ਹਸਪਤਾਲ ਦੇ ਬਾਹਰ ਮਨੁੱਖੀ ਅੰਗ ਖਾ ਰਹੇ ਕੁੱਤੇ ਦਾ ਵੀਡੀਓ ਵਾਇਰਲ
Saturday, Sep 28, 2024 - 10:25 AM (IST)
ਜੈਪੁਰ (ਭਾਸ਼ਾ)- ਜੈਪੁਰ ਦੇ ਸਵਾਈ ਮਾਨਸਿੰਘ (ਐੱਸ.ਐੱਮ.ਐੱਸ.) ਹਸਪਤਾਲ ਦੇ ਬਾਹਰ ਇਕ ਕੁੱਤੇ ਵਲੋਂ ਮਨੁੱਖੀ ਅੰਗ ਖਾਣ ਦਾ ਪਰੇਸ਼ਾਨ ਕਰਨ ਵਾਲਾ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਜਨਤਾ ਹੋਣ ਤੋਂ ਬਾਅਦ ਸਨਸਨੀ ਫੈਲ ਗਈ। ਚਸ਼ਮਦੀਦਾਂ ਨੇ ਦਾਅਵਾ ਕੀਤਾ ਕਿ ਕੁੱਤਾ ਹਸਪਤਾਲ ਤੋਂ ਮਨੁੱਖੀ ਅੰਗ ਲੈ ਕੇ ਆਇਆ, ਉੱਥੇ ਐੱਸ.ਐੱਮ.ਐੱਸ. ਹਸਪਤਾਲ ਦੇ ਅਧਿਕਾਰੀਆਂ ਨੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਵੱਢੇ ਹੋਏ ਅਂਗਾਂ ਦਾ ਨਿਪਟਾਰਾ ਪ੍ਰੋਟੋਕਾਲ ਅਨੁਸਾਰ ਕੀਤਾ ਜਾਂਦਾ ਹੈ।
ਐੱਸ.ਐੱਮ.ਐੱਸ. ਹਸਪਤਾਲ ਦੇ ਸੁਪਰਡੈਂਟ ਡਾ. ਸੁਸ਼ੀਲ ਕੁਮਾਰ ਭਾਟੀ ਨੇ ਦੱਸਿਆ,''ਜ਼ਿਆਦਾਤਰ ਅੰਗ ਟਰਾਮਾ ਸੈਂਟਰ 'ਚ ਕੱਟੇ ਜਾਂਦੇ ਹਨ। ਸੰਬੰਧਤ ਕਰਮਚਾਰੀਆਂ ਤੋਂ ਪੁੱਛ-ਗਿੱਛ ਤੋਂ ਬਾਅਦ ਪਤਾ ਲੱਗਾ ਕਿ ਵੀਰਵਾਰ ਨੂੰ ਕੋਈ ਅੰਗ ਨਹੀਂ ਕੱਟਿਆ ਗਿਆ। ਹਸਪਤਾਲ ਤੋਂ ਕੱਟੇ ਗਏ ਅੰਗ ਦੇ ਬਾਹਰ ਜਾਣ ਦੀ ਕੋਈ ਜਾਣਕਾਰੀ ਅਜੇ ਤੱਕ ਨਹੀਂ ਮਿਲੀ ਹੈ।'' ਉਨ੍ਹਾਂ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਮਨੁੱਖੀ ਅੰਗ ਸੀ ਜਾਂ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8