''ਇਹ ਬਹੁਤ ਦੁਖਦ ਵੀਡੀਓ...!'' ਛੋਟੇ ਬੱਚਿਆਂ ਨੇ ਸੋਸ਼ਲ ਮੀਡੀਆ ''ਤੇ ਅਜਿਹਾ ਕੀ ਕਰ''ਤਾ ਪੋਸਟ ਕਿ ਛਿੜ ਗਈ ਬਹਿਸ
Friday, Feb 21, 2025 - 02:48 PM (IST)

ਵੈੱਬ ਡੈਸਕ : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਛੋਟੇ ਬੱਚੇ ਬਿਹਾਰ ਦੇ ਰਵਾਇਤੀ ਲੋਕ ਨਾਚ 'ਲੌਂਡਾ ਡਾਂਸ' ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿਚ ਬੱਤੇ ਪੂਰੇ ਜੋਸ਼ ਨਾਲ ਕਾਗਜ਼ ਦੇ ਨੋਟ ਹਵਾ ਵਿਚ ਉਡਾ ਰਹੇ ਹਨ ਜਦਕਿ ਉਨ੍ਹਾਂ ਦਾ ਡਾਂਸ ਦੇਖ ਕੇ ਲੋਕਾਂ ਨੂੰ ਨਿਰਾਸ਼ਾ ਤੇ ਚਿੰਤਾ ਹੋ ਰਹੀ ਹੈ। ਇਹ ਵੀਡੀਓ ਐਕਸ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ਉੱਤੇ ਲੋਕ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਵੀਡੀਓ ਵਿੱਚ, ਬੱਚਿਆਂ ਨੂੰ ਗੰਦੇ ਪਾਣੀ ਨਾਲ ਘਿਰੀ ਸੁੱਕੀ ਜਗ੍ਹਾ 'ਤੇ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਸਾੜੀ ਤੋਂ ਇੱਕ ਛੋਟਾ ਜਿਹਾ ਸਟੇਜ ਬਣਾਇਆ ਹੈ ਜਿਸ 'ਤੇ ਦੋ ਬੱਚੇ ਨੱਚ ਰਹੇ ਹਨ। ਬਾਕੀ ਬੱਚੇ ਉਨ੍ਹਾਂ 'ਤੇ ਕਾਗਜ਼ ਦੇ ਨੋਟ ਸੁੱਟ ਰਹੇ ਹਨ, ਜੋ ਕਿ ਕਿਸੇ ਜਸ਼ਨ ਦੇ ਹਿੱਸੇ ਜਿਹਾ ਲੱਗ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਇਸ 'ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਲੋਕ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹਨ ਅਤੇ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਅਜਿਹੇ ਮਨੋਰੰਜਨ ਦੀ ਬਜਾਏ ਪੜ੍ਹਾਈ 'ਤੇ ਧਿਆਨ ਦੇਣਾ ਚਾਹੀਦਾ ਹੈ।
I don't even have a funny caption for this one. This is just sad.
— karanbir singh 🫶 (@karanbirtinna) February 20, 2025
I repeat... It's about culture. pic.twitter.com/rxbAgDh9fb
ਲੌਂਡਾ ਡਾਂਸ ਕੀ ਹੈ?
ਲੌਂਡਾ ਡਾਂਸ ਬਿਹਾਰ ਦਾ ਇੱਕ ਰਵਾਇਤੀ ਲੋਕ ਨਾਚ ਹੈ ਜਿਸ ਵਿੱਚ ਮਰਦ ਔਰਤਾਂ ਦੇ ਕੱਪੜੇ ਪਾ ਕੇ ਨੱਚਦੇ ਹਨ। ਇਹ ਆਮ ਤੌਰ 'ਤੇ ਵਿਆਹਾਂ ਅਤੇ ਹੋਰ ਤਿਉਹਾਰਾਂ 'ਤੇ ਹੁੰਦਾ ਹੈ ਅਤੇ ਇਸਨੂੰ ਬਿਹਾਰ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਮੰਨਿਆ ਜਾਂਦਾ ਹੈ। ਹਾਲਾਂਕਿ, ਹੁਣ ਲੋਕ ਇਸ ਲੋਕ ਨਾਚ ਨੂੰ ਬੱਚਿਆਂ ਦੁਆਰਾ ਇਸ ਤਰੀਕੇ ਨਾਲ ਪੇਸ਼ ਕੀਤੇ ਜਾ ਰਹੇ ਦੇਖ ਕੇ ਚਿੰਤਤ ਹਨ।
ਇਹ ਵੀਡੀਓ ਐਕਸ ਹੈਂਡਲਰ @karanbirtinna ਦੁਆਰਾ ਸਾਂਝਾ ਕੀਤਾ ਗਿਆ ਸੀ ਜਿਸਨੇ ਲਿਖਿਆ, "ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਮੇਰੇ ਕੋਲ ਸ਼ਬਦਾਂ ਦੀ ਘਾਟ ਹੈ। ਇਹ ਦੁਖਦਾਈ ਹੈ ਅਤੇ ਇਹ ਸਾਡਾ ਸੱਭਿਆਚਾਰ ਹੈ।" ਇਸ ਤੋਂ ਬਾਅਦ ਇਸ ਪੋਸਟ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ।
ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਚਿੰਤਾ ਪ੍ਰਗਟ ਕੀਤੀ ਅਤੇ ਲਿਖਿਆ, "ਬੱਚੇ ਉਹੀ ਸਿੱਖਦੇ ਹਨ ਜੋ ਉਹ ਦੇਖਦੇ ਹਨ। ਕੋਈ ਨਹੀਂ ਜਾਣਦਾ ਕਿ ਇਹ ਮਾਸੂਮ ਮਨ ਕਦੋਂ ਜ਼ਹਿਰੀਲੇ ਹੋ ਜਾਣਗੇ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦੀ ਲੋੜ ਹੈ। ਇਸ ਤੋਂ ਇਲਾਵਾ ਕੁਝ ਯੂਜ਼ਰਸ ਨੇ ਇਹ ਵੀ ਲਿਖਿਆ ਕਿ ਬਿਹਾਰ ਵਿੱਚ ਇੱਕ ਆਰਕੈਸਟਰਾ ਸੱਭਿਆਚਾਰ ਹੈ ਜਿੱਥੇ ਅਸ਼ਲੀਲ ਨਾਚ ਕੀਤਾ ਜਾਂਦਾ ਹੈ ਅਤੇ ਪੈਸੇ ਦੀ ਵਰਖਾ ਕੀਤੀ ਜਾਂਦੀ ਹੈ ਅਤੇ ਬੱਚੇ ਇਹ ਸਭ ਦੇਖ ਕੇ ਸਿੱਖ ਰਹੇ ਹਨ।
ਇਸ ਵੇਲੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਨਾਲ ਇੱਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ ਜਿਸ ਵਿੱਚ ਲੋਕ ਬੱਚਿਆਂ ਦੇ ਭਵਿੱਖ ਅਤੇ ਉਨ੍ਹਾਂ ਦੀ ਸਿੱਖਿਆ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ।