਵਿਹਾਰ ਕੀਤੇ ਜਾਣ ਦੀ ਸ਼ਿਕਾਇਤ ’ਤੇ ਮਹਾਰਾਸ਼ਟਰ ਸਰਕਾਰ ਵੱਲੋਂ ਤਥਾਤਮਕ ਰਿਪੋਰਟ ਮੰਗੀ ਹੈ। ਉੱਥੇ ਹੀ ਮੁੰਬਈ ਦੀ ਇਕ ਸੈਸ਼ਨ ਅਦਾਲਤ ਨੇ ਮੰਗਲਵਾਰ ਨੂੰ ਪੁਲਸ ਤੋਂ ਜੇਲ ’ਚ ਬੰਦ ਨਵਨੀਤ ਰਾਣਾ ਅਤੇ ਉਨ੍ਹਾਂ ਦੇ ਪਤੀ ਰਵੀ ਰਾਣਾ ਦੀ ਜ਼ਮਾਨਤ ਪਟੀਸ਼ਨ ’ਤੇ 29 ਅਪ੍ਰੈਲ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News